ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/40

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਾਂ ਮਰਨ ਸਮੇਂ ਹਉਕੇ ਲੈਂਦਿਆਂ ਛੱਡ ਜਾਣਾ ਪੈਂਦਾ ਹੈ, ਪਰ ਸਿਮਰਨ ਦੀ ਸ਼ਕਤੀ ਕਰਕੇ ਪ੍ਰਭ ਕਿਰਪਾ ਸਹਿਤ ਅਬਿਨਾਸੀ ਰਾਜ ਮਿਲਦਾ ਹੈ:

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥
ਦਾਸੁ ਕਮੀਰੁ ਚੜਿਓ ਗੜ੍ ਊਪਰਿ ਰਾਜੁ ਲੀਓ ਅਬਿਨਾਸੀ॥

(ਭੈਰਉ ਕਬੀਰ, ਪੰਨਾ ੧੧੬੨)

ਇਸੇ ਕਰਕੇ ਸਿਮਰਨ ਅਭਿਆਸ ਕਰਨ ਵਾਲਿਆਂ ਨੇ ਸਮੇਂ ਦੀ ਕਦੀ ਗਿਣਤੀ ਨਹੀਂ ਕੀਤੀ। ਉਹ ਇਕ ਉਮਰ ਤਾਂ ਕੀ, ਕਈ ਜਨਮ ਵੀ ਇਸਦੀ ਸਫਲਤਾ ਲਈ ਲਗਾਉਣ ਨੂੰ ਤਿਆਰ ਰਹਿੰਦੇ ਹਨ। ਭਗਤ ਰਵਿਦਾਸ ਜੀ ਨੇ ਕਿਹਾ ਕਿ ਹੇ ਪ੍ਰਭੂ! ਭਾਵੇਂ ਮੈਂ ਮਨੁੱਖਾ ਜਨਮ ਤੇਰੇ ਸਿਮਰਨ ਦੇ ਲੇਖੇ ਲਗਾ ਰਿਹਾ ਹਾਂ, ਪਰ ਮੇਰਾ ਸ਼ੌਕ ਇਤਨਾ ਹੀ ਨਹੀਂ, ਮੈਂ ਪਿਛਲੇ ਕਈ ਜਨਮ ਭੀ ਵਿਛੋੜੇ ਨੂੰ ਅਨੁਭਵ ਕਰ, ਮਿਲਣ ਦੀ ਆਸ ਵਿਚ ਗੁਜ਼ਾਰਦਾ ਚਲਾ ਆਇਆ ਹਾਂ।

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

(ਧਨਾਸਰੀ ਰਵਿਦਾਸ, ਪੰਨਾ ੬੯੪)

ਸਿਮਰਨ ਵਿਚ ਸਮੇਂ ਦੀ ਸੋਚ ਤੋਂ ਲੰਘ, ਜਗਿਆਸੂ ਨੂੰ ਜਿਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਉਹ ਹੈ ਮਹਿਬੂਬ ਦੇ ਦੀਦਾਰ ਦਾ ਤਸੱਵਰ। ਕਿਉਂਕਿ ਜਦ ਤਕ ਯਾਦ ਕਰਨ ਵਾਲੇ ਨੂੰ ਇਹ ਨਿਸਚਾ ਨਾ ਹੋਵੇ ਕਿ ਉਹ ਜਿਸ ਨੂੰ ਯਾਦ ਕਰ ਰਿਹਾ ਉਹ ਹੈ ਤੇ ਇਹੋ ਜਿਹਾ ਹੈ, ਉਤਨਾ ਚਿਰ ਯਾਦ ਵਿਚ ਬਿਰਹੋਂ ਤੇ ਰਸ ਪੈਦਾ ਨਹੀਂ ਹੋ ਸਕਦਾ। ਸਤਿਗੁਰਾਂ ਨੇ ਫੁਰਮਾਇਆ ਹੈ ਕਿ ਮਨ ਅੰਦਰ ਮਹਿਬੂਬ ਦੀ ਅਰਾਧਨਾ ਕਰ ਤੇ ਨਾਲ ਹੀ ਜਿਹਬਾ ਤੋਂ ਉਸਦਾ ਨਾਮ ਜਪ:

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥

(ਵਾਰ ਗੂਜਰੀ ਮ: ੫, ਪੰਨਾ ੫੧੭)

ਸੂਫੀਆਂ ਨੇ ਇਸ ਗੱਲ 'ਤੇ ਬਹੁਤ ਜ਼ੋਰ ਦਿਤਾ ਹੈ, ਇਕ ਨੇ ਕਿਹਾ ਹੈ, “ਮੇਰੇ ਦਿਲ ਦੇ ਆਈਨੇ ਵਿਚ ਹੀ ਯਾਰ ਦੀ ਤਸਵੀਰ ਹੈ, ਜਦੋਂ ਜ਼ਰਾ ਗਰਦਨ ਝੁਕਾਨਾ ਹਾਂ, ਲੈਂਦਾ ਹਾਂ।”

ਦਿਲ ਕੇ ਆਈਨੇ ਮੇਂ ਹੈ ਤਸਵੀਰੇ ਯਾਰ॥
ਜਬ ਜ਼ਰਾ ਗਰਦਨ ਝੁਕਾਈ ਦੇਖ ਲੀ॥

ਮਨ ਅੰਦਰ ਮਹਿਬੂਬ ਦੇ ਤਸੱਵਰ ਨੂੰ ਟਿਕਾਣ ਦੇ ਖ਼ਿਆਲ ਨੇ ਕਈ ਵੇਰਾਂ ਟਪਲਾ ਵੀ ਲਗਾਇਆ ਹੈ ਤੇ ਇਸ ਟਪਲੇ ਤੋਂ ਹੀ ਮੂਰਤੀ ਦੀ ਉਪਾਸ਼ਨਾ ਤੇ ਪੱਥਰ ਦੀ ਸ਼ੁਰੂ ਹੋਈ ਹੈ। ਮਨੁੱਖੀ ਦੇਹਾਂ ਦੀ ਉਪਾਸ਼ਨਾ ਭੀ ਇਸ ਟਪਲੇ ਦਾ ਹੀ ਫਲ ਹੈ। ਸੂਫੀ ਤਾਂ ਹਕੀਕਤ ਤੋਂ ਪਹਿਲਾਂ ਮਜਾਜ਼ ਨੂੰ ਲਾਜ਼ਮੀ ਕਰਾਰ ਦੇ ਬੈਠੇ, ਤੇ ਮਜਾਜ਼ ਸੀ ਪਿਆਰ ਕਿਸੇ ਮਨ-ਭਾਵਨੀ ਮਨੁੱਖੀ ਦੇਹ ਦਾ। ਪਰ ਇਹ ਇਕ ਹਕੀਕਤ ਹੈ ਕਿ ਚਾਹੇ ਮਨੁੱਖੀ ਦੇਹ ਹੋਵੇ ਤੇ ਚਾਹੇ ਕੋਈ ਮੂਰਤੀ, ਦੋਹਾਂ 'ਤੇ ਮਨ ਦੀ ਕੀਤੀ ਹੋਈ ਇਕਾਗਰਤਾ ਮਨੁੱਖਤਾ

੪੦