________________
ਸੋਢੀਆਂ ਦਾ ਦਾਅਵਾ ਆਮ ਲੋਕਾਂ ਨੇ ਜੋ ਪਹਿਲੇ ਭੀ ਇਕ ਸਦੀ ਤੋਂ ਕਰਤਾਰ ਪੁਰ ਵਾਲੀ ਗੱਦੀ ਦੇ ਅਸਰ ਹੇਠਾਂ ਸਨ ਮੰਨ ਲਿਆ ਸੀ, ਭਾਵੇਂ ਏਸ ਦਾਅਵਾ ਕੀਤੇ ਗਏ ਨੂੰ · ਬੀੜ ਲਾਹੌਰ ਲਿਜਾਨ ਤੋਂ ਪਹਿਲੇ ਕੁਝ ਬਹੁਤ ਮੁਦੱਤ ਨਹੀਂ ਸੀ ਹੋਈ । ਏਸ ਦਾਅਵੇ ਦੇ ਆਮ ਲੋਕਾਂ ਵਿਚ ਮੰਨੇ ਜਾਣ ਨੇ “ਰਾਗ ਮਾਲਾਂ ਦਾ ਸਵਾਲ ਛੇੜ ਦਿੱਤਾ । ਕਿਉਂ ਜੋ ਜਦ ਕਰਤਾਰ ਪੁਰ ਵਾਲੀ ਬੀੜ ਨੂੰ ਅਸਲੀ ਭਾਈ ਗੁਰਦਾਸ ਦੀ ਲਿਖੀ ਬੀੜ ਮੰਨ ਲਿਆ ਗਿਆ, ਤਦ “ਰਾਗ ਮਾਲਾ’ ਨੂੰ ਗੁਰਬਾਣੀ ਜਾਂ ਘਟ ਤੋਂ ਘਟ ਗੁਰੂ ਕੀ ਮਰਜ਼ੀ ਨਾਲ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਂਦੇ ਸਮੇਂ ਉਮਦਾ ਪਾਠ ਜ਼ਰੂਰੀ ਗੱਲ ਜਾਂ ਫ਼ਰਜ਼ ਬਨ ਗਿਆ । ਇਹ ਬਹਿਸ ਕਿ ਭੋਗ ਪਾਣ ਸਮੇਂ ਰਾਗ ਮਾਲਾ ਪੜੀ ਜਾਏ ਕਿ ਨਾ ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਦੇ ਅਖੀਰ ਵਿਚ ਜਦ ਗੁਰਬਿਲਾਸ ਛੇਵੀਂ ਪਾਤਸ਼ਾਹੀ` ਲਿਖਿਆ ਗਿਆ, ਹਾਲੀ ਤਾਜ਼ਾ ਹੀ ਸੀ, ਅਤੇ ਇਸ ਮੁਆਮਲੇ ਵਿਚ ਬਹੁਤ ਮਤਭੇਦ ਸੀ, ਜਿਸ ਤਰ੍ਹਾਂ ਕਿ ਅਸੀਂ ਏਸ ਕਿਤਾਬ ਦੇ ਤੀਸਰੇ ਭਾਗ ਵਿਚ ਹੇਠਾਂ ਜਾਕੇ ਦੱਸਾਂਗੇ। (੨) ਭਾਈ ਸੰਤੋਖ ਸਿੰਘ 'ਰਾਗਮਾਲਾ' ਨੂੰ ਮਾਧਵਾਨਲ ਸੰਗੀਤ ਵਿਚੋਂ ਲੋਕ ਕਿਸੇ ਸਿੱਖ ਦੀ ਪਿਛੋਂ ਪਾਈ ਮੰਨਦਾ ਹੈ, ਅਤੇ ਉਹ ਭੀ ਬਹੁਤ ਸਾਰੀ ਗਲਤ, ਪਰ ਨਾਲ ਹੀ ਉਹ ਜਦ ਕਰਤਾਰਪੁਰ ਵਾਲੀ ਬੀੜ ਨੂੰ ਅਸਲ ਮੰਨ ਰਿਹਾ ਹੈ, ਤਦ ਪ੍ਰਤੱਖ ਹੈ ਕਿ ਰਾਗਮਾਲਾ ਏਸ ਬੀੜ ਵਿਚ ਹੋਰ ਹਥ ਦੀ ਲਿਖੀ ਹੋਣੀ ਚਾਹੀਏ ਜੋ, ਰਾਗਮਾਲਾ ਦੇ ਪੱਖ ਸਾਨੂੰ ਦਸਦੇ ਹਨ, ਇਹ ਨਹੀਂ । ਭਾਈ ਸੰਤੋਖ ਸਿੰਘ ਦਸਦੇ ਹਨ ਕਿ ਇਸ ਬੀੜ ਵਿਚ ਹਾਸ਼ੀਏ ਦੇ ਕਾਗਜ਼ ਲਗੇ ਉਹਨਾਂ ਆਪਣੀ ਅੱਖੀਂ ਦੇਖੇ, ਪਰ ਮਾਲੂਮ ਦੇਂਦਾ ਹੈ ਕਿ ਭਾਈ ਹੋਰੀ ਬੀੜ ਨੂੰ ਨਿਰਾ ਮਥਾ ਟੇਕਨ ਹੀ ਗਏ ਸਨ, ਬੀੜ ਦੇ ਅੰਦਰ ਪੜਕੇ ਉਹਨਾਂ ਕੁਝ ਹੋਰ ਨਹੀਂ ਡਿੱਠਾ ਅਤੇ ਨਾ ਕਈ ਲਿਖਿਤ ਦਾ ਮੁਕਾਬਲਾ ਕੀਤਾ ਹੈ । ਇਹਨਾਂ ਕਵੀਆਂ ਤੋਂ ਕਿਸੇ ਲੰਮੀ ਖੋਜੀ ਬੁਧੀ’ ਦੀ ਉਮੀਦ ਕਰਨੀ ਵਿਅਰਥ ਹੈ । ਪਰ ਜੋ ਬੀੜ
- *
- *
- *
" ਜਾਂ
-੨੬੩ " sa Digitized by Panjab Digital Library | www.panjabdigilib.org