ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 ਰਹਿਤ ਦਾਤਾ ਜੂਹ ਵਿਚ ਪੰਦਰ੍ਹਵੀਂ ਸਦੀ ਵਿਚ ਜੋ ਪੈਗ਼ਾਮ ਮਨੁੱਖ ਜਾਤੀ ਨੂੰ ਸੁਲਤਾਨਪੁਰ ਦੀ ਬਹਿ ਕੇ ਜੀਵਨ ਦਾਤਾ ਜੀ ਨੇ ਇਕ ਅਰਸ਼ੀ ਗੀਤ ਵਿਚ ਗਾ ਕੇ ਸੁਣਾਇਆ ਸੀ, ਉਸ ਦੀ ਅਸਥਾਈ, ਜੋ ਬਾਰ ਬਾਰ ਦੁਹਰਾਈ ਗਈ ਏਹ ਸੀ : ਹਰਿ ਬਿਨੁ ਜੀਉ ਜਲਿ ਬਲਿ ਜਾਉ ॥ ਜੀਉ ਹਰੀ ਤੋਂ ਬਿਨਾਂ ਜਲ ਜਾਵੇਗਾ, ਇਸ ਲਈ ਇਸ ਨੂੰ ਹਰਿਆ ਭਰਿਆ ਰੱਖਣ ਲਈ ਹਰਿ ਨਾਮ ਦੀ ਸੰਚਣ ਅਤਿ ਜ਼ਰੂਰੀ ਹੈ। ਇਸ ਨੂੰ ਨਾ ਭੁੱਲਣਾI ਹੋਰ ਕੋਈ ਦੂਜੀ ਥਾਂ ਨਹੀਂ ਹੈ। ਦੇਖਣਾ ! ਮੋਤੀਆਂ ਦੇ ਮੰਦਰ, ਖ਼ੂਬਸੂਰਤ ਅਪੱਛਰਾਂ, ਰਾਜ ਮਦ ਤੇ ਰਿਧੀਆਂ ਸਿਧੀਆਂ ਆ ਆ ਕੇ ਭਰਮਾਣਗੀਆਂ, ਪਰ ਇਹਨਾਂ ਨੂੰ ਦੇਖ ਕੇ ਹਰੀ ਨੂੰ ਨਾ ਭੁੱਲ ਜਾਣਾ। ਜੀਵਨ ਜੁਗਤੀ ਦੇ ਇਸ ਸੱਚੇ ਸੰਦੇਸ਼ ਨੂੰ ਖ਼ਲਕਤ ਨੇ ਸੁਣਿਆ, ਭਾਗਾਂ ਵਾਲਿਆਂ ਨੇ ਮਨ ਵਿਚ ਵਸਾਇਆ, ਜਿਨ੍ਹਾਂ 'ਤੇ ਬਖ਼ਸ਼ਿਸ਼ ਹੋਈ ਉਹ ਤੋੜ ਚੜ੍ਹੇ। ਦੋ ਸਦੀਆਂ ਤਕ ਇਸ ਦਾ ਅਭਿਆਸ ਹੁੰਦਾ ਰਿਹਾ। ਹੁਣ ਸੰਥਾ, ਵਿਦਿਆਰਥੀ ਨੂੰ ਦ੍ਰਿੜ ਹੋ ਗਈ ਸੀ, ਉਹ ਇਸ ਦੇ ਤੱਤ ਨੂੰ ਸਮਝ ਗਿਆ ਸੀ ਤੇ ਇਸ 'ਤੇ ਈਮਾਨ ਲੈ ਆਇਆ ਸੀ। ਉਸਨੂੰ ਜੀਅ ਦੇ ਜੀਵਨ ਦੀ ਸਮਝ ਆ ਗਈ ਸੀ ਤੇ ਇਸ ਜੀਵਨ ਵਿਚ ਜੀਵਣ ਲਈ ਤੱਤਪਰ ਸੀ। ਜੀਵਨ ਜੁਗਤੀ ਨੂੰ ਇਸ ਕੁਠਾਲੀ ਵਿਚ ਢਾਲਣ ਦਾ ਸਮਾਂ ਆ ਪੁੱਜਾ ਸੀ। ਹੇਮਕੁੰਟ ਪਰਬਤ ਦੀ ਸਪਤ ਸਿੰਗ ਚੋਟੀ ਤੋਂ ਇਕ ਪੁੱਗੀ ਹੋਈ ਰੂਹ ਕੁਲ-ਮਾਲਕ ਨੇ ਆਪਣੇ ਦਰਬਾਰ ਸੱਦੀ ਤੇ ਕਿਹਾ, “ਮਾਤ ਲੋਕ ਜਾਓ, ਧਾਤੂ ਤੇ ਕੁਠਾਲੀ ਤਿਆਰ ਹੈ। ਰੂਹਾਨੀ ਜੀਵਨ ਦੇ ਪੁਤਲੇ ਤਿਆਰ ਕਰੋ। ਇਕ ਰੰਗਣ ਵਿਚ ਰੰਗੋ ਤੇ ਸ਼ਖ਼ਸੀ ਚਲਨ ਨੂੰ ਜਮਾਤੀ ਬਣਾ ਦਿਉ। ਸਾਦਕਾਂ ਦੀ ਜਮਾਤ ਤਿਆਰ ਕਰੋ ਤੇ ਪ੍ਰੇਮ ਦਾ ਪੰਥ ਤਿਆਰ ਕਰੋ।” ਥੱਲੇ ਮਾੜ ਸੱਚਖੰਡ ਦੇ ਅਲੌਕਿਕ ਰਸ ਦੇ ਸੁਆਦ ਵਿਚੋਂ ਆਉਣ ਨੂੰ ਕਿਸ ਦਾ ਚਿਤ ਕਰਦਾ ਸੀ, ਪਰ ਹੁਕਮ ਅੱਗੇ ਸਦਾ ਸਿਰ ਝੁਕਾਣਾ ਹੀ ਬਣਿਆ ਹੈ। ਆਗਿਆ ਪਾ, ਲੋਕ ਵਿਚ ਉਤਰੋ, ਸ੍ਰੀ ਪਟਨੇ ਪ੍ਰਕਾਸ਼ ਹੋਇਆ, ਨਗਾਰਿਆਂ 'ਤੇ ਚੋਟਾਂ ਪਾਈਆਂ, ਅਤੇ ਸਾਜ਼ਾਂ ਦੀ ਧੁਨੀ ਵਿਚ ਆਪਣੇ ਆਉਣ ਦਾ ਉਦੇਸ਼ ਖ਼ਲਕਤ ਨੂੰ ਸੁਣਾਇਆ : ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ ॥ ੧੫੨ Sri Satguru Jagjit Singh Ji eLibrary NamdhariElibrary@gmail.com