ਪੰਨਾ:ਸੂਫ਼ੀ-ਖ਼ਾਨਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੀਰ ਰਸ


ਗ਼ਜ਼ਲ

}}

ਓ ਭਾਰਤੀ ਜਵਾਨਾ! ਜੋਧੇ ਤੇ ਬੁੱਧਿਵਾਨਾ!
ਹੁਸ਼ਿਆਰ ਹੋ ਕੇ ਡਟ ਜਾ, ਉੱਕ ਜਾਏ ਨਾ ਨਿਸ਼ਾਨਾ।

ਬੇਅੰਤ ਮੁਸ਼ਕਿਲਾਂ ਦੀ, ਕਾਲੀ ਘਟਾ ਹੈ ਛਾਈ,
ਬਿਜਲੀ ਨ ਸਾੜ ਜਾਏ, ਇਹ ਤੇਰਾ ਆਸ਼ੀਆਨਾ।[1]

ਹਮਸਾਇਆ ਇਕ ਪੁਰਾਣਾ, ਬੈਠਾ ਸੀ ਬਣ ਕੇ ਅਪਣਾ,
ਪੜ੍ਹ ਕੇ ਪਰਾਈ ਪੱਟੀ, ਅਜ ਹੋ ਗਿਆ ਬਿਗਾਨਾ।

ਬਘਿਆੜ ਹੈ ਤਾਂ ਕੀ ਹੈ? ਤੂੰ ਸ਼ੇਰ ਬਣ ਕੇ ਢਾ ਲੈ,
ਭੁੱਲ ਜਾਈਂ ਨਾ ਪੁਰਾਣਾ, ਇਸ ਦੇਸ਼ ਦਾ ਫਸਾਨਾ।[2]

ਉਹ ਸ਼ਾਨ ਰਾਜਪੂਤੀ, ਓਹ ਮਰਹਟੇ ਬਹਾਦੁਰ,
ਦਲ ਸ਼ੇਰ ਖਾਲਸੇ ਦਾ, ਬਲਕਾਰ ਦਾ ਖ਼ਜ਼ਾਨਾ।

ਇਤਫ਼ਾਕ ਵਿਚ ਹੈ ਬਰਕਤ, ਸਿਰ ਜੋੜ ਕੇ ਡਟ ਜਾਓ,
ਮੈਦਾਨ ਵਧ ਕੇ ਮਾਰੋ, ਛੋਹ ਦੇਸ਼ ਦਾ ਤਰਾਨਾ।

ਇਕ ਵਕਤ ਸੀ ਕਿ ਭਾਰਤ ਵਿਚ ਰਾਜ ਸੀ ਪ੍ਰਜਾ ਦਾ,
ਯੁਗ ਰਾਮ ਕ੍ਰਿਸ਼ਨ ਵਾਲਾ, ਇਕਬਾਲ ਸੀ ਸ਼ਹਾਨਾ।


-੩੪-

  1. *ਆਲੂਣਾ
  2. †ਇਤਿਹਾਸ