ਪੰਨਾ:ਸੁੰਦਰੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

28/ਸੁੰਦਰੀ

ਕਿ ਜਿਨ੍ਹਾਂ ਦੀ ਸਮਝ ਉਸ ਵੇਲੇ ਠੀਕ ਆਉਂਦੀ ਹੈ, ਜਿਸ ਵੇਲੇ ਦੁਖਾਂ ਤੋਂ ਛੁਟਕਾਰਾ ਪਾ ਮਨ ਸੁਤੇ ਹੀ ਕਰਤਾਰ ਵਲ ਖਿਚਿਆ ਜਾਂਦਾ ਹੈ।

ਹੇ ਸਿੱਖ ਧਰਮ ਦੇ ਸੱਜਣੋ! ਇਸ ਪਵਿਤ੍ਰ ਸਮੇਂ ਨੂੰ ਯਾਦ ਕਰਕੇ ਇਕ ਵੇਰੀ ਤਾਂ ਦੋ ਪਵਿੱਤ੍ਰ ਹੰਝੂ ਡੇਗ ਦਿਉ! ਉਹ ਕਿਹਾ ਪਵਿੱਤ੍ਰ ਸਮਾਂ ਸੀ? ਉਹ ਕਿਹੜਾ ਸਤਿਜੁਗ ਸੀ ਕਿ ਆਪਣੇ ਵਿਚ ਇਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫ਼ੌਜ ਨੇ, ਹਾਂ, ਹਾਂ, ਪਵਿਤ੍ਰਤਾ ਦੀ ਦੇਵੀ ਤੇ ਸੱਕੀ ਭੈਣਾਂ ਵਾਲੀ ਭਾਵਨਾ ਨਾਲ ਵੇਖਿਆ। ਸਭ ਨੇ ਭੈਣ, ਸੱਕੀ ਭੈਣ ਜਾਣ ਕੇ ਸੀਸ ਨਿਵਾਇਆ ਤੇ ਖੁਸ਼ੀ ਮਨਾਈ।* ਇਹ ਪਵਿੱਤ੍ਰਤਾ ਸੀ ਜੋ ਸਤਿਗੁਰਾਂ ਨੇ ਸਿਖਾਈ ਸੀ। ਕੌਮ ਤਦੋਂ ਗੁਰੂ ਪ੍ਰੇਮ ਨਾਲ 'ਆਪਾਵਾਰ' ਕੁਰਬਾਨੀਆਂ ਕਰਦੀ ਸੀ। ਗੁਰੂ ਪ੍ਰੇਮ ਨਾਲ ਪ੍ਰੋਤੀ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜੀਉਂਦੀ ਸੀ।

ਜਦ ਦੀਵਾਨ ਸਮਾਪਤ ਹੋਇਆ, ਤਾਂ ਲੰਗਰ ਦੀ ਸੇਵਾ ਵਿਚ ਸੁੰਦਰੀ ਜੀ ਨੇ ਟਹਿਲਾ ਕੀਤਾ ਅਰ ਸਭ ਨੇ ਆਨੰਦ ਨਾਲ ਪ੍ਰਸ਼ਾਦ ਛਕਿਆ। ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖ਼ਾਲਸੇ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ।

———

  • ਕਈ ਪਛਮੀ ਪੋਥੀਆਂ ਦੇ ਪਾਠਕ ਸਿੱਖਾਂ ਦੀਆਂ ਐਸੀਆਂ ਖ਼ੂਬੀਆਂ ਨੂੰ ਮੰਨਣ ਵੇਲੇ ਸ਼ੱਕ ਵਿਚ ਚਲੇ ਜਾਂਦੇ ਹਨ, ਪਰ ਉਸ ਵੇਲੇ ਦੇ ਅੱਖੀਂ ਦੇਖਣ ਵਾਲੇ ਤੇ ਦੁਸ਼ਮਨੀ ਰਖਣ ਵਾਲੇ ਲੇਖਕ ਸਿਖਾਂ ਦੀ ਇਸ ਖੂਬੀ ਦੀ ਸਾਖ ਭਰਦੇ ਸਨ, ਕਾਜ਼ੀ ਨੂਰ ਮੁਹੰਮਦ ਆਪਣੇ ਜੰਗਨਾਮੇ ਵਿਚ ਲਿਖਦਾ ਹੈ:-

ਕਿ ਜਨਾਹ ਹਮ ਨ ਬਾਸ਼ਦ ਮਿਯਾਨੇ ਸਗਾਂ।

ਨ ਦੂਜਦੀ ਬਵਦ ਕਾਰੇ ਆਂ ਬਦਰਕਾਂ।

ਕਿ ਜ਼ਾਨੀ ਓ ਸਾਰਕ ਨ ਦਾਰੰਦ ਦੋਸਤ...।

ਅਰਥ- ਸਗਾਂ (ਸਿੱਖਾਂ ਤੋਂ ਭਾਵ ਹੈ) ਦੇ ਵਿਚ ਵਿਭਚਾਰ ਨਹੀਂ ਹੁੰਦਾ ਤੇ ਇਨ੍ਹਾਂ ਚੰਦਰਿਆਂ ਦਾ ਕੰਮ ਚੋਰੀ ਕਰਨਾ ਭੀ ਨਹੀਂ ਹੈ। ਵਿਭਚਾਰੀ ਤੇ ਚੋਰ ਨੂੰ ਇਹ ਮਿਤਰ ਹੀ ਨਹੀਂ ਬਣਾਉਂਦੇ...। ‘ਸਗ' ਦੇ ਅਰਥ ਕੁੱਤੇ ਦੇ ਹਨ। ਇਸ ਲੇਖਕ ਨੇ ਇਸ ਕਿਤਾਬ ਵਿਚ ਜਿਥੇ ਭੀ ਸਿੱਖਾਂ ਦਾ ਜ਼ਿਕਰ ਕੀਤਾ ਹੈ ਤਅੱਸਬ ਨਾਲ ‘ਸਗ’ ਸ਼ਬਦ ਵਰਤਿਆ ਹੈ, ਪਰ ਫੇਰ ਆਪੇ ਕਿਹਾ ਕਿ ‘ਸਗ’ ਇਹਨਾਂ ਨੂੰ ਆਖਣਾ ਯੋਗ ਨਹੀਂ, ਇਹ ਠੀਕ ਸਿੰਘ (= ਸ਼ੇਰ) ਹਨ ਤੇ ਸਿੱਖਾਂ ਦੇ ਆਚਾਰਨ ਦੀ ਆਪ ਅਤਿ ਉੱਚੀ ਸਾਖ਼ ਭਰਦਾ ਹੈ।

Page 34

www.sikhbookclub.com