ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੩੬)
ਜਾਂ ਮਸਤੀ ਵਿੱਚ ਆਪਾ ਭੁੱਲਾ;
ਹਰ ਹਰ ਪਰ ਦਾ ਨੇਤਰ ਖੁੱਲ੍ਹਾ।
ਡਿੱਠੇ ਲੋਕੀ ਦੁਨੀਆਂ ਵਾਲੇ,
ਹੱਥਾਂ ਦੇ ਵਿੱਚ ਫੜੇ ਪ੍ਯਾਲੇ।
ਭਰ ਭਰ ਕੇ ਓਹ ਪੀਣ ਸ਼ਰਾਬਾਂ,
ਖੋਲ੍ਹੀ ਬੈਠੇ ਐਸ਼-ਕਿਤਾਬਾਂ।
ਦੇਖ ਗੁਨਾਹਾਂ ਵਿੱਚ ਲੋਕੀ ਘੇਰੇ,
ਤਦੇ 'ਸ਼ਰਫ਼' ਇਹ ਹੰਝੂ ਕੇਰੇ।
--::--
ਟਾਹਣੀ ਫੁੱਲ ਨੂੰ
ਹੋਵੇਂ ਸਾਮ੍ਹਣੇ ਸੀਨਾ ਮੈਂ ਚੀਰ ਦੱਸਾਂ,
ਜੇਹੜਾ ਦਾਗ਼ ਜੁਦਾਈ ਦਾ ਲਾ ਗਿਓਂ।
ਨਾ ਮੈਂ ਜਿਉਂਦਿਆਂ ਵਿੱਚ ਨਾ ਵਿੱਚ ਮੋਇਆਂ,
ਐਸਾ ਮੌਤ ਦੇ ਬਿਸਤਰੇ ਪਾ ਗਿਓਂ।
ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਇਆ,
ਚੰਦ ਰੋਜ਼ ਨਾ ਚੰਦਾ ਨਿਭਾ ਗਿਓਂ।
ਉੱਘ ਸੁੱਘ ਨ ਲੱਭਦੀ ਕਿਤੇ ਤੇਰੀ,
ਫਿਰਾਂ ਪੁੱਛਦੀ ਮੈਂ ਕੇੜ੍ਹੇ ਦਾ ਗਿਓਂ!
ਐਸਾ ਚੁੱਪ ਚਪਾਤੜਾ ਨੱਸਿਓਂ ਤੂੰ,
ਨਾ ਕੋਈ ਜੀਉ ਦੀ ਪੁੱਛ ਪੁਛਾ ਗਿਓਂ।