ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਮੁਮਕਿਨ ਸੀ। ਸਿੱਖ ਸਤਿਗੁਰੂ, ਯੋਗੀਆਂ ਵਾਂਗ ਲੰਬੀ ਉਮਰ ਵਧਾ ਕੇ ਆਮ ਜਨਤਾ ਨੂੰ ਹੈਰਾਨੀ ਵਿਚ ਨਹੀਂ ਸਨ ਪਾਉਣਾ ਚਾਹੁੰਦੇ, ਕਿਉਂਜੋ ਕਿਸੇ ਨੂੰ ਹੈਰਾਨ ਕਰ ਕੇ ਆਪਣੇ ਪਿਛੇ ਲਾਉਣਾ ‘ਨਾਟਕ ਚੇਟਕ’ ਹੀ ਹੈ। ਉਹਨਾਂ ਦਾ ਖ਼ਿਆਲ ਸੀ ਕਿ ਅਜਿਹਾ ਕਰਨਾ ਪ੍ਰਭੂ-ਲੋਕਾਂ ਲਈ ਲੱਜਿਆ ਦਾ ਕਾਰਨ ਹੁੰਦਾ ਹੈ। ਜਿਵੇਂ ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥ (ਬਚਿਤ੍ਰ ਨਾਟਕ, ਪਾ: ੧੦) ਉਹਨਾਂ ਨੇ ਕੰਮ ਨੂੰ ਅਰੰਭ ਕੀਤਾ ਤੇ ਸਿਰੇ ਚਾੜ੍ਹਿਆ। ਇਹ ਹਾਲਾਤ ਦਾ ਫਲ ਸੀ ਕਿ ਉਹ ਦਸ ਮਨੁੱਖੀ ਜਾਮਿਆਂ ਵਿਚ ਪੂਰਨ ਹੋ ਸਕਿਆ, ਜਿਸ ਲਈ ਜਾਮੇ ਤਾਂ ਦਸ ਹੋਏ ਪਰ ਗੁਰੂ ਆਦਿ ਅੰਤ ਇਕ ਹੀ ਰਿਹਾ : ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਅਹੁ ਹਮਾਰਾ॥ (ਪਾ: ੧੦) ਮਨੁੱਖ-ਜੀਵਨ ਦੇ ਅੱਡੋ-ਅੱਡਰੇ ਪਹਿਲੂਆਂ ਨੂੰ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ ਬਹੁਤ ਬਣਦੀ ਹੈ। ਸਿਆਣਿਆਂ ਨੇ ਮਰਯਾਦਾ ਚਲਾਉਣ ਲਈ ਜੀਵਨ ਦੇ ਤਿੰਨ ਵੱਡੇ ਭਾਗ ਕੀਤੇ ਹਨ। ਉਹ ਹਨ : ਧਾਰਮਕ, ਸਮਾਜਕ ਤੇ ਰਾਜਨੀਤਿਕ ਮਨੁੱਖ, ਚੰਗੇ ਸਮਾਜ ਤੋਂ ਬਿਨਾਂ ਚੰਗਾ ਨਹੀਂ ਬਣ ਸਕਦਾ, ਉਹ ਇਕ ਭਾਈਚਾਰਕ ਵਿਅਕਤੀ ਹੈ। ਹਰ ਕੰਮ ਵਿਚ ਭਾਈਚਾਰੇ ਦੀ ਉਸ ਨੂੰ ਲੋੜ ਪੈਂਦੀ ਹੈ। ਉਸ ਦੀ ਮਦਦ ਲੈਂਦਾ ਤੇ ਕਦਮ ਕਦਮ 'ਤੇ ਉਸ ਦਾ ਮੁਥਾਜ ਹੁੰਦਾ ਹੈ। ਜੇ ਭਾਈਚਾਰੇ ਦੇ ਤਲਾਬ ਵਿਚ ਅੰਧ-ਵਿਸ਼ਵਾਸੀ ਵਹਿਮ, ਪਿਛਾਂਹ-ਖਿੱਚੂਪਣਾ, ਜਾਤ-ਪਾਤ, ਛੂਤ-ਛਾਤ, ਤੇ ਰੰਗ ਦੀ ਈਰਖਾ ਦਾ ਜ਼ਹਿਰ ਘੁਲ ਜਾਏ ਤਾਂ ਉਸ ਭਾਈਚਾਰੇ ਦੇ ਹਰ ਮੈਂਬਰ ਦਾ ਜੀਵਨ ਰੋਗੀ ਹੋ ਜਾਂਦਾ ਹੈ। ਭਾਈਚਾਰੇ ਦੀ ਬੁਨਿਆਦ ਨੂੰ ਮਜ਼ਬੂਤ ਰਖਣ ਲਈ ਹੀ ਰਾਜਨੀਤਿਕ ਸੰਸਥਾ ਕਾਇਮ ਕੀਤੀ ਜਾਂਦੀ ਹੈ। ਜਿਸ ਦੀਆਂ ਸ਼ਕਤੀਆਂ ਫ਼ੌਜ, ਪੁਲਸ ਤੇ ਕਾਨੂੰਨ ਸਮਾਜ ਦੀ ਰਖਵਾਲੀ ਲਈ ਹੀ ਥਾਪੇ ਜਾਂਦੇ ਹਨ। ਸੋ ਜਿਸ ਨੇ ਮਨੁੱਖਤਾ ਨੂੰ ਸੰਵਾਰਨਾ ਹੈ ਉਸਦੇ ਲਈ ਜ਼ਰੂਰੀ ਹੈ ਕਿ ਉਹ ਇਕ ਸੁੱਚੇ ਭਾਈਚਾਰੇ ਦੀ ਬੁਨਿਆਦ ਰਖੇ ਤੇ ਉਸਦੀ ਰੱਖਿਆ ਲਈ ਪਵਿੱਤਰ ਰਾਜਨੀਤਿਕ ਨਿਜ਼ਾਮ ਕਾਇਮ ਕਰੇ, ਇਹ ਗੱਲ ਕੋਈ ਮਾਮੂਲੀ ਨਹੀਂ ਕਿ ਇਕ ਮਨੁੱਖ ਦੀ ਉਮਰ ਵਿਚ ਹੀ ਇਹ ਸਭ ਕੁਝ ਸਿਰੇ ਚੜ੍ਹ ਸਕੇ, ਇਸ ਦੇ ਲਈ ਢੇਰ ਸਮਾਂ ਦਰਕਾਰ ਹੈ। ਭਾਈਚਾਰੇ ਦੇ ਮੈਂਬਰ ਮਨੁੱਖ ਨੂੰ ਪਹਿਲਾਂ ਵਿਅਕਤੀਗਤ ਤੌਰ 'ਤੇ ਉੱਚਾ ਕਰਨਾ, ਫਿਰ ਉਹਨਾਂ ਵਿਅਕਤੀਆਂ ਦਾ ਭਾਈਚਾਰਾ ਕਾਇਮ ਕਰਨਾ ਤੇ ਉਸ ਉਚੇ ਭਾਈਚਾਰਕ ਨਿਜ਼ਾਮ ਨੂੰ ਕਾਇਮ ਰਖਣ ਲਈ ਪਵਿੱਤਰ ਰਾਜਨੀਤਿਕ ਸੰਸਥਾ ਅਸਥਾਪਨ ਕਰਨੀ। ਜੇ ਅਜੇ ਮਨੁੱਖ-ਜੀਵਨ ਦਾ ਅਰੰਭ ਹੀ ਹੁੰਦਾ, ਤਾਂ ਸ਼ਾਇਦ ਉਸ ਨੂੰ ਸਿੱਧੇ ਰਸਤੇ ਪਾਉਣ ਵਿਚ ਬਹੁਤ ਦੇਰ ਨਾ ਲਗਦੀ। ਕੋਰੀ ਪੱਟੀ 'ਤੇ ਸਹੀ ਅੱਖਰ ਛੇਤੀ ਲਿਖੇ ਜਾ ਸਕਦੇ ਹਨ ਪਰ ਜਿਸ ਪੱਟੀ 'ਤੇ ਕੀਚ ਮੀਚ ਦੀਆਂ ਲਕੀਰਾਂ ਵਾਹੀਆਂ ਹੋਣ, ਉਸਨੂੰ ਤਾਂ ਪਹਿਲਾਂ ਧੋ ਬਣਾ ਸਾਫ਼ ਕਰ ਕੇ ਹੀ ਕੁਝ ਲਿਖਿਆ ਜਾ ਸਕਦਾ ਹੈ। Sri Satguru Jagjit Singh Ji eLibrary ੧੪੩ Namdhari Elibrary@gmail.com