ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੩੧)
ਕਰੇ ਸ਼ਾਹੀ ਦਵਾਤ ਦੀ, ਜਿਹਾ ਚਾਨਣ,
ਅੱਖਰ ਅੱਖਰ ਹੈ ਵਾਂਗ ਮਸ਼ਾਲ ਹੁੰਦਾ।
ਪਾਵੇ ਸੁੰਦ੍ਰਤਾ ਯੂਸਫ਼ ਨੂੰ ਜੇਲ੍ਹ ਅੰਦਰ,
ਪਰ ਇਹ ਓਸ ਨੂੰ ਤਖ਼ਤ ਬਿਠਾਂਵਦੀ ਏ।
ਬਣਕੇ ਦੁਖੀ ਦਮਯੰਤੀ ਦੀ ਸੁਘੜ ਸਾਥਣ,
ਕੁੱਲ ਔਕੁੜਾਂ ਇਹੋ ਹਟਾਂਵਦੀ ਏ।
ਏਹੋ ਜਹੀਆਂ ਕਧਿੱਤਾਂ ਨੂੰ ਛੱਡ ਜੱਟਾ,
ਕੌਣ ਕਹੇਗਾ ਫੇਰ ਗਵਾਰ ਤੈਨੂੰ।
ਚੁੱਕ ਟੋਕਰੀ ਜੁੱਤੀਆਂ ਗੰਡ ਭਾਵੇਂ,
ਕਿਰਤ ਵਿੱਚ ਨਹੀਂ ਕਿਸੇ ਦੀ ਆਰ ਤੈਨੂੰ।
ਪਰ ਜੇ ਆਪ ਨੂੰ ਬੰਦਾ ਅਖ਼ਵਾਵਣਾ ਈਂ,
ਚਾਹੀਏ ਵਿੱਦਿਆ ਨਾਲ ਪਿਆਰ ਤੈਨੂੰ।
ਦੇਖ ਕਿਸਤਰਾਂ ਨਾਲ ਪਰੇਰਦੀ ਏ,
ਸ਼ਕਤੀ, ਵਿੱਦਿਆ ਦੀ ਬਾਰ ਬਾਰ ਤੈਨੂੰ।
ਕਲਮ ਹਲ ਦੀ ਪੈਲੀ ਦੇ ਕਾਗਜ਼ਾਂ ਤੇ,
ਸਤਰਾਂ ਵਾਂਗ ਸਿਆੜ ਬਣਾਂਵਦੀ ਏ।
ਦਾਣੇ ਕੱਢਕੇ ਸਿੱਟੇ ਦੇ ਖੀਸਿਆਂ 'ਚੋਂ,
ਗੁੱਝੇ ਨੁਕਤੇ ਪਈ ਤੈਨੂੰ ਸਮਝਾਂਵਦੀ ਏ।
ਐਵੇਂ ਪਿਆ, ਬੁਢੇਪੇ ਨੂੰ ਭੰਡਦਾ ਏਂ,
ਭਲਾ ਏਹਨੇ ਕੀ ਤੇਰਾ ਵੰਞਾ ਦਿੱਤਾ?