ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੬੩ )
ਕਿਸਮਤ
ਵਾਹ ਓ ਰੱਬਾ ! ਵਾਹ ਓ ਰੱਬਾ।
ਕਲਮ ਤੇਰੀ ਨੂੰ ਨੂਰੀ ਛੱਬਾ।
ਕਿਉਂ ਨਾਂ ਜਾਵਾਂ ਸਦਕੇ ਤੇਰੇ?
ਲੇਖ ਲਿਖੇ ਤੂੰ ਸੋਹਣੇ ਮੇਰੇ।
ਲੇਖਾਂ ਦੇ ਵਿਚ ਲਿਖੀਆਂ ਭੂਕਾਂ,
ਤਬ੍ਹਾ ਬਣਾਈ ਵਾਂਗ ਮਲੂਕਾਂ।
ਲੂਣ ਮਿਰਚ ਵਿੱਚ ਅੱਧ-ਵਰਿਤਾ,
ਭਰ ਕਿਸਮਤ ਦਾ ਕੜਛਾ ਦਿੱਤਾ।
- ਢੱਕਾਂ ਜੇਹੀ ਅਲੂਣੀ ਭਾਜੀ,
ਸ਼ਾਹਾਂ ਵਰਗੀ ਸੁਹਲ ਮਿਜ਼ਾਜੀ।
ਲਾਵਾਂ ਹਰਦਮ ਟਿੱਲ ਬਤੇਰਾ,
ਸੌਰੇ ਕਿਵੇਂ ਨਸੀਬਾ ਮੇਰਾ।
ਪਰ ਓਹ ਸਗੋਂ ਵਿਗੜਦਾ ਜਾਵੇ,
ਵੈਦੇ-ਅਬਦਨ ਦੂਣੇ ਪਾਵੇ ।
ਫੁੱਲ ਕਿਸੇ ਨੂੰ ਹੱਥ ਜੇ ਪਾਵਾਂ,
ਮਾਰੇ ਡੰਗ ਓਹਦਾ ਪਰਛਾਵਾਂ।
ਹੱਥ ਮੇਰੇ ਜੇ ਸੋਨਾ ਆਵੇ,
ਓਹ ਭੀ ਮਿੱਟੀ ਹੋ ਹੋ ਜਾਵੇ।
*ਕੈਦੀਆਂ ।