ਤੋਂ ਪਹਿਲਾਂ, ਆਪਣੀ ਤਜਰਬਾਗਾਹਾਂ ਵਿਚ ਤਜਰਬੇ ਕਰਦਾ ਹੈ। ਸਟੀਫ਼ਨ ਨੇ ਜਿਸ ਤਰ੍ਹਾਂ ਪਹਿਲਾਂ ਰੇਲ ਦਾ ਛੋਟਾ ਜਿਹਾ ਇੰਜਣ ਆਪਣੀ ਮੇਜ਼ 'ਤੇ ਚਲਾ ਕੇ ਵੇਖਿਆ ਸੀ, ਉਸੇ ਤਰ੍ਹਾਂ ਮਹਾਂਪੁਰਖ ਭਾਣੇ ਅਨੁਸਾਰ ਜੀਵਨ ਢਾਲਣ ਦੇ ਮੁਢਲੇ ਤਜਰਬੇ ਪੀਰ-ਮੁਰੀਦੀ ਦੇ ਪਹਾਰੇ ਵਿਚ ਬਹਿ ਕੇ ਕਰਦੇ ਹਨ। ਉਹ ਪਹਿਲੇ ਆਪਣੀ ਰਜ਼ਾ ਨੂੰ ਮੁਰਸ਼ਦ ਦੀ ਰਜ਼ਾ ਵਿਚ ਢਾਲਦੇ ਹਨ। ਉਹ ਆਪਣੇ ਮਨ ਦੀ ਮੱਤ ਤਿਆਗ ਤੇ ਦੂਜਾ ਭਾਉ ਵਿਸਾਰ ਮੁਰਸ਼ਦ ਦੀਆਂ ਖ਼ੁਸ਼ੀਆਂ ਲੈਂਦੇ ਹਨ:
ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥
(ਸੂਹੀ ਮ: ੫, ਪੰਨਾ ੭੬੩)
ਉਹ ਸੁਹਾਗਣ ਇਸਤਰੀਆਂ ਵਾਂਗ ਮਾਣ, ਤਾਣ ਤੇ ਅਹੰ ਬੁਧ ਨੂੰ ਤਿਆਗਦੇ ਹਨ:
ਮਾਣੁ ਤਾਣੁ ਅਹੰਬੁਧਿ ਹਤੀ ਰੀ॥ ਸਾ ਨਾਨਕ ਸੋਹਾਗਵਤੀ ਰੀ॥
(ਸੂਹੀ ਮ: ੫, ਪੰਨਾ ੭੩੯)
ਉਹ ਗੁਰੂ ਦੀ ਖ਼ੁਸ਼ੀ ਵਿਚ ਹੀ ਆਪਣੀ ਖੁਸ਼ੀ ਮੰਨਦੇ ਹਨ। ਹੁਕਮੀ ਕਾਰ ਕਰਨਾ, ਜੋ ਕਹੇ, ਭਲਾ ਕਰ ਮੰਨਣਾ, ਜੀਵਨ ਕਰਤਵ ਬਣਾਂਦੇ ਹਨ। ਉਹਨਾਂ ਦਾ ਆਪਣਾ ਪ੍ਰੋਗ੍ਰਾਮ ਕੋਈ ਨਹੀਂ ਰਹਿੰਦਾ। ਜੇ ਮਾਲਕ ਪੀਏ ਤਾਂ ਪਾਣੀ ਲਿਆਉਣਾ, ਜੇ ਖਾਏ ਤਾਂ ਆਟਾ ਪੀਹਣ ਲਗ ਪੈਣਾ, ਉਹਨਾਂ ਦੀ ਕਾਰ ਹੁੰਦੀ ਹੈ:
ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ॥
(ਮਾਰੂ ਮ: ੧, ਪੰਨਾ ੯੯੧)
ਉਹ ਸਾਰੀਆਂ ਦਲੀਲਾਂ ਤੇ ਹੁੱਜਤਾਂ ਛੱਡ ਕਿਸੇ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਜਾਚ ਸਿੱਖਦੇ ਹਨ ਤੇ ਓੜਕ ਇਕ ਦਿਨ ਮੁਰਸ਼ਦ ਦੇ ਆਪੇ ਵਿਚ ਨਿਜ ਆਪਾ ਪਾ, ਉਸਦਾ ਅੰਗ ਬਣ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਬਾਬਾ ਸ੍ਰੀ ਚੰਦ ਜੀ ਮਹਾਨ ਤਪੱਸਵੀ ਸਨ, ਪਰ ਲਹਿਣਾ ਜੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਬਣਿਆ। ਯੋਗੀ ਰਾਜ ਸ੍ਰੀ ਚੰਦ ਜੀ ਦੀ ਤਪੱਸਿਆ ਕੁਝ ਘੱਟ ਨਹੀਂ ਸੀ, ਪਰ ਤਪੱਸਿਆ ਹੋਰ ਸ਼ੈ ਹੈ ਤੇ ਇਸ਼ਕਬਾਜ਼ੀ ਹੋਰ ਸ਼ੈ। ਕੀ ਜਗਤ ਦੀ ਨਿਗਾਹ ਵਿਚ ਇਹ ਠੀਕ ਨਹੀਂ ਕਿ ਜਿਸ ਦਿਨ ਰਾਤ ਨੂੰ ਬਾਬੇ ਨਾਨਕ ਜੀ ਨੇ ਕਪੜੇ ਧੋਣ ਵਾਸਤੇ ਕਿਹਾ ਤਾਂ ਬਾਬਾ ਸ੍ਰੀ ਚੰਦ ਤੇ ਲਖ਼ਮੀ ਦਾਸ ਨੇ ਅਗੋਂ ਇਹ ਉੱਤਰ ਦਿੱਤਾ ਕਿ ਪਿਤਾ ਜੀ ਦਿਨ ਚੜ੍ਹ ਲੈਣ ਦਿਉ। ਪਰ ਲਹਿਣਾ ਜੀ ਨੂੰ ਰਾਤ ਦਿਨ ਨਾਲ ਕੀ ਗ਼ਰਜ਼, ਉਹ ਤੇ ਹੁਕਮੀ ਬੰਦਾ ਸੀ। ਹੁਕਮ ਹੋਇਆ ਤਾਂ ਕਾਰੇ ਲੱਗ ਪਿਆ। ਪ੍ਰੇਮ, ਕਾਲ ਦੀਆਂ ਹੱਦਾਂ ਤੋਂ ਉਤਾਂਹ ਹੈ, ਦਿਨ ਰਾਤ ਦੇ ਵਿਤਕਰਿਆਂ ਵਿਚ ਨਹੀਂ ਪੈਂਦਾ; ਹਨੇਰ, ਚਾਨਣ ਦੇ ਸਵਾਲ ਨਹੀਂ ਉਠਾਂਦਾ, ਮਸਤ ਚਾਲ ਤੁਰਿਆ ਜਾਂਦਾ ਹੈ। ਲਹਿਣਾ ਜੀ ਉੱਠ ਕਾਰੇ ਲੱਗ ਗਿਆ। ਕਪੜੇ ਕੀ ਧੋਣੇ ਸੀ, ਨਿਜ ਆਪਾ ਧੋਣਾ ਸੀ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਸੀ। ਪ੍ਰੀਤਮ ਦੇ ਕਪੜੇ ਧੋਤੇ, ਪ੍ਰੇਮੀ ਦਾ ਦਿਲ ਨਿੱਖਰ ਗਿਆ। ਪੁੱਛ ਹੋਈ, “ਲਹਣਿਆਂ, ਕਿਤਨੀ ਰਾਤ ਗਈ ਹੈ ਤੇ ਕਿਤਨੀ ਬਾਕੀ ਰਹੀ ਹੈ।” ਉੱਤਰ ਦਿੱਤਾ, “ਪਾਤਸ਼ਾਹ! ਜਿਤਨੀ ਗੁਜ਼ਾਰੀ ਜੇ ਲੰਘ ਗਈ, ਜਿਤਨੀ ਰਖੀ ਜੇ ਬਾਕੀ ਹੈ।” ਇਹੋ ਰਾਹ ਜਾਂਦਾ
੭੨