ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/427

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *

- - - ੩ -ਬਈ ਵਾਰਾਂ (੧) ਰਾਗ ਸਿਰੀ ਵਿਚ ਵਾਰ ਮਹਲੇ ਚਉਥੇ ਦੀ, ਨਾਲ ਸਲੋਕ ਮਹਲੇ ਤੀਜੇ ਪਹਿਲੇ ਤੇ ਦੂਜੇ ਦੇ, ਸਾਰੀਆਂ ੨੧ ਪਉੜੀਆਂ ਹਨ | ਪਉੜੀ ਛੇਵੀਂ ਨੂੰ “ਆਸਾ ਦੀ ਵਾਰ` ਵਿਚ ਦੂਜੀ ਪਉੜੀ ਦਾ ਦੂਜਾ ਸਲੋਕ ਕਰਕੇ ਦਿੱਤਾ ਹੈ । (੨) ਰਾਗੁ ਮਾਝ ਵਿਚ ਵਾਰ ਮਹਲੇ ਪਹਿਲੇ ਦੀ, ੨੭ ਪਉੜੀਆਂ ਨਾਲ ਥਲੋਕ ਮਹਲੇ ੧,੨, ੩ ਅਤੇ ੪ ਦੇ । ਧੁਨੀ : ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆਂ ਕੀ ਧੁਨੀ ਗਾਵਣੀ। ਜੈਨੀ ਦੀ ਨਿੰਦਾ ੨੬ਵੀਂ ਪਉੜੀ ਵਿਚ ਹੈ । (੩) ਰਾਗ ਗਉੜੀ ਵਿਚ ਵਾਰ ਮਹਲਾ ੪ ਦੀ, ੩੩ ਪਉੜੀਆਂ, ਕੁਝ ਸਲੋਕ ਮਹਲੇ ਤੀਜੇ ਦੇ, ਅਤੇ ਕੁਝ ਸਲੋਕ ਤੇ ਪਉੜੀਆਂ ਵੀ ਮਹਲੇ ਪੰਜਵੇਂ ਦੀਆਂ । ਇਕ ਪਉੜੀ ੩੧ਵੀਂ ਦੁਹਰਾਈ ਹੈ, ਅਤੇ ਇਕ ਥਾਂ ਚਉਥੇ ਗੁਰੂ ਦੀ, ਤੇ ਦੂਜੇ ਥਾਂ ਪੰਜਵੇਂ ਗੁਰੂ ਦੀ ਕਰਕੇ ਲਿਖੀ ਹੈ । ਗੁਰੂ ਗਦੀ ਦੇ ਝਗੜੇ ਬਾਬਤ ਬਹੁਤ ਕੁਝ ਤਾਰੀਖ਼ੀ ਮਸਾਲਾ ਇਸ ਵਾਰ ਵਿਚ ਹੈ। (੪) ਰਾਗ ਗਉੜੀ ਵਿਚ ਵਾਰ ਪੰਜਵੇਂ ਗੁਰੂ ਦੀ, ੨੧ ਪਉੜੀਆਂ ਹਰ ਪਉੜੀ ਦੇ ਨਾਲ ਦੋ ਦੋ ਸਲੋਕ ਮਹਲਾ ੫ ਦੇ । ਧੁਨੀ : ਰਾਇ ਕਮਾਲ ਦੀ ਮੈਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ। (੫) ਰਾਗ ਆਸਾ ਵਿਚ ਵਾਰ ਮਹਲੇ ਪਹਿਲੇ, ਦੀ, ੨੪ ਪਉੜੀਆਂ ਸਲੋਕ ਮਹਲੇ ਪਹਿਲੇ ਦੇ ਤੇ ਦੂਜੇ ਦੇ । ਧੁਨਿ : ਵੰਡੇ ਅਸ ਰਾਜੈ ਕੀ ਧੁਨੀ । (੬) ਗੂਜਰੀ ਕੀ ਵਾਰ ਮਹਲੇ ਤੀਜੇ ਦੀ, ੨੨ ਪਉੜੀਆਂ ਨਾਲ ਸਲੋਕ ਮਹਲੇ ਤੀਜੇ ਦੇ ਅਤੇ ਇਕ ਸਲੋਕ ਕਬੀਰ ਦਾ ਤੇ, ਇਕ ਉਸੇ ਨਾਲ ਮੇਲਵਾਂ ਗੁਰੂ ਨਾਨਕ ਦਾ । ਧੁਨਿ : ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ । (੭) ਗੂਜਰੀ ਕੀ ਵਾਰ, ਮਹਲਾ ੪, ੨੧ ਪਉੜੀਆਂ । ਸਲੋਕ -

  • *
  • * * *

ਦ, "

. -੪੧੩ Digitized by Panjab Digital Library / www.panjabdigilib:ares