ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੯)

ਗੀਤ

ਮਾਹੀ ਮੇਰਾ ਨਿੱਕਾ ਜਿਹਾ ਮੈਂ ਜਟੀ ਮੁਟਿਆਰ।
ਵਰ ਮੇਰਾ ਖੇਡੇ ਹਾਣੀਆਂ ਅੰਦਰ,
ਮੈਂ ਸਾਂਭਾਂ ਘਰ ਬਾਰ, ਮਾਹੀ ਮੇਰਾ..........।
ਹਟ ਨੀ ਸਹੇਲੀਏ! ਛੇੜ ਨਾਂ ਮੈਂਨੂੰ,
ਨੀਮੈਂ ਫੂਕਾਂ ਹਾਰ-ਸ਼ਿੰਗਾਰ। ਮਾਹੀ ਮੇਰਾ....।
ਬਾਗ਼ ਹੁਸਨ ਦਾ ਖਿੜ ਪਿਆ ਮੇਰਾ,
ਕੌਣ ਤੋੜੇ ਅੰਬ ਅਨਾਰ। ਮਾਹੀ ਮੇਰਾ....।
ਮਾਂ ਪਿਓ ਦੇ ਸਿਰ 'ਸ਼ਰਫ਼' ਚੜ੍ਹਾਇਆ,
ਇਹ ਜੋਬਨ ਦਿਨ ਚਾਰ। ਮਾਹੀ ਮੇਰਾ ..........।

॥ਦੋਹਿਰਾ॥

ਹਾਰ ਹਮੇਲਾਂ ਦਸ ੨ ਮਾਏ ਮਾਰ ਨਾਂ ਸੀਨੇ ਕਾਨੀ।
ਡੰਗ ਚਲਾਵੇ ਨਾਗਾਂ ਵਾਂਗੂੰ ਪਈ ਸੁਨਹਿਰੀ ਗਾਨੀ।
ਸੂਰਜ ਤੋਂ ਦੀ ਚੜ੍ਹਦੀ ਮੇਰੀ ਡੁਬ ਗਈ ਅਹਿਲ ਜਵਾਨੀ।
'ਸ਼ਰਫ਼' ਰੜੇ ਉਮਰ ਲੰਘਾਉਂਦੀ ਜੇ ਮਿਲ ਜਾਂਦਾ ਜਾਨੀ।