ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

15

ਮਿੰਬਰੀ ਪੰਜਾਹ ਲੱਖ ਤੋਂ ਉਪਰ ਹੈ। ਇਹਨਾਂ ਸੁਸਾਇਟੀਆਂ ਦੇ ਮਾਇਕ-ਫੰਡ ਤੇ ਜਿਨਸ-ਭੰਡਾਰੇ ਮਿਲਾ ਕੇ, ਛੇ ਕ੍ਰੋੜ ਦੀ ਮਾਲੀਅਤ ਦੇ ਬਣਦੇ ਹਨ। ਸਾਂਝੇ-ਫਾਰਮਾਂ ਦੀਆਂ ਇਹ ਪਰਸਪਰ-ਸਹਾਇਤਾ-ਸੁਸਾਇਟੀਆਂ ਸਾਂਝੇ-ਫਾਰਮਾਂ ਦੇ ਬੁੱਢੇ ਕਿਸਾਨਾਂ, ਰੋਗੀਆਂ ਅਤੇ ਯਤੀਮ ਬਚਿਆਂ ਨੂੰ ਪਿਨਸ਼ਨ, ਇਸਤਰੀਆਂ ਨੂੰ ਪਰਸੂਤ-ਸਹਾਇਤਾ, ਅਤੇ ਹਾਦਸਾ ਹੋ ਜਾਣ ਦੀ ਹਾਲਤ ਵਿਚ ਇਕ-ਵਕਤੇ ਅਲਾਉਂਸ ਦੇਂਦੀਆਂ ਹਨ। ਇਹ ਸੁਸਾਇਟੀਆਂ ਘਰ ਬਨਾਣ ਲਈ ਅਤੇ ਮਾਲ-ਡੰਗਰ ਖ੍ਰੀਦਣ ਲਈ ਕਿਸਾਨਾਂ ਨੂੰ ਕਰਜੇ ਵੀ ਦੇਂਦੀਆਂ ਹਨ।

ਮਾਸਕੋ ਪ੍ਰਦੇਸ਼ ਦੇ ਲੈਨਿਨ ਜ਼ਿਲ੍ਹੇ ਦੇ 'ਹਥੌੜਾ ਤੇ ਦਾਤਰੀ' ਸਾਂਝੇ-ਫਾਰਮ ਨੇ, ਸਮੂਹਕ-ਫਾਰਮਾਂ ਦੇ ਕਿਸਾਨਾਂ ਦੀ ਆਮ ਮੀਟਿੰਗ ਦੇ ਫੈਸਲੇ ਤੇ ਅਮਲ ਕਰਦਿਆਂ, ਆਪਣੇ ਫਾਰਮ ਦੀ ਮਾਇਕ ਆਮਦਨੀ ਦਾ ਦੋ ਫੀ ਸਦੀ ਹਿੱਸਾ ਬੁਢਿਆਂ ਤੇ ਬੀਮਾਰਾਂ ਨੂੰ ਪਿਨਸ਼ਨ ਦੇਣ ਅਤੇ ਵਕਤੀ ਤੌਰ ਤੇ ਅਸੱਮਰਥ ਹੋ ਗਏ ਜੀਆਂ ਨੂੰ ਸਹਾਇਤਾ ਦੇਣ ਲਈ ਇਕ ਵੱਖਰੇ ਫੰਡ ਦੀ ਸ਼ਕਲ ਵਿਚ ਇਕ ਪਾਸੇ ਕਢ ਲਿਆ ਹੈ। 60 ਸਾਲ ਦੇ ਆਦਮੀ ਤੇ 55 ਸਾਲ ਦੀਆਂ ਇਸਤਰੀਆਂ ਬੁਢਾਪੇ ਦੀਆਂ ਇਹਨਾਂ ਪਿਨਸ਼ਨਾਂ ਦੇ ਹਕਦਾਰ ਹੁੰਦੇ ਹਨ। ਪਿਨਸ਼ਨ ਦੀ ਰਕਮ, ਫ਼ਾਰਮ ਦੀ ਮਿੰਬਰੀ ਦੇ ਦੌਰਾਨ 'ਚ ਕਿਸਾਨ ਵਲੋਂ ਕਮਾਈਆਂ ਗਈਆਂ ਕੰਮ ਦੀਆਂ ਇਕਾਈਆਂ ਦੀ ਗਿਣਤੀ ਦੇ ਅਧਾਰ ਤੇ ਮੁਕੱਰਰ ਕੀਤੀ ਜਾਂਦੀ ਹੈ। ਮੁਕੱਰਰ ਹੋਈ ਪਿਨਸ਼ਨ ਪਿਨਸ਼ਨੀਏ ਨੂੰ ਹਰ ਮਹੀਨੇ ਦੀ ਪੰਜ ਤੇ ਵੀਹ ਤਾਰੀਖ ਨੂੰ ਬਾਕਾਇਦਗੀ ਨਾਲ ਮਿਲਦੀ ਰਹਿੰਦੀ ਹੈ।

ਕਈ ਹੋਰਨਾਂ ਸਾਂਝੇ-ਫਾਰਮਾਂ ਨੇ ਵੀ ਇਹਨਾਂ ਲੀਹਾਂ ਤੇ ਹੀ ਪਿਨਸ਼ਨ ਨੇਮ ਬਣਾਏ ਹਨ।

7. ਪਿਨਸ਼ਨ ਕਿਸ ਤਰਾਂ ਲਗਦੀ ਹੈ ?

ਸੋਵੀਅਤ ਰੂਸ ਵਿਚ ਪਿਨਸ਼ਨ ਪ੍ਰਬੰਧ, ਯੂਨੀਅਨ-ਰੀਪਬਲਿਕਾਂ ਦੀਆਂ ਸਮਾਜਿਕ ਰਖਿਆ ਦੀਆਂ ਵਜ਼ਾਰਤਾਂ ਦੇ ਅਖ਼ਤਿਆਰ ਹੇਠ ਹੈ। ਸਥਾਨਕ ਤੌਰ ਤੇ ਇਹ ਪ੍ਰਬੰਧ ਮਿਹਨਤਕਸ਼ ਲੋਕਾਂ ਦੇ ਡਿਪਟੀਆਂ ਦੀਆਂ ਸੋਵੀਅਤਾਂ ਦੀਆਂ ਕਾਰਜ ਸਾਧਕ-ਕਮੇਟੀਆਂ ਦੇ ਅਧੀਨ ਹੈ, ਇਹਨਾਂ ਕਮੇਟੀਆਂ ਦੇ ਖਾਸ ਮਹਿਕਮੇ ਹਨ, ਜਿਹੜੇ ਸਮਾਜਕ-ਰਖਿਆ ਦੇ ਅਸੂਲਾਂ ਨੂੰ ਨਜਿੱਠਦੇ ਹਨ। ਇਹਨਾਂ