ਪੰਨਾ:ਸੁੰਦਰੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 133

ਕੌਮ ਸੀ। ਫ਼ੌਜੀ ਜਥੇਬੰਦੀ ਬੀ ਸੀ ਤੇ ਕੌਮੀ ਪ੍ਰਬੰਧ ਬੀ। ਜੰਗਾਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਲੜਦੇ ਪਿਛੇ ਹਟਦੇ ਸਨ ਤਾਂ ਅਬਦਾਲੀ ਵਰਗੇ ਜ਼ੋਰਾਵਰ ਨੂੰ ਉਹਨਾਂ ਦਾ ਕਾਹਲੀ ਨਾਲ ਪਿੱਛਾ ਕਰਨ ਦਾ ਹੌਂਸਲਾ ਨਹੀਂ ਸੀ ਪੈਂਦਾ, ਕਿਉਂਕਿ ਸਿੱਖ ਨੱਸੇ ਹੋਏ ਤਰਤੀਬ ਦੇ ਤਰੀਕੇ ਵਿਚ ਪਿੱਛੇ ਹਟਦੇ ਸਨ। ਜਦ ਦੁਸ਼ਮਨ ਪਿਛਾ ਕਰੇ ਤਾਂ ਅੱਗੋਂ ਡਟ ਕੇ ਐਸਾ ਜੰਗ ਕਰਦੇ ਕਿ ਕਈ ਵੇਰ ਫਤਹ ਪਾਉਂਦੇ। ਕੂਪਰਹੀੜੇ ਦੇ ਜੰਗ ਵਿਚ ਜੋ ਅਬਦਾਲੀ ਦਾ ਕੇਵਲ ਸਿੱਖਾਂ ਨਾਲ ਜਹਾਦ ਸੀ, ਅਬਦਾਲੀ ਅੱਗੇ ਵਧਿਆ ਤੇ ਸਿੱਖ ਪਿੱਛੇ ਹਟੇ। ੧੨ ਕੋਹ ਪਿੱਛੇ ਹਟਦੇ ਗਏ, ਪਰ ਕਿਸੇ ਤਰਤੀਬ ਤੇ ਖੂਬੀ ਨਾਲ ਅਰ ਆਪੇ ਵਿਚ ਕਿਸੇ ਐਸੇ ਜਥੇਬੰਦ ਤ੍ਰੀਕੇ ਨਾਲ ਕਿ ਅਬਦਾਲੀ ਕੋਲੋਂ ਉਨ੍ਹਾਂ ਦੀਆਂ ਸਫਾਂ ਤੇ ਪਰ੍ਹੇ ਟੁਟ ਨਹੀਂ ਸੀ ਸਕੇ, ਸਿੱਖ ਪਿੱਛੇ ਹਟਦੇ ਸਨ, ਲੜਦੇ ਸਨ, ਮਾਰਦੇ ਸਨ, ਮਰਦੇ ਸਨ, ਕਤਲ ਹੁੰਦੇ ਸਨ, ਪਰ ਵਾਰ ਕਰਦੇ ਸਨ ਤੇ ਆਪੋ ਵਿਚ ਹਲਚਲ ਪੈਣ ਦੀ ਹਾਲਤ ਵਿਚ ਮੂਲੋਂ ਨਹੀਂ ਸਨ ਜਾਂਦੇ। ਇਸ ਅਬਦਾਲੀ ਨੇ ਸਾਲ ਕੁ ਪਹਿਲਾਂ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿਚ ਉਖੇੜਕੇ ਹਲਚਲੀ ਮਚਾ ਕੇ ਭੰਨ ਦਿੱਤਾ ਸੀ, ਪਰ ਸਿਖਾਂ ਦੇ ਪੈਂਤੜੇ ਨੂੰ ਨਹੀਂ ਸੀ ਉਖੇੜ ਸਕਿਆ। ਇਹ ਮਾਮੂਲੀ ਜੰਗ ਨਹੀਂ ਸੀ, ਇਸ ਵਿਚ ੨੦ ਯਾ ੨੪ ਹਜ਼ਾਰ ਸਿੰਘ ਸ਼ਹੀਦ ਹੋਏ ਤੇ ਇਸ ਤੋਂ ਵੱਧ ਪਠਾਣ ਲੜਦੇ ਹੋਏ ਮਰੇ ਸਨ। ਐਸੇ ਭਯਾਨਕ ਜੰਗ ਵਿਚ ਪਿੱਛੇ ਹਟਣਾ, ਪਰ ਸੰਗਠਿਤ ਰਹਿਣਾ ਉਹਨਾਂ ਦੀ ਫ਼ੌਜੀ ਜਥੇਬੰਦੀ ਦੀ ਅਦੁਤੀ ਮਿਸਾਲ ਹੈ।

ਫਿਰ ਜਿਸ ਦਿਨ ਇਤਨਾ ਘਲੂਘਾਰਾ ਵਰਤਿਆ, ਇਕ ਸਿੰਘ ਸ਼ਾਮਾਂ ਵੇਲੇ ਮੁਰਦਿਆਂ ਨਾਲ ਮੀਲਾਂ ਵਿਚ ਭਰੇ ਮੈਦਾਨ ਵਿਚ ਖੜਾ ਕਹਿ ਰਿਹਾ ਸੀ- ਖਾਲਸੇ ਵਿਚ ਜੋ ਖੋਟ ਸੀ ਉਹ ਜਾਂਦੀ ਰਹੀ ਹੈ, ਹੁਣ ਤੱਤ ਖਾਲਸਾ ਰਹਿ ਗਿਆ ਹੈ।

ਇਹ ਹੈਸੀ ਚੜ੍ਹਦੀਆਂ ਕਲਾਂ ਦਾ ਅੰਦਾਜ਼ਾ, ਸਿੱਖਾਂ ਦਾ ਐਤਨੇ ਕਰੜੇ ਨੁਕਸਾਨ ਝੱਲਣ ਵੇਲੇ।

ਹੁਣ ਵੇਖੋ ਪ੍ਰਬੰਧਕ ਜਥੇਬੰਦੀ ਵੱਲ:-

ਜਦੋਂ ਪ੍ਰਬੰਧ ਦੇ ਸਮੇਂ ਹੁੰਦੇ ਤਾਂ ਅਕਾਲ ਬੁੰਗੇ ਇੱਕਠੇ ਹੁੰਦੇ ਉਹਨਾਂ ਦੇ