ਸਮੱਗਰੀ 'ਤੇ ਜਾਓ

ਪੰਨਾ:ਸ੍ਰਦਾਰ ਹਰੀ ਸਿੰਘ - ਕਾਦਰਯਾਰ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅਥ ਕਿੱਸਾ ਸਰਦਾਰ ਹਰੀਸਿੰਘ ਲਿਖ੍ਯਤੇ)
ਅਲਫ਼ ਆਫ਼ਰੀਂ ਜੰਮਣਾ ਕਹਿਣ ਸਾਰੇ
ਹਰੀ ਸਿੰਘ ਦੂਲੋ ਸਰਦਾਰ ਤਾਈਂ
ਜਮਾਦਾਰ ਬੇਲੀ ਰਾਜੇ ਸਾਹਿਬ ਕੋਲੋਂ
ਕੱਦ ਉੱਚਾ ਬੁਲੰਦ ਸਰਦਾਰ ਤਾਈਂ।
ਧਨੀ ਤੇਗ਼ ਦਾ ਮਰਦ ਨਸੀਬ ਵਾਲਾ
ਸਾਯਾ ਓਸਦਾ ਕੁੱਲ ਸੰਸਾਰ ਤਾਈਂ।
ਕਾਦਰਯਾਰ ਪਹਾੜਾਂ ਨੂੰ ਸੇਧਿਓ ਸੂ
ਕਾਬਲ ਕੰਬਿਆਂ ਖੌਫ਼ ਕੰਧਾਰ ਤਾਈਂ॥੧॥
ਬੇ ਬਹੁਤ ਹੋਯਾ ਹਰੀ ਸਿੰਘ ਦੂਲੋ
ਜਿਸਦਾ ਨਾਮ ਰੌਸ਼ਨ ਦੂਰ ਦੂਰ ਸਾਰੇ
ਦਿੱਲੀ ਦੱਖਣ ਤੇ ਚੀਨ ਮਚੀਨ ਤਾਈਂ
ਬਾਦਸ਼ਾਹਾਂ ਨੂੰ ਖੌਫ਼ ਜ਼ਰੂਰ ਸਾਰੇ।