‘ਮੈਂ ਮੁੜ ਮੁੜ ਆਉਂਦਾ ਹਾਂ ਕਿ ਆਪਣੇ ਯਾਰ ਨੂੰ ਘਰ ਸੱਦਾਂ, ਪਰ ਪਹਿਲਾਂ ਇਹ ਯਤਨ ਹੈ ਕਿ ਬਿਗਾਨੇ ਨੂੰ ਘਰੋਂ ਕੱਢ ਦਿਆਂ'। ਪਰ ਉਹ ਬਿਗਾਨੇ ਘਰੋਂ ਕਿੱਦਾਂ ਨਿਕਲਣ? ਤੇ ਉਹ ਏਥੋਂ ਦੇ ਪੁਰਾਣੇ ਵਸਨੀਕ ਹਨ ਤੇ ਉਹਨਾਂ ਦਾ ਕਬਜ਼ਾ ਚਿਰਾਕਾ ਹੈ। ਯਤਨ ਕਰ ਕੱਢੀਦੇ ਹਨ, ਪਰ ਭਉਂ ਭਉਂ ਕੇ ਫਿਰ ਅੰਦਰ ਆ ਵੜਦੇ ਹਨ। ਲਓ ਸੁਣੋ ਕਬੀਰ ਜੀ ਕੀ ਆਖਦੇ ਹਨ:
ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ॥
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ॥
(ਬਿਲਾਵਲੁ ਕਬੀਰ, ਪੰਨਾ ੮੫੫)
ਵਾਸ਼ਨਾਵਾਂ ਤਾਂ ਖਹਿੜਾ ਨਹੀਂ ਛਡਦੀਆਂ, ਫਿਰ ਪ੍ਰਪੱਕ ਅਵਸਥਾ ਕਿੱਦਾਂ ਹੋਵੇਗੀ? ਮਨ ਤਾਂ ਮੁੱਦਤ ਤੋਂ ਤਨ ਪ੍ਰਾਇਣ ਹੋਇਆ ਹੋਇਆ ਹੈ, ਜਿਹਬਾ ਭਾਂਤ ਭਾਂਤ ਦੇ ਸੁਆਦਾਂ ਦੀ ਗਿੱਝੀ ਹੋਈ ਮਨ ਨੂੰ ਸੁਆਨ ਵਤ ਬੂਹੇ ਬੂਹੇ ਡੁਲਾ ਰਹੀ ਹੈ। ਹੁਣ ਤਾਂ ਹੀ ਗੱਲ ਬਣ ਸਕਦੀ ਹੈ ਜੇ ਮਨ ਤੇ ਤਨ ਦੋਹਾਂ ਨੂੰ ਹੀ ਕਿਸੇ ਕੁੰਡੇ ਹੇਠਾਂ ਕੀਤਾ ਜਾਏ, ਦੋਹਾਂ ਦੀ ਚਾਲ ਇਕ ਬਣੇ, ਦੋਵੇਂ ਹੀ ਹੁਕਮ ਹੇਠ ਚੱਲਣ ਦੀ ਜਾਚ ਸਿੱਖਣ, ਤਾਂ ਹੀ ਜੀਵਨ ਦੇ ਸਹੀ ਆਦਰਸ਼ 'ਤੇ ਪੁੱਜਣਗੇ। ਫ਼ਰਸ਼ਾਂ ਵਿਚ ਸੁਰਤ ਰਖ ਕੇ ਅਰਸ਼ਾਂ 'ਤੇ ਪੁੱਜਣ ਦੀ ਇੱਛਾ ਕਰਨਾ ਪਾਗਲਪੁਣਾ ਹੈ:
ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ॥
(ਮਲਾਰ ਮ: ੫, ਪੰਨਾ ੧੨੬੭)
‘ਪੀਆ ਰੰਗ-ਰਤੀਆਂ ਦੀ ਬਰਾਬਰੀ ਚਾਹੁਣੀ ਤੇ ਰਹਿਣਾ ਗ਼ਾਫ਼ਲ' ਇਹ ਢੀਠਪੁਣਾ ਹੈ।
ਜਿੱਦਾਂ ਮਸ਼ੀਨਾਂ ਦੀ ਚਾਲ ਨੂੰ ਬਾਕਾਇਦਾ (regular) ਕਰਨਾ ਇੰਜੀਨੀਅਰ ਦੇ ਹੱਥ ਗੋਚਰਾ ਹੈ, ਓਦਾਂ ਹੀ ਮਨੁੱਖ-ਵਿਅਕਤੀ ਦੀ ਵਿਗੜੀ ਹੋਈ ਚਾਲ ਵਾਲੀ ਮਸ਼ੀਨਰੀ ਨੂੰ ਦਰੁੱਸਤ ਕਰਨਾ ਗੁਰ-ਪੂਰੇ ਦੇ ਅਧੀਨ ਹੈ। ਇਤਿਹਾਸ ਦਸਦਾ ਹੈ ਕਿ ਆਤਮ ਜਨਮਦਾਤਾ ਸਾਹਿਬ ਕਲਗੀਧਰ ਜੀ ਨੇ ਆਪਣੇ ਸਿੱਖਾਂ ਨੂੰ ਅਮਰ ਖ਼ਾਲਸੇ ਦੀ ਉੱਚੀ ਪਦਵੀ 'ਤੇ ਪੁਚਾਉਣ ਲਈ ਜ਼ਿੰਦਗੀ ਦੀ ਚਾਲ ਨੂੰ ਇਕ ਖ਼ਾਸ ਸੂਤ ਵਿਚ ਬੰਨ੍ਹਿਆ ਸੀ। ਉਹਨਾਂ ਨੇ ਕਿਹਾ ਸੀ, “ਖ਼ਾਲਸਾ ਮੇਰਾ ਪੁੱਤਰ ਅਮਰ ਹੋਵੇਗਾ। ਦੀਨ ਦੁਨੀਆ ਵਿਚ ਸੁਰਖ਼ਰੂ ਤੇ ਨਿਸ਼ਾਨੇ 'ਤੇ ਪੁੱਜਣ ਵਾਲਾ ਆਦਰਸ਼ਕ ਮਨੁੱਖ ਹੋਵੇਗਾ।"
ਜਦ ਪ੍ਰਸ਼ਨ ਹੋਇਆ ਕਿ ਮਨੁੱਖ ਦੀ ਚਾਲ ਤਾਂ ਬਿਗੜੀ ਹੋਈ ਹੈ, ਉਹ ਆਤਮ ਜੀਵਨ ਦੇ ਉਦੇਸ਼ ਨੂੰ ਕਿੱਦਾਂ ਪੂਰਾ ਕਰੇਗਾ? ਆਲੇ ਦੁਆਲੇ ਭਾਂਬੜ ਬਲ ਰਹੇ ਹਨ, ਜਗਤ ਕਾਲਖ ਦੀ ਕੋਠੜੀ ਹੈ, ਇਸ ਵਿਚ ਵੜ ਕੇ ਬੇਦਾਗ਼ ਰਹਿਣਾ ਕਿੱਦਾਂ ਹੋਵੇਗਾ?
ਤਾਂ ਪਿਤਾ ਨੇ ਫ਼ੁਰਮਾਇਆ—“ਸੁਚੇਤ ਰਹਿ ਕੇ।” ਖ਼ਾਲਸਾ ਸਿਪਾਹੀ ਹੈ, ਸਿਪਾਹੀ ਦੀ ਚਾਲ ਬੱਝਵੀਂ! ਸਿਪਾਹੀ ਦੀ ਕਿਰਿਆ ਉੱਦਮ ਵਾਲੀ! ਉਹ ਨਿਸ਼ਾਨੇ ਵਿਚ ਟਕ ਰਖ ਕੇ ਚਲਦਾ ਹੈ। ਚਾਲ ਨੂੰ ਸੂਤ ਵਿਚ ਬੰਨ੍ਹੋਂ, ਤਨ ਤੇ ਮਨ ਨੂੰ ਇਕ ਕਤਾਰ ਵਿਚ ਖੜਾ ਕਰੋ। ਮਨ ਖਿੰਡੇਗਾ, ਸ਼ਬਦ ਨਾਲ ਬੰਨ੍ਹੋਂ; ਤਨ ਲਪਕੇਗਾ, ਹੋੜ ਦਿਓ; ਖ਼ਾਹਸ਼ਾਂ ਵੱਲ ਵਧੇ ਤਾਂ ਡਾਂਟ ਦੇਣਾ। ਅਜੇ ਅੰਞਾਣਾ ਹੈ, ਸਮਝਦਾ ਸਮਝ ਜਾਏਗਾ, ਪਰ ਅਰੰਭ ਏਦਾਂ ਈ ਕਰਨਾ ਹੈ। ਬਾਲਕ ਦੀਆਂ ਲੱਤਾਂ ਵਿਚ ਬਲ ਕਿਸੇ ਟੇਕ ਦੇ ਆਸਰੇ ਤੁਰਨ
੧੬੪