ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੮)
ਰਹਿਮਤਾਂ ਦੇ ਛਟਿਆਂ ਚੋਂ ਇੱਕੋ ਛਿਟ ਦੇ ਦੇ ਸਾਨੂੰ,
ਤੇਰੇ ਅੱਗੇ ਮਾਲਕਾ ! ਏਹ ਪੌਂਦੇ ਨੇ ਸਵਾਲ ਹੰਝੂ !
ਛੁੱਟ ਪਈ ਤਰੇਲੀ ਜਦੋਂ ਪਿੰਡੇ ਉੱਤੇ ਜਾਣਿਆ ਮੈਂ,
ਨਿੱਕੇ ਨਿੱਕੇ 'ਦੀਦਿਆਂ' ਚੋਂ ਡੇਗਦੇ ਨੇ ਵਾਲ ਹੰਝੂ !
'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ,
ਧੋਣ ਲੱਗੇ ਕਾਲੇ ਕਾਲੇ 'ਨਾਮੇ ਦੇ ਅਮਾਲ' ਹੰਝੂ !