ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੦ )

ਏਸ ਚਾਨਣੀ ਰਾਤ ਦੇ ਵਿੱਚ ਪਾਵਾਂ,
ਓਸ ਪਿਆਰੇ ਦੇ ਪਿਆਰ ਦੀ ਸਹੁੰ ਤੈਨੂੰ।
ਮੈਨੂੰ ਦੱਸ ਨੀ ਚੰਦ ਇਕਾਦਸੀ ਦਾ,
ਨਜ਼ਰ ਆਇਆ ਜੇ ਓਸ ਦਾ ਨਹੁੰ ਤੈਨੂੰ।
ਸ਼ਾਮਾਂ ! ਏਹ ਕੀ ਕਿਹਾ ਈ ਬੰਸਰੀ ਨੂੰ?
ਫੂਕ ਹੌਲੀ ਜਿਹੀ ਮਾਰਕੇ ਕੰਨ ਅੰਦਰ?
ਤੇਰੀ ਵਾਂਸ ਦੀ ਮੱਟੀ ਨੇ ਤੀਰ ਲਖਾਂ,
ਮਾਰੇ ਰਾਧਾਂ ਵਿਚਾਰੀ ਦੇ ਮਨ ਅੰਦਰ।
ਨਾੜ ਨਾੜ ਹੈ ਜਮਨਾਂ ਦੀ ਤੜਫ ਉੱਠੀ,
ਅੱਗ ਲੱਗ ਗਈ ਲਹਿਰਾਂ ਦੇ ਤਨ ਅੰਦਰ।
ਸੁਰਾਂ ਘੱਤਕੇ ਗੋਕਲ ਦੇ ਵਾਸੀਆਂ ਨੂੰ,
ਖਿੱਚ ਲਿਆ ਈ ਬਿੰਦਰਾ ਬਨ ਅੰਦਰ।
ਮਾਲਾ ਬਣੀ ਸਵਾਸਾਂ ਦੇ ਮਣਕਿਆਂ ਦੀ,
ਜਪਾਂ ਦਿਨ ਰਾਤੀ ਤੇਰੇ ਨਾਮ ਪਿਆਰੇ।
ਨੰਦ ਲਾਲ ਗੋਪਾਲ ਤੇ ਕ੍ਰਿਸ਼ਨ ਗੋਬਿੰਦ,
ਮੋਰ ਮੁਕਟ ਵਾਲੇ ਰਾਧੇ ਸ਼ਾਮ ਪਿਆਰੇ।
ਆਓ ! ਛੰਦ ਬਿਹਾਰੀ ਜੀ ਉਰ੍ਹੇ ਆਓ,
ਕਾਹਨੂੰ ਦੂਰ ਖਲੋਤੜੇ ਹੱਸਦੇ ਓ।
ਮਿਰਗ ਨੈਣੀ ਦੇ ਨੈਣ ਪਥਰਾਉਣ ਲਗੇ,
ਮੋਰ ਮੁਕਟ ਦਾ ਦਰਸ ਹੁਣ ਦੱਸਦੇ ਓ।
ਲੱਭ ਲਿਆ ਮੈਂ ਆਪ ਨੂੰ ਲੁਕੋ ਭਾਵੇਂ,
ਜਾਓ ਜਾਓ ਨਿਸ਼ੰਗ ਜੇ ਨੱਸਦੇ ਓ।