ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣੀ ਜ਼ਿੰਦਗੀ ਨਿਮਾਣੀ ਲੱਗੀ ਓੜਕਾਂ ਦੀ ਪਿਆਸ।
ਤੁਸੀਂ ਲਾਈ ਜਾਵੋ ਸਾਡੇ ਮੂੰਹ ਨੂੰ ਜ਼ਹਿਰ ਦਾ ਗਲਾਸ।

ਓਸ ਪੀੜ ਦੀ ਕਹਾਣੀ, ਨਹੀਂ ਸੁਣਾਈ ਮੈਥੋਂ ਜਾਣੀ,
ਜਿਹੜੀ ਲਈ ਬੈਠਾ ਦਿਲ ਵਿਚ ਰਾਵੀ ਤੇ ਬਿਆਸ।

ਸਾਡੇ ਧੀਆਂ ਪੁੱਤ ਹੁੰਦੇ ਜਦੋਂ ਗੱਭਰੂ ਜਵਾਨ,
ਕਾਹਨੂੰ ਦਲੀਆ ਬਣਾਵੇ, ਡਾਢਾ ਸਮੇਂ ਦਾ ਖ਼ਰਾਸ।

ਕਿੱਦਾਂ ਛੱਡ ਆਏ ਪਿੱਛੇ ਪਿੰਡ ਫ਼ਸਲਾਂ ਤੇ ਖੇਤ,
ਝੋਨੇ ਸਿਰ ਸੁੱਟੀ ਬੈਠੇ, ਹੋਈਆਂ ਮੁੰਜਰਾਂ ਉਦਾਸ।

ਸਾਡੇ ਵਾਸਤੇ ਇਹ ਰਾਵੀ ਬਣੀ ਮੌਤ ਦੀ ਲਕੀਰ,
ਹਾਲੇ ਕਿੰਨੀ ਦੇਰ ਰਹਿਣਾ ਏਥੇ ਨਾਗਾਂ ਦਾ ਨਿਵਾਸ।

ਰਾਤੀਂ ਭੌਂਕਦੇ ਸੀ ਕੁੱਤੇ, ਨੱਚੇ ਸਿਵਿਆਂ 'ਚ ਭੁਤ,
ਰੱਬਾ ਖ਼ੈਰ ਰੱਖੀਂ ਵਿਹੜੇ, ਕਰੀਂ ਬੁਰਿਆਂ ਦਾ ਨਾਸ।

ਜੰਗਬਾਜ਼ੋ ਬਾਜ਼ ਆਉ, ਐਵੇਂ ਅੱਗ ਨਾ ਲਗਾਉ,
ਸਾਡੇ ਖ਼ੂਨ ਨਾਲ ਬੁਝਣੀ ਨਾ ਤੋਪਾਂ ਦੀ ਪਿਆਸ।

105