ਅਰ ਉਸ ਦੇ ਕਲਪਿਤ ਨਾਮ ਰਾਮ ਤੇ ਰਹੀਮ ਰਖ ਕੇ ਪ੍ਰਸਪਰ ਝਗੜਾ ਕੀਤਾ ਜਾ ਰਿਹਾ ਸੀ, ਦੁਨੀਆ ਦਿਆਂ ਸਾੜਿਆਂ ਤੋਂ ਤੰਗ ਆਏ ਹੋਏ ਮਨੁੱਖ ਨੇ ਜਿਨ੍ਹਾਂ ਸਰੋਵਰਾਂ ਵਿਚ ਸ਼ਾਂਤ ਹੋਣਾ ਸੀ ਉਹਨਾਂ ਵਿਚ ਹੀ ਅੱਗ ਲੱਗੀ ਹੋਈ ਸੀ; ਜਿਨ੍ਹਾਂ ਸੋਮਿਆਂ ਵਿਚ ਅੰਮ੍ਰਿਤ ਪੀ ਜੀਵਨ ਪ੍ਰਾਪਤ ਕਰਨਾ ਸੀ, ਉਹਨਾਂ ਵਿਚ ਹੀ ਜ਼ਹਿਰ ਘੁਲ ਰਹੀ ਸੀ। ਇਸ ਬੁਰਾਈ ਨੂੰ ਤਾੜਿਆ ਤਾਂ ਕਈਆਂ ਸੰਤਾਂ ਨੇ ਸੀ, ਪਰ ਉਹ ਚੁੱਪ ਰਹੇ। ਪਰੋਹਤ ਜਮਾਤ ਦੇ ਗੁੱਸੇ ਤੋਂ ਹਰ ਕੋਈ ਉਹਨਾਂ ਨੂੰ ਟੋਕਣ ਦੀ ਦਲੇਰੀ ਨਹੀਂ ਸੀ ਕਰਦਾ, ਕਿਉਂ ਜੋ ਪਰੋਹਤਾਂ ਨੇ ਹਕੂਮਤ ਵੀ ਆਪਣੇ ਹੱਥ ਵਿਚ ਕੀਤੀ ਹੋਈ ਸੀ। ਜਿਨ੍ਹਾਂ ਅਯਾਸ਼, ਜ਼ਾਲਮ, ਅਨਿਆਈ, ਧੱਕੇ ਖੋਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ, ਮੁਲਾਣੇ ਤੇ ਬ੍ਰਾਹਮਣ ਖ਼ੁਦਾ ਦਾ ਸਾਇਆ ਤੇ ਭਗਵਾਨ ਦਾ ਰੂਪ ਕਹਿੰਦੇ ਸਨ, ਉਹ ਇਹਨਾਂ ਦੇ ਮੰਗ ਕਰਨ 'ਤੇ ਹਰ ਉਸ ਆਦਮੀ ਨੂੰ ਡੰਡ ਦੇਣ ਤੇ ਰਾਜ-ਬਲ ਨਾਲ ਉਸ ਦੀ ਅਵਾਜ਼ ਨੂੰ ਚੁੱਪ ਕਰਾਣ ਲਈ ਤੱਤਪਰ ਰਹਿੰਦੇ ਸਨ, ਜਿਸ ਦੀ ਸੱਚਾਈ ਪੁਜਾਰੀਆਂ ਨੂੰ ਨਾ ਸੁਖਾਵੇ ਤੇ ਉਹਨਾਂ ਦਾ ਜਾਲ ਤੋੜਨ ਦਾ ਕਾਰਨ ਬਣੇ। ਪੰਜਾਬ ਦੇ ਮਸ਼ਹੂਰ ਸੂਫ਼ੀ ਸੰਤ ਬੁਲ੍ਹੇ ਸ਼ਾਹ ਨੇ ਇਸ ਹਕੀਕਤ ਨੂੰ ਬਿਆਨ ਕਰਦੇ ਹੋਇਆਂ ਕਿਹਾ ਹੈ, “ਜੇ ਮੈਂ ਇਹਨਾਂ ਦੇ ਭੇਦ ਨੂੰ ਪ੍ਰਗਟ ਕਰ ਦਿਆਂ ਤਾਂ ਇਹਨਾਂ ਦੀ ਬ੍ਰਾਹਮਣੀ ਈਰਖਾ ਬਖ਼ੀਲੀ ਤਾਂ ਮੁੱਕ ਜਾਵੇ। ਪਰ ਕਰਾਂ ਕੀ? ਇਹ ਮੇਰੀ ਗੱਲ ਸੁਣ ਕੇ ਮੈਨੂੰ ਮਾਰਦੇ ਹਨ। ਇਸ ਕਰਕੇ ਗੱਲ ਗੁਪਤ ਹੀ ਰਖਣੀ ਚੰਗੀ ਹੈ।"
ਜੇ ਜ਼ਾਹਿਰ ਕਰਾਂ ਇਸਰਾਰ ਤਾਈਂ।
ਸਾਰੇ ਭੁਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁਲ੍ਹੇ ਯਾਰ ਤਾਈਂ।
ਇਥੇ ਗੁਪਤੀ ਬਾਤ ਸੋਹੰਦੀ ਏ।
ਇਹਨਾਂ ਮਜ਼ਹਬੀ ਮਜੌਰਾਂ ਨੇ ਚੰਨ ਨੂੰ ਕੁਨਾਲੀ ਹੇਠ ਛੁਪਾਣ ਵਾਂਗ ਸੱਚ ਨੂੰ ਪੱਖਾਂ ਵਿਚ ਵੰਡਣ ਦਾ ਪਰਬੰਧ ਕੀਤਾ ਹੋਇਆ ਸੀ, ਜੋ ਅਸਤ ਵਿਅਸਤ ਸੀ, ਉਹ ਸੱਚ ਦਾ ਕੁਛ ਨਾਮ ਰਖ ਲੈਂਦੇ ਤੇ ਕਿਸੇ ਦੂਸਰੇ ਨਾਮ ਨਾਲ ਪੁਕਾਰੇ ਜਾਣ ਕਰਕੇ ਸੱਚ ਨੂੰ ਝੂਠ ਕਰਾਰ ਦੇ ਦੇਂਦੇ। ਉਹ ਪ੍ਰਭੂ ਨੂੰ ਚੇਤਨ ਕਹਿੰਦੇ ਤੇ ਉਹਦਾ ਦਰਸ਼ਨ ਜੜ੍ਹ ਮੂਰਤੀਆਂ ਵਿਚੋਂ ਕਰਦੇ। ਉਹ ਅੱਲ੍ਹਾ ਨੂੰ ਲਾਮੁਕਾਮ ਕਹਿ, ਕਿਸੇ ਮਕਾਨ ਨੂੰ ਉਸ ਦਾ ਘਰ ਕਰਾਰ ਦੇਂਦੇ। ਉਹ ਮਨੁੱਖ ਕੋਲੋਂ ਮੰਨਵਾਂਦੇ ਕਿ ਖ਼ਾਸ ਖ਼ਾਸ ਪਾਣੀਆਂ ਵਿਚ ਤਨ ਧੋਤਿਆਂ ਮਨ ਦੀ ਮੈਲ ਲਹਿ ਜਾਂਦੀ ਹੈ ਕਿਉਂਕਿ ਉਸ ਪਾਣੀ 'ਤੇ ਕਬਜ਼ਾ ਉਹਨਾਂ ਦਾ ਹੁੰਦਾ ਤੇ ਨਹਾਉਣ ਵਾਲੇ ਨੂੰ ਕੁਝ ਨਾ ਕੁਝ ਪੂਜਾ ਪੁਜਾਰੀਆਂ ਨੂੰ ਦੇਣੀ ਹੀ ਪੈਂਦੀ। ਅੰਧ ਵਿਸ਼ਵਾਸ ਇਸ ਸਿਖਰ 'ਤੇ ਪੁੱਜ ਚੁੱਕਾ ਸੀ ਕਿ ਖ਼ਾਸ ਧਰਤੀਆਂ ਹੀ ਪਵਿੱਤਰ ਹੈਨ, ਹਾਲਾਂਕਿ ਪ੍ਰਭੂ ਸਾਰੀਆਂ ਸ੍ਰਿਸ਼ਟੀਆਂ ਦਾ ਕਰਤਾ ਹੈ। ਮੁਕੱਰਰ ਕੀਤੀਆਂ ਖ਼ਾਸ ਹੱਦਾਂ ਦੇ ਅੰਦਰ ਮਰ ਜਾਣ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਖ਼ਾਸ ਨਦੀਆਂ, ਚਸ਼ਮਿਆਂ ਤੇ ਖੂਹਾਂ ਦਾ ਪਾਣੀ ਪੀਤਿਆਂ ਪੁੰਨ ਜਾਂ ਸੁਆਬ ਮਿਲਦਾ ਹੈ। ਸਰੀਰਕ ਅੰਗਾਂ ਦੀ ਖ਼ਾਸ ਸੂਰਤ ਬਣਾਣ ਨਾਲ ਜਾਂ ਵਿਸ਼ੇਸ਼ ਕਿਸਮ ਦੇ ਲਿਬਾਸ ਪਹਿਨਣ ਨਾਲ ਮਨੁੱਖ ਉੱਚਾ ਹੋ ਜਾਂਦਾ ਹੈ। ਖ਼ਾਸ ਪੋਥੀਆਂ ਵਿਚ ਲਿਖੀਆਂ ਜਾਣ ਕਰਕੇ ਹੀ
੧੪੫