ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰ ਭਗਤੀ ਤੇ ਰਹਿਤ ਗੁਰ ਕੀ ਮਤਿ ਤੂੰ ਲੇਹਿ ਇਆਨੇ ॥ 开 ਭਗਤਿ ਬਿਨਾ ਬਹੁ ਡੂਬੇ ਸਿਆਨੇ॥ (ਗਉੜੀ ਸੁਖਮਨੀ ਮਹਲਾ ੫, ਪੰਨਾ ੨੮੮) ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਤਰੱਕੀ ਜਾਂ ਵਾਧੇ ਲਈ ਯਤਨ ਕਰਦਾ ਨਜ਼ਰ ਆ ਰਿਹਾ ਹੈ, ਤੇ ਹਰ ਇਕ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਵਿਤ ਅਨੁਸਾਰ ਕੀਮਤ ਅਦਾ ਕਰਨ ਲਈ ਤਤਪਰ ਦਿਸਦਾ ਹੈ। ਸਿੱਪੀਆਂ, ਮੋਤੀ ਪੈਦਾ ਕਰਨ ਲਈ ਸਾਲਾਂ ਬੱਧੀ ਸੁਮੰਦਰ ਦੀਆਂ ਲਹਿਰਾਂ ਵਿਚ ਥਪੇੜੇ ਖਾਂਦੀਆਂ ਹਨ, ਕੰਘਾ ਤੇ ਕੰਘੀ ਸੁੰਦਰਾਂ ਦੀਆਂ ਜ਼ੁਲਫ਼ਾਂ ਵਿਚ ਫਿਰਨ ਲਈ ਤਨ ਚਿਰਵਾਂਦੇ ਤੇ ਮਹਿੰਦੀ ਰੰਗਲੀ ਹੋਣ ਲਈ ਆਪਾ ਪਿਸਾਂਦੀ ਚਲੀ ਆ ਰਹੀ ਹੈ। ਤਰੱਕੀ ਦੇ ਪ੍ਰਕਿਰਤਕ ਮੰਡਲਾਂ ਵਿਚ ਦਿਸ ਆਉਂਦੇ ਰੂਪ ਤੋਂ ਅਗਾਂਹ ਵਧ ਕੇ ਜਿਉਂ ਜਿਉਂ ਅਸੀਂ ਸੂਖਮ ਮੰਡਲਾਂ ਵਿਚ ਇਸ ਨੂੰ ਤੱਕਾਂਗੇ, ਤਿਉਂ ਤਿਉਂ ਹੀ ਇਸ ਦੀ ਪ੍ਰਾਪਤੀ ਲਈ ਯਤਨ ਵੀ ਵਡੇਰਾ ਤੇ ਮੁੱਲ ਵੀ ਜ਼ਿਆਦਾ ਹੁੰਦਾ ਚਲਾ ਜਾਵੇਗਾ। ਮਾਨਸਿਕ ਮੰਡਲ ਵਿਚ ਵਾਧੇ ਦੀ ਚਾਲ ਬੁੱਧੀ ਦੇ ਅਧੀਨ ਹੁੰਦੀ ਹੈ। ਬੁੱਧੀ ਦੇ ਉਤਾਂਹ ਉਠਣ ਨਾਲ ਥੱਲੇ ਡਿਗਦਾ ਹੈ। ਬੁੱਧੀ ਮੂਲ ਰੂਪ ਵਿਚ ਮਨੁੱਖ ਨੂੰ ਧੁਰੋਂ ਮਿਲੀ ਹੋਈ ਇਕ ਸ਼ਕਤੀ ਹੈ, ਪਰ ਸਹਿਜੇ ਸਹਿਜੇ ਮਨੁੱਖ ਦੀਆਂ ਦੂਸਰੀਆਂ ਸ਼ਕਤੀਆਂ ਵਾਂਗ ਉੱਨਤ (develop) ਹੁੰਦੀ ਹੈ। ਇਸ ਦਾ ਸੁਭਾਉ ਰੁੱਖ 'ਤੇ ਚੜ੍ਹਾਈ ਗਈ ਵੇਲ ਵਾਂਗ ਹੈ, ਜਿਤਨੇ ਉੱਚੇ ਰੁੱਖ 'ਤੇ ਵੇਲ ਚੜ੍ਹਾਈ ਜਾਵੇ ਉਹ ਉਤਨੀ ਹੀ ਉੱਚੀ ਹੋ ਜਾਂਦੀ ਹੈ। ਮਨੁੱਖ-ਜੀਵਨ ਦੇ ਪਹਾਰੇ ਵਿਚ ਬੁੱਧੀ ਘੜੀ ਜਾਂਦੀ ਹੈ, ਜੇ ਯੋਗ ਸੁਨਿਆਰੇ ਦੇ ਹੱਥ ਆ ਜਾਵੇ ਤਾਂ ਸੁੰਦਰ ਤੇ ਸ਼ੋਭਨੀਕ ਰੂਪ ਲੈ ਲੈਂਦੀ ਹੈ, ਪਰ ਜੇ ਅਣਜਾਣ ਦੇ ਹੱਥ ਆ ਜਾਵੇ ਤਾਂ ਅਲ੍ਹੜ ਸੁਨਿਆਰੇ ਦੇ ਘੜੇ ਹੋਏ ਗਹਿਣੇ ਵਾਂਗ ਅੱਗੇ ਨਾਲੋਂ ਵੀ ਘੱਟ ਕੀਮਤ ਹੋ ਜਾਂਦੀ ਹੈ। ਇਹ ਗੱਲ ਤਾਂ ਪਰਤੱਖ ਹੀ ਹੈ ਕਿ ਬੁੱਧੀ ਇਕ ਚਾਨਣ ਹੈ, ਜਿਸਦੀ ਹੋਂਦ ਕਰਕੇ ਅਗਿਆਨ ਤੇ ਜੜ੍ਹਤਾ ਦਾ ਹਨੇਰਾ ਦੂਰ ਹੁੰਦਾ ਹੈ। ਪਰ ਇਹ ਚਾਨਣ-ਰੂਪ ਬੁੱਧੀ ਵਧਦੀ ਸਹਿਜੇ ਸਹਿਜੇ ਹੈ। ਜਦੋਂ ਇਹਦਾ ਅਰੰਭ ਹੋਵੇ ਤਦ ਇਸ ਦੇ ਧਾਰਨੀ ਨੂੰ ਅੰਞਾਣਾ ਕਹਿੰਦੇ ਹਨ। ਅੰਞਾਣੇ ਦੇ ਅਰਥ ਕਦੇ ਵੀ ਪਾਗਲ ਨਹੀਂ ਹੁੰਦੇ, ਸਗੋਂ ਬੁੱਧੀ ਦੀ ਕੱਚੀ ਅਵਸਥਾ ਵਾਲੇ ਮਨੁੱਖ ਨੂੰ ਅੰਞਾਣਾ ਕਿਹਾ ਜਾਂਦਾ ਹੈ। ਇਹ ਆਮ ਕਹਾਵਤ ਹੈ, “ਉਹ ਅਜੇ ਅੰਞਾਣਾ ਹੈ, ਸਹਿਜੇ ਸਹਿਜੇ ਸਿਆਣਾ ਹੋ ਜਾਵੇਗਾ।” ਸੋ, ਬੁੱਧੀ ਦਾ ਅਰੰਭ ਕਰ ਰਿਹਾ ਪੁਰਖ ਅੰਞਾਣਾ ਅਤੇ ਇਸ ਚਾਨਣ ਦਾ ਅੰਤਮ ਪਦ ਗ੍ਰਹਿਣ ਕਰ ਚੁੱਕਾ ਪੁਰਖ ‘ਗੁਰੂ’ ਕਿਹਾ ਜਾਂਦਾ ਹੈ। ਭਾਵੇਂ ਗੁਰੂ, ਬੁੱਧੀ ਮੰਡਲ ਤੋਂ ਲੰਘ ਕੇ ਰਸ-ਆਦਿਕ Sri Satguru Jagjit Singh Ji eLibrary ੧੬੯ NamdhariElibrary@gmail.com