ਪੰਨਾ:ਸੰਤ ਗਾਥਾ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹਮ ਲੋਗ ਅਵਤਾਰੋਂਂ ਕ ਮਾਨਨੇ ਵਾਲੇਹੈਂਂ,ਪਰ ਦੇਖੋ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਹਾਂ! ਆਏ ਔਰ ਚਲੇ ਗਏ। ਇਧਰ ਦੇਖੋ ਕਲਜੁਗ ਮੇਂ ਆਪ ਆਏ, ਰਾਮਦਾਸ ਕਾ ਨਾਮ ਅਪਨੇ ਪਰ ਲੀਆ, ਆਏ ਮਗਰ ਗਏ ਨਹੀਂ, ਹਮਾਰੇ ਪਾਸ ਹੀ ਰਹਿ ਗਏ। ਕੀਰਤਨ ਕਾ ਰੂਪ ਧਾਰਨ ਕੀਆ, ਅਖੰਡ ਕੀਰਤਨ ਕਾ ਰੂਪ ਲੇਕਰ ਅੰਮ੍ਰਿਤ ਸਰੋਵਰ ਰਚ ਕਰ ਹਰੀਮੰਦਰ ਮੇਂ ਬਿਰਾਜ ਗਏ। ਯਿਹ ਆਨਾ ਹੈ ਕਿ ਸਦਾ ਹਮਾਰੇ ਪਾਸ ਹੀ ਰਹਿ ਗਏ। ਕੀਰਤਨ ਰੂਪ ਹੋ ਕਰ ਹਮ ਕੋ ਬੀ ਦਰਸ਼ਨ ਦੀਆ, ਯਿਹ ਗੁਰੂ ਅਵਤਾਰ ਹੋ ਕਰ ਆਨਾ ਸਫਲਆਨਾ ਹੈ।"

ਫਿਰ ਕਹਿਣ ਲਗੇ:-

"ਹਮ ਕੋ ਹਿੰਦੁਸਤਾਨ ਮੇਂ ਕਿਆ ਪਤਾ ਹੈ ਕਿ ਰਾਗ ਕਿਆ ਸ਼ੈ ਹੈ, ਹਮ ਤੋ ਰੰਡੀ ਕੇ ਗਾਨੇ ਕੋ ਰਾਗ ਸਮਝਤੇ ਥੇ, ਇਧਰ ਪੰਜਾਬ ਮੇਂ ਗੁਰੂ ਨਾਨਕ ਦੇਵ ਨੇ ਕੈਸਾ ਕਮਾਲ ਕਰ ਰਖਾ ਹੈ ਕਿ ਰਾਗ ਮੇਂ ਹਮਦੇ ਇਲਾਹੀ ਦਾਖ਼ਲ ਕਰ ਦੀ ਹੈ। ਇਧਰ ਰਾਗ ਨੇ ਮਨ ਕੋ ਮੋਮ ਕੀਆ, ਉਧਰ ਹਮਦੇ ਇਲਾਹੀ ਨੇ ਪਿਘਲੇ ਦਿਲ ਮੇਂ ਅਪਨਾ ਨਕਸ਼ ਜਮਾ ਲੀਆ। ਕੈਸਾ ਕਮਾਲ ਹੈ? ਪਰ ਹਮ ਕਿਆ ਜਾਨਤੇ ਥੇ! ਯਿਹ ਹਮਾਰੇ ਬਾਬਾ (ਛਾਲੋਨੇ ਵਾਲੇ) ਜੀ ਨੇ ਹਮ ਕੋ ਯਿਹ ਆਂਖੇ ਇਨਾਯਤ ਤੋਂ ਹਮ ਨੇ ਗੁਰੂ ਨਾਨਕ ਦੇਵ ਜੀ ਕੇ ਰਾਗ ਇਲਾਹੀ ਕਾ ਦਰਸ਼ਨ ਕੀਆ ਔਰ ਕੀਰਤਨ ਕੇ ਰੂਪ ਮੇਂ ਹਮ ਨੇ ਦਸ ਪਾਤਸ਼ਾਹੀਓਂ ਸੇ ਭੱਟ ਪਾਈ॥"

ਚੋਬੇ ਬਿਨਾਯਕ ਰਾਉ ਜੀ ਉਨ੍ਹਾਂ ਸੰਤਾਂ ਬਾਬਤ ਆਪਣੇ ਜ਼ਾਤੀ ਤਜਰਬੇ ਦੱਸਦੇ ਸਨ। ਕੁਛ ਗਲ ਬਾਤ ਬਾਬਾ ਜੀ ਦੀ ਅਸਾਂ ਪ੍ਰੋਫੈਸਰ ਪੂਰਨ ਸਿੰਘ ਜੀ ਤੋਂ, ਜੋ ਗੁਵਾਲਿਯਰ ਰਹਿ ਆਏ ਸਨ, ਸੁਣੀ ਤੇ ਕੁਛ ਹਾਲਾਤ ਆਪ ਪਤਾ ਕੀਤੇ ਹਨ। ਚੌਬੇ ਜੀ ਨੇ ਸਾਨੂੰ ਆਪਣੀ ਲਿਖੀ

-੧੩੩-