ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

30

ਇਸਤਰੀਆਂ-50 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 20 ਸਾਲ ਦੀ ਨੌਕਰੀ ਪੂਰੀ ਕਰਨ ਤੇ।

ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਦਾ ਕਾਮਾ, ਸੁਖਾਵੀਆਂ ਸ਼ਰਤਾਂ ਤੇ, ਬਿਰਧ-ਆਯੂ ਦੀ ਪਿਨਸ਼ਨ ਲੈਣ ਦਾ ਹਕਦਾਰ ਹੈ, ਜੇ ਕਰ ਇਸ ਪਰਕਾਰ ਦੀ ਪਿਨਸ਼ਨ ਲਈ ਨੀਅਤ ਕੀਤੇ ਗਏ ਸਮੇਂ ਦਾ ਘਟੋ ਘਟ ਅਧਾ ਹਿੱਸਾ ਉਸ ਉਹ ਕੰਮ ਕਰਦਿਆਂ ਬਿਤਾਇਆ ਹੋਵੇ (ਬਿਨਾਂ ਇਸ ਵਿਚਾਰ ਦੇ, ਕਿ ਅਖੀਰ ਤੇ ਉਸ ਦੀ ਕੰਮ ਥਾਂ ਕਿਹੜੀ ਸੀ)।

ਦਫ਼ਾ 10. ਇਸਤਰੀਆਂ, ਜਿਨ੍ਹਾਂ ਪੰਜ ਜਾਂ ਪੰਜ ਤੋਂ ਵਧੀਕ ਬਚਿਆਂ ਨੂੰ ਜਨਮ ਦਿਤਾ ਅਤੇ ਉਹਨਾਂ ਨੂੰ ਅਠ ਸਾਲ ਦੀ ਉਮਰ ਤਕ ਪਾਲਿਆ ਹੁੰਦਾ ਹੈ, 50 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 15 ਸਾਲ ਦੀ ਨੌਕਰੀ ਪੂਰੀ ਕਰਨ ਤੇ, ਜੇ ਕਰ ਉਹ ਇਸ ਤੋਂ ਪਹਿਲਾਂ ਹੀ ਇਸ ਪਰਕਾਰ ਦੀ ਪਿਨਸ਼ਨ ਦੀਆਂ ਹਕਦਾਰ ਨ ਹੋ ਜਾਣ, ਬਿਰਧ-ਆਯੂ ਦੀ ਪਿਨਸ਼ਨ ਦੀਆਂ ਹਕਦਾਰ ਹੋ ਜਾਂਦੀਆਂ ਹਨ।

ਦਫ਼ਾ 11. ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਨੇਤਰਹੀਨ ਕਾਮੇ, ਜੋ ਨਿਰਯੋਗਤਾ ਕਾਰਨ ਪਿਨਸ਼ਨ ਪਾ ਰਹੇ ਹੋਣ, ਓਸ ਪਿਨਸ਼ਨ ਦੇ ਬਦਲੇ, ਬਿਰਧ-ਆਯੂ ਦੀ ਪਿਨਸ਼ਨ ਦੇ ਹਕਦਾਰ ਵੀ ਹਨ:

ਪੁਰਸ਼-50 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 15 ਸਾਲ ਦੀ ਨੌਕਰੀ ਪੂਰੀ ਕਰਨ ਤੇ;

ਇਸਤਰੀਆਂ-40 ਸਾਲ ਦੀ ਉਮਰ ਹੋਣ ਤੇ, ਅਤੇ ਘਟੋ ਘਟ 10 ਸਾਲ ਦੀ ਨੌਕਰੀ ਪੂਰੀ ਕਰਨ ਤੇ।

ਦਫ਼ਾ 12. ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਉਹ ਕਾਮੇ ਵੀ, ਜੋ ਪਿਨਸ਼ਨ ਪਾਣ ਲਈ ਨੀਯਤ ਕੀਤੇ ਗਏ ਨੌਕਰੀ ਦੇ ਸਮੇਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ, ਪਿਨਸ਼ਨ ਪਾਣ ਦੀ ਬਿਰਧ-ਆਯੂ ਨੂੰ ਪਹੁੰਚ ਜਾਂਦੇ ਹਨ, ਵੀ ਆਪਣੀ ਨੌਕਰੀ ਦੇ ਸਮੇਂ ਅਨੁਸਾਰ ਪਿਨਸ਼ਨ ਲੈਣ ਦੇ ਹਕਦਾਰ ਹਨ, ਜੇਕਰ ਉਹਨਾਂ ਘਟੋ ਘਟ ਪੰਜ ਸਾਲ ਨੌਕਰੀ ਕੀਤੀ ਹੋਵੇ। ਇਹਨਾਂ ਪੰਜਾਂ ਸਾਲਾਂ ਵਿਚ, ਪਿਨਸ਼ਨ ਦੀ ਅਰਜ਼ੀ ਦੇਣ ਤੋਂ ਪਹਿਲਾਂ ਦੇ ਤਿੰਨਾਂ ਸਾਲਾਂ ਦੀ ਨਿਰਵਿਘਨ ਨੌਕਰੀ ਦਾ ਸਮਾਂ ਵੀ ਸ਼ਾਮਿਲ ਹੁੰਦਾ ਹੈ। (ਇਸ ਪਰਕਾਰ ਦੀ ਪਿਨਸ਼ਨ, ਪੂਰੀ ਪਿਨਸ਼ਨ ਦੇ ਇਕ ਚੌਥਾਈ ਹਿੱਸੇ ਨਾਲੋਂ ਘੱਟ ਨਹੀਂ ਹੁੰਦੀ)।