ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਪਰ ਇਹ ਖ਼ਿਆਲ ਨਿਰਮੂਲ ਹੈ। ਕੀ ਹਸਪਤਾਲ ਵਿਚ ਦੁਖੀ ਤੜਫਦਿਆਂ ਦੀ ਸੇਵਾ ਕਰਨ ਵਾਲਾ ਸਰਜਨ ਸ਼ਸਤ੍ਰ ਨਹੀਂ ਵਰਤਦਾ ਤੇ ਚੀਰ-ਫਾੜ ਨਹੀਂ ਕਰਦਾ, ਕੀ ਮਲੇਰੀਏ ਤੋਂ ਜਨਤਾ ਨੂੰ ਬਚਾਉਣ ਲਈ ਮੱਛਰਾਂ ਨੂੰ ਨਹੀਂ ਮਾਰਿਆ ਜਾਂਦਾ, ਕੀ ਹਲਕੇ ਕੁੱਤੇ, ਜ਼ਹਿਰੀ ਨਾਗ ਤੇ ਬਿੱਛੂ ਨੂੰ ਮਾਰਨਾ ਮਖ਼ਲੂਕ ਦੀ ਸੇਵਾ ਨਹੀਂ, ਜੇ ਹੈ ਤਾਂ ਉਸੇ ਤਰ੍ਹਾਂ ਹੀ ਲੋਭੀ, ਅਭਿਮਾਨੀ, ਜ਼ਾਲਮ ਤੇ ਜਾਬਰ ਜਰਵਾਣਿਆਂ ਨੂੰ ਤੇਗ਼ ਨਾਲ ਜ਼ੇਰ ਕਰ ਦੁਖੀ ਜਨਤਾ ਨੂੰ ਮਾਣ ਦੇਣਾ ਇਕ ਮਹਾਨ ਸੇਵਾ ਹੈ।

ਇਸ ਲਈ ਸੇਵਾ ਜਿਥੇ ਲੰਗਰ ਵਿਚ ਕੜਛੀ ਤੇ ਪਾਠਸ਼ਾਲਾ ਵਿਚ ਕਾਨੀ ਨਾਲ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ‘ਸੇਵਕ ਰਾਜ' ਕਾਇਮ ਕਰਨ ਹਿਤ ਰਣ ਵਿਚ ਤਲਵਾਰ ਨਾਲ ਵੀ ਹੋ ਸਕਦੀ ਹੈ।

੧੧੨