ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

13

ਉਹਨਾਂ ਕਾਮਿਆਂ ਤੇ ਦਫ਼ਤਰੀ-ਮੁਲਾਜ਼ਮਾਂ ਨੂੰ, ਜਿਹੜੇ ਭਾਰੀ ਤੇ ਕਰੜੀ ਮਿਹਨਤ ਵਾਲੇ ਕੰਮਾਂ ਤੇ ਲਗੇ ਹੋਏ ਹਨ, ਪਿਨਸ਼ਨ ਦੇਣ ਲਗਿਆਂ ਖਾਸ ਰਿਆਇਤਾਂ ਦਿਤੀਆਂ ਜਾਂਦੀਆਂ ਹਨ।

ਕੌਮੀ ਆਰਥਕਤਾ ਦੀਆਂ ਸਾਰੀਆਂ ਸ਼ਾਖ਼ਾਂ ਵਿਚ ਕੰਮ ਨੂੰ ਸੁਖਾਲਿਆਂ ਕਰਨ ਲਈ ਸੋਵੀਅਤ ਰਿਆਸਤ ਨੇ ਕਈ ਕਦਮ ਚੁੱਕੇ ਹਨ, ਜਿਵੇਂ ਕਿ ਭਾਰੇ ਤੇ ਕਰੜੇ ਕੰਮਾਂ ਨੂੰ ਮਸ਼ੀਨਾਂ ਨਾਲ ਕਰਨਾ, ਪੈਦਾਵਾਰੀ ਮਹਿਕਮਿਆਂ ਤੇ ਕਾਰ-ਕੇਂਦਰਾਂ ਨੂੰ ਖ਼ੁਦਕਾਰ ਬਣਾਨਾ, ਅਤੇ ਨਵੀਂ ਤਕਨੀਕ ਨੂੰ ਵਰਤੋਂ ਵਿਚ ਲਿਆਣਾ। ਫਿਰ ਵੀ, ਸਨਅਤ ਦੀਆਂ ਕਈ ਇਕ ਸ਼ਾਖ਼ਾਂ ਹੁੰਦੀਆਂ ਹਨ ਜਿੰਨਾਂ 'ਚ ਕੰਮ ਕਰੜੇਰੇ ਤੇ ਔਖੇਰੇ ਹਾਲਾਤ ਥਲੇ ਕਰਨਾ ਪੈਂਦਾ ਹੈ, ਜਿਵੇਂ ਕਿ ਕੋਲੇ ਦੀਆਂ ਖਾਣਾਂ, ਰਸਾਇਣਕ ਕਾਰਖਾਨਿਆਂ, ਲੋਹੇ ਤੇ ਫੌਲਾਦ ਦੀ ਸਨਅਤ ਅਤੇ ਕੁਝ ਇਕ ਹੋਰ ਸ਼ਾਖਾਂ ਵਿਚ। ਜਿਹੜੇ ਲੋਕ ਕਰੜੇ ਤੇ ਔਖੇਰੇ ਹਾਲਾਤ ਥਲੇ ਅਤੇ ਹਾਨੀਕਾਰਕ ਸਨਅਤਾਂ ਵਿਚ ਕੰਮ ਕਰਦੇ ਹਨ, ਉਹਨਾਂ ਨੂੰ ਪਿਨਸ਼ਨ ਦੇਣ ਲਗਿਆਂ ਉਚੇਚੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਸਾਧਾਰਨ ਕੰਮ-ਹਾਲਤਾਂ ਥਲੇ ਕੰਮ ਕਰ ਰਹੇ ਕਾਮਿਆਂ ਤੇ ਦਫ਼ਤਰੀ ਮੁਲਾਜ਼ਮਾਂ ਲਈ ਬੁਢੇਪੇ ਦੀ ਪਿਨਸ਼ਨ ਦਾ ਆਮ ਅਸੂਲ ਇਸ ਪ੍ਰਕਾਰ ਹੈ: 60 ਸਾਲ ਦਾ ਮਨੁਖ ਤੇ 55 ਸਾਲ ਦੀ ਇਸਤਰੀ ਪਿਨਸ਼ਨ ਦੀ ਹਕਦਾਰ ਹੈ। ਜ਼ਿਮੀਦੋਜ਼ ਕੰਮਾਂ ਤੇ ਲਗੇ ਕਾਮੇ, ਕਿਉਂਕਿ ਉਥੇ ਕੰਮ-ਹਾਲਤਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ, ਪਿਨਸ਼ਨ ਦੇ ਛੇਤੀ ਹਕਦਾਰ ਹੋ ਜਾਂਦੇ ਹਨ। ਆਦਮੀ 50 ਸਾਲ ਦੀ ਉਮਰ 'ਚ ਤੇ ਇਸਤਰੀਆਂ 45 ਸਾਲ ਦੀ ਉਮਰ 'ਚ। ਸਖ਼ਤ ਮਿਹਨਤ ਦੇ ਬਾਕੀ ਕੰਮਾਂ ਤੇ ਲਗੇ ਕਾਮਿਆਂ ਤੇ ਦਫ਼ਤਰੀ ਮੁਲਾਜ਼ਮਾਂ ਨੂੰ ਪਿਨਸ਼ਨ ਇਸ ਉਮਰ ਵਿਚ ਮਿਲਦੀ ਹੈ: ਆਦਮੀ, 55 ਸਾਲ ਤੇ ਇਸਤਰੀਆਂ, 50 ਸਾਲ।

ਪਿਨਸ਼ਨ ਦਾ ਹਿਸਾਬ ਲਾਣ ਲਗਿਆਂ, ਸਿਰਫ ਕੰਮ-ਹਾਲਤਾਂ ਦਾ ਹੀ ਨਹੀਂ, ਸਗੋਂ ਨੌਕਰੀ ਦੀ ਲੰਮਾਈ ਅਤੇ ਇਕ ਹੀ ਅਦਾਰੇ ਜਾਂ ਸੰਸਥਾ 'ਚ ਕੀਤੀ ਨਿਰਵਿਘਨ ਨੌਕਰੀ ਦਾ ਵੀ ਖਿਆਲ ਰਖਿਆ ਜਾਂਦਾ ਹੈ। ਲੰਮੀ ਤੇ ਨਿਰਵਿਘਨ ਨੌਕਰੀ ਲਈ, ਪਿਨਸ਼ਨ ਕਨੂੰਨ ਅਨੁਸਾਰ, 10 ਤੋਂ 15 ਫ਼ੀ ਸਦੀ ਜ਼ਿਆਦਾ ਰਕਮ ਪਿਨਸ਼ਨ ਵਿਚ ਜਮ੍ਹਾਂ ਕਰ ਦਿਤੀ ਜਾਂਦੀ ਹੈ।

ਨਵੇਂ ਪਿਨਸ਼ਨ ਕਨੂੰਨ ਅਨੁਸਾਰ ਇਸਤਰੀਆਂ ਨੂੰ ਕਾਫ਼ੀ ਰਿਆਇਤਾਂ ਦਿਤੀਆਂ ਗਈਆਂ ਹਨ, ਮਿਸਾਲ ਵਜੋਂ, ਉਹਨਾਂ ਨੂੰ ਆਦਮੀਆਂ ਨਾਲੋਂ