ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/80

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੇ ਆਸਰੇ ਡਿੱਗਾ ਹੋਇਆ ਮਨੁੱਖ ਖਲੋ ਜਾਂਦਾ ਹੈ। ਅੰਜੀਲ ਵਿਚ ਆਉਂਦਾ ਹੈ ਕਿ ਜਦ ਈਸਾ ਦੇ ਸਾਹਮਣੇ ਸਲੀਬ 'ਤੇ ਟੰਗੇ ਜਾਂ ਮਰਨ ਦਾ ਦ੍ਰਿਸ਼ ਆਇਆ ਤਾਂ ਉਹ ਕੁਛ ਘਾਬਰ ਗਏ। ਪਰਮੇਸ਼੍ਵਰ ਨੂੰ ਕਹਿਣ ਲੱਗੇ, “ਜਿਸ ਤਰ੍ਹਾਂ ਹੋ ਸਕੇ ਇਹ ਮੌਤ ਦਾ ਪਿਆਲਾ ਮੇਰੇ ਅਗੋਂ ਹਟਾ ਲੈ।” ਪਰ ਜਦ ਪ੍ਰਾਰਥਨਾ ਵਿਚ ਬਿਰਤੀ ਜੁੜੀ, ਬਲ ਆਇਆ, ਤਾਂ ਬੋਲੇ, “ਬਾਪ ਤੇਰੀ ਰਜ਼ਾ ਪੂਰੀ ਹੋ।" ਸਤਿਗੁਰਾਂ ਨੇ ਅਜਿਹੇ ਸਮੇਂ 'ਤੇ ਅਰਦਾਸ ਕਰਨ ਤੇ ਪ੍ਰਭੂ ਕੋਲੋਂ ਬਲ ਮੰਗਣ ਦੀ ਤਾਕੀਦ ਕੀਤੀ ਹੈ। ਦਾਤਾ ਦੇ ਸਨਮੁਖ ਹੋ ਏਦਾਂ ਬੇਨਤੀ ਕਰਨ ਲਈ ਕਿਹਾ ਹੈ, “ਮੇਰੇ ’ਤੇ ਅਜਿਹੀ ਕਿਰਪਾ ਕਰੋ, ਸੰਤਾਂ ਦੇ ਚਰਨ ਮੇਰੇ ਮੱਥੇ 'ਤੇ, ਨੈਣੀਂ ਦਰਸ਼ਨ, ਤਨ 'ਤੇ ਧੂੜ ਪਵੇ, ਮੇਰੇ ਹਿਰਦੇ ਗੁਰੂ ਦਾ ਸ਼ਬਦ, ਮੇਰੇ ਮਨ ਵਿਚ ਹਰੀ ਦਾ ਨਾਮ ਰਖੋ, ਐ ਮੇਰੇ ਮਾਲਕ! ਪੰਜਾਂ ਚੋਰਾਂ ਨੂੰ ਮੇਰੇ ਗਲੋਂ ਲਾਹੋ, ਮੇਰੇ ਸਾਰੇ ਭਰਮ ਫੂਕ ਸੁਟੋ। ਮੈਨੂੰ ਬਲ ਦਿਉ ਕਿ ਜੋ ਤੁਸੀਂ ਕਰੋ, ਮੈਨੂੰ ਭਲਾ ਲਗੇ, ਤੇ ਮੇਰੀ ਦੂਈ ਦੀ ਭਾਵਨਾ ਨੂੰ ਦੂਰ ਟਾਲ ਦਿਉ।”

ਐਸੀ ਕਿਰਪਾ ਮੋਹਿ ਕਰਹੁ॥
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ॥੧॥ਰਹਾਉ॥
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ
ਹਰਿ ਨਾਮਾ ਮਨ ਸੰਗਿ ਧਰਹੁ॥
ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ॥੧॥
ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ॥

(ਬਿਲਾਵਲੁ ਮ: ੫, ਪੰਨਾ ੮੨੮)

ਇਹ ਤਾਂ ਅਵਸਥਾ ਸੀ ਅਭਿਆਸੀਆਂ ਦੀ, ਪਰ ਪਕਿਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹਨਾਂ ਨੂੰ ਰੁੱਖੀ ਰੋਟੀ ਜਾਂ ਜ਼ਮੀਨ 'ਤੇ ਸੌਣਾ, ਰਾਜ ਗੱਦੀ 'ਤੇ ਟਿਕਣਾ ਜਾਂ ਤੱਤੀਆਂ ਤਵੀਆਂ 'ਤੇ ਬਹਿ ਜਲਣਾ, ਇੱਕੋ ਜਿਹੀ ਗਲ ਭਾਸਦੀ ਹੈ। ਉਹ ਅਡੋਲ ਟਿਕੇ ਰਹਿੰਦੇ ਹਨ। ਅਕਬਰ ਜਿਹਾ ਸ਼ਹਿਨਸ਼ਾਹ ਜਿਨ੍ਹਾਂ ਦੇ ਦਰਬਾਰ ਵਿਚ ਚਲ ਕੇ ਆਵੇ, ਉਸ ਸ਼ਾਨ ਤੇ ਜਾਹੋ-ਜਲਾਲ ਦੇ ਮਾਲਕ ਫ਼ਕੀਰ, ਜਦ ਤੱਤੀਆਂ ਤਵੀਆਂ ’ਤੇ ਜਾ ਟਿਕੇ ਤਾਂ ਮਥੇ ਤਿਊੜੀ ਤਕ ਨਹੀਂ ਪਈ, ਸਗੋਂ ਮੁਸਕਰਾ ਕੇ ਬੋਲੇ, “ਤਵੀਆਂ ਤੱਤੀਆਂ ਵੀ, ਤੇਰੇ ਭਾਣੇ ਵਿਚ ਮਿੱਠੀਆਂ ਲਗਦੀਆਂ ਹਨ। ਇਹਨਾਂ ਨੂੰ ਠੰਢਾ ਕੀਤਾ ਮੈਂ ਨਹੀਂ ਲੋੜਦਾ, ਸਿਰਫ਼ ਤੇਰਾ ਨਾਮ ਹੀ ਮੰਗਦਾ ਹਾਂ।

ਤੇਰਾ ਕੀਆ ਮੀਠਾ ਲਾਗੈ॥
ਹਰਿਨਾਮੁ ਪਦਾਰਥੁ ਨਾਨਕ ਮਾਂਗੈ॥

(ਆਸਾ ਮ: ੫, ਪੰਨਾ ੩੯੪)

ਇਹ ਸੰਸਾਰ ਪ੍ਰਸਿਧ ਸਚਾਈ ਹੈ ਕਿ ਪੁੱਤਰ ਪ੍ਰਾਣਾਂ ਤੋਂ ਪਿਆਰੇ ਹੁੰਦੇ ਹਨ, ਅਮਰ ਪੁੱਤਾਂ ਦੀ ਮੌਤ ਮਾਪਿਆਂ ਦਾ ਲੱਕ ਤੋੜ ਜਾਂਦੀ ਹੈ, ਪਰ ਜੇ ਕਿਸੇ ਦਾ ਇਕ ਮਰੇ, ਉਹ ਦੂਜੇ ਵੱਲ ਤੱਕ ਧੀਰਜ ਧਰਦਾ ਹੈ। ਪਰ ਜਿਸਦਾ ਇਕ ਵੀ ਨਾ ਰਹੇ ਉਹ ਕੀ ਕਰੇ। ਤੇ ਹੋਣ ਵੀ ਚਾਰ, ਤੇ ਜਾਂਦਿਆਂ ਵੀ ਚਾਰ ਦਿਨ ਨਾ ਲੱਗਣ, ਇਸ ਸੱਟ ਦੀ ਪੀੜਾ ਨੂੰ ਕੋਈ ਫਟਿਆ ਹੋਇਆ ਪਿਤਾ ਹੀ ਅਨੁਭਵ ਕਰ ਸਕਦਾ ਹੈ, ਪਰ ਵਾਹ, ਭਾਣਾ ਮੰਨਣ ਵਾਲੇ ਪੂਰਨ ਗੁਰਦੇਵ, ਤੁਹਾਡੀ ਘਾਲ ਧੰਨ ਹੈ! ਚਮਕੌਰ ਦੀ ਗੜ੍ਹੀ

੮੦