ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਿਹਾਸ ਵਿਚ ਇਸ ਸਚਾਈ ਦੀਆਂ ਕਈ ਗਵਾਹੀਆਂ ਮਿਲਦੀਆਂ ਹਨ। ਜਦ ਮਾਇਆ-ਮਦ-ਮਤਾ ਬਾਪ ਹਰਨਾਕਸ਼ ਆਪਣੇ ਹੀ ਪੁੱਤਰ ਪ੍ਰਹਿਲਾਦ ਦੇ ਵਿਰੁੱਧ ਹੋ ਗਿਆ, ਤਦ ਉਸਦਾ ਹੋਰ ਸਹਾਈ ਕੌਣ ਹੋ ਸਕਦਾ ਸੀ। ਉਸਦੇ ਵਿੱਦਿਆ ਗੁਰੂ ਸੰਡੇ ਮਰਕੇ ਨੇ ਸਹਾਇਤਾ ਦੇਣ ਦੀ ਥਾਂ ਰਾਮ ਨਾਮ ਨੂੰ ਛਡ ਦੇਣ ਦੀ ਸਿਖਿਆ ਦੇਣੀ ਸ਼ੁਰੂ ਕਰ ਦਿਤੀ। ਸੰਬੰਧੀਆਂ ਦੀ ਇਹ ਅਵਸਥਾ ਸੀ ਕਿ ਕੋਈ ਡਰਦਾ ਪਿਆਰ ਦਾ ਇਕ ਸ਼ਬਦ ਭੀ ਨਹੀਂ ਸੀ ਕਹਿ ਸਕਦਾ। ਕਸ਼ਟਾਂ ਦੀ ਔਸ਼ਧੀ ਕਰਨ ਲਈ ਜਦ ਤਪਾਏ ਹੋਏ ਥੰਮ੍ਹ ਨੂੰ ਜੱਫੀ ਪੁਆਈ ਗਈ, ਤਾਂ ਉਸਨੂੰ ਤੱਤੀ ਵਾਉ ਨਾ ਲੱਗੀ ਤੇ ਨਾ ਹੀ ਉਹ ਡੋਲਿਆ। ਇਸ ਅਵਸਥਾ ਨੂੰ ਕਾਵਿ ਰੰਗ ਦੇ ਕੇ ਕਿਸੇ ਨੇ ਇਉਂ ਲਿਖਿਆ ਹੈ ਕਿ ਇਕ ਸ਼ਿਕਾਰੀ ਨੇ ਦਰੱਖ਼ਤ 'ਤੇ ਬੈਠੇ ਕਬੂਤਰ ਨੂੰ ਤੱਕ, ਤੀਰ ਟਿਲੇ 'ਤੇ ਚੜ੍ਹਾਅ ਨਿਸ਼ਾਨਾ ਕਰਨਾ ਚਾਹਿਆ, ਪ੍ਰਾਣ-ਰੱਖਿਆ ਹਿਤ ਉਡੇ ਹੋਏ ਕਬੂਤਰ ਪਰ ਇਕ ਬਾਜ ਨੇ ਝਪਟ ਮਾਰੀ, ਥੱਲੇ ਸ਼ਿਕਾਰੀ ਅਤੇ ਉਪਰ ਬਾਜ ਦੇਖ, ਮਾਸੂਮ ਜਾਨਵਰ ਨੇ ਪ੍ਰਭੂ ਸਿਮਰਨ ਕੀਤਾ ਤਾਂ ਸ਼ਿਕਾਰੀ ਦੇ ਪੈਰ 'ਤੇ ਸੱਪ ਲੜ ਗਿਆ ਤੇ ਤੀਰ ਕਮਾਨੋਂ ਨਿਕਲ ਬਾਜ ਨੂੰ ਜਾ ਵੱਜਾ। ਪੰਛੀ ਦੇ ਪ੍ਰਾਣ ਬਚ ਗਏ।

ਉਡ ਜਾਨ ਕੀ ਬਾਤ ਸੁਜਾਨ ਕਹੂੰ
ਨਰ ਕਾਢ ਕਮਾਨ ਕੀਆ ਸਰ ਰੇ।
ਤੇਰੇ ਊਪਰ ਊਪਰ ਬਾਜ ਫਿਰੇ
ਤੇਰਾ ਕੌਣ ਸਹਾਈ ਬਿਨਾ ਹਰ ਰੇ।
ਬਧਕ ਕੇ ਪਾਉਂ ਭੁਜੰਗ ਡਸਿਓ
ਛੁਟਿਓ ਬਾਜ ਕੋ ਬਾਣ ਲਗਾ ਫਰ ਰੇ।
ਸਮਝਾਇ ਰਹੀ ਕਪਟੀ ਮਨ ਕੋ,
ਜਿਨ ਨਾਮ ਜਪਿਓ ਤਿਨ ਕਿਆ ਡਰ ਰੇ।

ਨਾਮ-ਅਭਿਆਸ ਦੀਆਂ ਬੇਪਰਵਾਹੀਆਂ ਦਾ ਜ਼ਿਕਰ ਕਰਦਿਆਂ ਹੋਇਆਂ ਅਗੇ ਦਸਿਆ ਹੈ ਕਿ ਜੇ ਕੋਈ ਮਨੁੱਖ ਨੰਗ ਭੁਖ ਦੀ ਪੀੜਾ ਕਰਕੇ ਦੁਬਲਾ ਹੋ ਜਾਵੇ, ਨਾ ਪੱਲੇ ਪੈਸਾ ਹੀ ਹੋਵੇ, ਨਾ ਕੋਈ ਧੀਰਜ ਹੀ ਦੇਵੇ ਅਤੇ ਨਾ ਹੀ ਲੋੜ ਸਮੇਂ ਕੋਈ ਸੁਆਰਥ ਜਾਂ ਕਾਜ ਕਰਨ ਵਿਚ ਮਦਦ ਦੇਵੇ, ਪਰ ਜੇ ਉਸਨੂੰ ਪਾਰਬ੍ਰਹਮ ਚਿਤ ਆਵੇ ਤਾਂ ਉਸ ਦਾ ਨਿਹਚਲ ਰਾਜ ਹੁੰਦਾ ਹੈ:

ਜੋ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ॥
ਦਮੜਾ ਪਲੇ ਨਾ ਪਵੈ ਨਾ ਕੋ ਦੇਵੈ ਧੀਰ॥
ਸੁਆਰਥੁ ਸੁਆਉ ਨ ਕੋ ਕਰੈ ਨਾ ਕਿਛੁ ਹੋਵੈ ਕਾਜੁ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੇ ਰਾਜੁ॥

(ਸਿਰੀਰਾਗੁ ਮ: ੫, ਪੰਨਾ ੭੦)

ਇਸ ਅਵਸਥਾ ਦਾ ਸਹੀ ਪਰਮਾਣ ਭਗਤ ਕਬੀਰ ਜੀ ਦਾ ਜੀਵਨ ਸੀ। ਕਪਟ ਤਾਂ ਸੰਤਾਂ ਨੇ ਕੀ ਕਰਨਾ ਹੋਇਆ, ਉਹ ਕਿਰਤ ਵੀ ਕੁਝ ਵਾਜਬ ਹੀ ਕਰਦੇ ਸਨ, ਜਿਸ

ਕਰਕੇ ਘਰ ਸਾਮੱਗਰੀ ਦੀ ਕਮੀ ਰਹਿੰਦੀ ਸੀ। ਸੰਤ ਸੇਵਕ ਹੋਣ ਕਰਕੇ ਉਹਨਾਂ ਦੇ

੪੫