ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਬਾਅਦ ਉਸਦੀ ਪ੍ਰਾਪਤੀ ਦੇ ਕਥਨ ਨੂੰ ਪਹਿਲਾਂ ਅਰੰਭ ਹੀ ‘ਗੁਰ ਪ੍ਰਸਾਦਿ’ ਤੋਂ ਕੀਤਾ ਗਿਆ ਹੈ। ਸੋ, ਗੁਰੂ ਦਾ ਪ੍ਰਸਾਦਿ ਗੁਰੂ `ਤੇ ਸ਼ਰਧਾ ਕਰ ਕੇ ਹੀ ਲਿਆ ਜਾ ਸਕਦਾ ਹੈ। ਜੀਵਨ ਦੇ ਸੰਗ੍ਰਾਮ ਵਿਚ ਪੰਜ ਮਹਾਂ ਬਲੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੀ ਮਨੁੱਖ ਨੂੰ ਥੱਲੇ ਡੇਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਪ੍ਰਸ਼ਨ ਆਇਆ ਹੈ : ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥ ਆਸਾ ਮ: ੫, ਪੰਨਾ ੪੦੪) ਜੇ ਗਿਆਨ ਨੂੰ ਛੱਡ ਕੇ ਇਤਿਹਾਸ ਕੋਲ ਇਹ ਪ੍ਰਸ਼ਨ ਕੀਤਾ ਜਾਵੇ ਤਾਂ ਇਕ- ਦਮ ਉੱਤਰ ਮਿਲੇਗਾ ਕਿ ਐਸਾ ਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਹੈ। ਮਾਤਾ ਸਾਹਿਬ ਦੋਵਾਂ ਨਾਲ ਰੂਹਾਨੀ ਵਿਆਹ, ਮੁਗਲਾਂ ਦੇ ਖ਼ਿਰਾਜ ਮੰਗਣ ਤੋਂ ਤੰਗ ਆਏ ਹੋਏ ਪਹਾੜੀ ਰਾਜਿਆਂ ਦਾ ਮਦਦ ਦੇ ਜਾਚਕ ਹੋ ਕੇ ਸਤਿਗੁਰਾਂ ਨੂੰ ਰਣ-ਭੂਮੀ ਵਿਚ ਲੈ ਜਾਣਾ, ਬਹਾਦਰ ਸ਼ਾਹ ਦੇ ਭੇਟ ਕੀਤੇ ਕੀਮਤੀ ਹੀਰੇ ਨੂੰ ਦਰਿਆ ਵਿਚ ਸੁਟ ਪਾਣਾ, ਭੰਗਾਣੀ ਦੇ ਯੁਧ ਨੂੰ ਲਿਖਦਿਆਂ ਆਪਣੇ ਆਪ ਨੂੰ ਕੀਟ ਕਰ ਲਿਖਣਾ, ਚਮਕੌਰ ਵਿਚ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਾਣਾ, ਇਸ ਉੱਤਰ ਦੇ ਜਿਊਂਦੇ ਜਾਗਦੇ ਸਬੂਤ ਹਨ। ਜਦ ਇਹ ਸਾਬਤ ਹੈ ਕਿ ਗੁਰੂ ਕਲਗੀਧਰ ਜੀ ਪੰਜਾਂ 'ਤੇ ਫ਼ਤਹਿ ਪਾ ਚੁੱਕਾ ਸਤਿਗੁਰੂ ਹੈ ਤਾਂ ਕੋਈ ਵੀ ਵਜਹ ਮਲੂਮ ਨਹੀਂ ਹੁੰਦੀ ਕਿ ਉਹਨਾਂ 'ਤੇ ਕਿਉਂ ਸ਼ਰਧਾ ਨਾ ਕੀਤੀ ਜਾਵੇ। ਸੰਤਾਂ ਨੇ ਸ਼ਰਧਾ ਦੇ ਮਜ਼ਮੂਨ 'ਤੇ ਲਿਖਦਿਆਂ ਹੋਇਆਂ ਇਹ ਬਾਰ ਬਾਰ ਕਿਹਾ ਹੈ ਕਿ ਆਪਣੀ ਕੱਚੀ ਮਤ ਨੂੰ ਠਾਕ ਕੇ ਪਿਛੇ ਲਗਾਣਾ ਹੀ ਪਰਮਾਰਥ ਦੀ ਕਾਮਯਾਬੀ ਦਾ ਰਾਜ਼ : ਬਮੈ ਸੱਜਾਦਾਂ ਰੰਗੀਂ ਜੂਨ ਅਗਰ ਪੀਰੇ ਮੁਗ਼ਾਂ ਗੋਯਦ ਕਿ ਸਲਿਕ ਬੇਖ਼ਬਰ ਨਬਵਦ ਜਿ ਰਾਹੋ ਰਸਮੇਂ ਮੰਜ਼ਿਲ ਹਾ (ਜੇ ਤੈਨੂੰ ਗੁਰੂ ਆਖੇ ਤਾਂ ਮੁਸੱਲਾ ਸ਼ਰਾਬ ਨਾਲ ਰੰਗ ਲੈ, ਕਿਉਂਕਿ ' ਆਗੂ ਦੀ ਨਿਵਾਣ ਉਚਾਣ ਤੋਂ ਵਾਕਫ ਹੁੰਦਾ ਹੈ | ਹਾਫ਼ਜ਼ ਜਹੇ ਸੁਜਾਨ ਪੁਰਖਾਂ ਨੇ ਵੀ ਇਹੀ ਰਸਤਾ ਦੇਖਿਆ ਹੈ। (J'SH) ' ਮੰਜ਼ਲਾਂ ਸਿੱਖੀ ਵਿਚ ਖ਼ਾਲਸਾ ਪਦ ਹੀ ਆਦਰਸ਼ਕ ਪਦ ਹੈ, ਤੇ ਉਸੇ ਦੀ ਪ੍ਰਾਪਤੀ ਲਈ ਹੀ ਸਿੱਖ ਦੀ ਬੁੱਧੀ ਉਤਾਂਹ ਉੱਠਦੀ ਹੈ। ਖ਼ਾਲਸਾ ਪਦ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਲਈ ਕਾਇਮ ਕੀਤਾ ਹੋਇਆ ਹੈ। ਸਤਿਗੁਰਾਂ ਦੇ ਜੀਵਨ ਨੂੰ ਤੱਕ ਕੇ ਹੀ ਜੇ ਉੱਚ ਭਾਵ ਜਗਿਆਸੂ ਦੇ ਚਿਤ ਵਿਚ ਪੈਦਾ ਹੁੰਦੇ ਹਨ, ਉਹੋ ਖ਼ਾਲਸਾ ਪਦ ਦੀ ਪ੍ਰਾਪਤੀ ਲਈ ਸਿੱਖ ਦੀ ਅਗਵਾਈ ਕਰਦੇ ਹਨ। ਸੋ, ਇਸ ਤਰੀਕੇ ਵਿਚ ਉੱਨਤੀ ਕਰਨ ਵਾਲੇ ਜਗਿਆਸੂ ਲਈ ਇਹ ਜ਼ਰੂਰੀ ਹੈ ਕਿ ਉਹ ਸ੍ਰੀ ਗੁਰੂ ਕਲਗੀਧਰ 'ਤੇ ਸ਼ਰਧਾ ਕਰੇ ਤੇ ਉਹਨਾਂ ਦੀ ਦੱਸੀ ਹੋਈ ਰਹਿਤ ਅਨੁਸਾਰ ਰਹਿ ਕੇ ਉੱਚਾ ਹੋਵੇ। Sri Satguru Jagjit Singh Ji eLibrary NamdhariElibrary@gmail.com