ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੬)

ਲਾਜ ਸ਼ਰਮ ਦੀ ਨੱਕ ਵਿੱਚ ਪਈ ਤੀਲੀ,
ਮੱਥੇ ਚੰਦ ਹੈਸੀ ਰਾਜਧਾਨੀਆਂ ਦਾ!
ਦੇਸ਼ ਸੇਵਾ ਦੀ ਹੱਥ ਵਿੱਚ ਆਰਸੀ ਸੀ,
ਗਲੇ ਪਿਆ ਸੀ ਹਾਰ ਕੁਰਬਾਨੀਆਂ ਦਾ!
ਓਹਦੀ ਸੁੰਦਰਤਾ ਇਸਤਰ੍ਹਾਂ ਡੁੱਲ੍ਹਦੀ ਸੀ,
ਪਰਾਧੀਨਤਾ ਵਾਲੇ ਲਿਬਾਸ ਵਿੱਚੋਂ!
ਤੇਜ ਦੁੱਧ ਦਾ ਜਿਸਤਰ੍ਹਾਂ ਡੁੱਲ੍ਹਦਾ ਏ,
ਫੁੱਟ ਫੁੱਟ ਬਿਲੌਰੀ ਗਲਾਸ ਵਿੱਚੋਂ!
ਸੂਰਜ ਓਹਦੀ ਜਵਾਨੀ ਦਾ ਓਸ ਵੇਲੇ,
ਕਿਰਨਾਂ ਸੁੱਟਦਾ ਸੀ ਮੇਖ ਰਾਸ ਵਿੱਚੋਂ!
ਲਿਖਦਾ ਸਿਫ਼ਤ ਮੈਂ ਓਹਦੀਆਂ ਅੱਖੀਆਂ ਦੀ,
ਜੇਕਰ ਲੱਭਦੇ ਅੱਖਰ ਇਤਿਹਾਸ ਵਿੱਚੋਂ!
ਠੁਮਕ ਠੁਮਕ ਕੇ ਹੰਸ ਦੀ ਚਾਲ ਚੱਲੇ,
ਕਰ ਕਰ ਛੋਹਲੀਆਂ ਫੁੱਲ ਪਈ ਚੁੱਗਦੀ ਸੀ!
ਜਿੱਥੋਂ ਪੱਬ ਟਿਕਾਕੇ ਲੰਘ ਗਈ ਓ,
ਕਿਆਰੀ ਫੁੱਲਾਂ ਦੀ ਓਸ ਥਾਂ ਉੱਗਦੀ ਸੀ!
ਤੋੜ ਤੋੜ ਕੇ ਫੁੱਲਾਂ ਦਾ ਗੁਲਦਸਤਾ
ਕੀਤਾ ਸ਼ੌਕ ਦੇ ਨਾਲ ਤਿਆਰ ਓਨ੍ਹੇ!
ਪੀਚ ਪੀਚ ਕੇ ਸ਼ਰਧਾ ਦੇ ਵਲ ਦਿੱਤੇ,
ਬੱਧੀ ਪਿਆਰ ਦੇ ਤਿੱਲੇ ਦੀ ਤਾਰ ਓਨ੍ਹੇ!
ਸੂਈ ਪਕੜ ਪ੍ਰੀਤ ਦੀ ਹੱਥ ਅੰਦਰ,
ਮਾਣ ਨਾਲ ਪ੍ਰੋਏ, ਕੁਝ ਹਾਰ ਓਨ੍ਹੇ!