ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਦੋ ਗੱਲਾਂ
ਕਲਗੀਧਰ ਜੀ ਨੇ ਖਾਲਸੇ ਨੂੰ ਜਿਸਮਾਨੀ ਤੇ ਰੂਹਾਨੀ ਦੋਹਾਂ ਪਹਿਲੂਆਂ ਤੋਂ ਬਲਵਾਨ ਬਣਾਇਆ, ਤਾਂਕਿ ਜਿੱਥੇ ਇਹ ਗ਼ਰੀਬਾਂ ਤੇ ਅਨਾਥਾਂ ਦੀ ਰਖਯਾ ਤੇ ਜ਼ਾਲਮਾਂ ਨੂੰ ਸਿੱਧੇ ਰਾਹ ਲਿਆਉਣ ਦੀ ਸੇਵਾ ਕਰੇ ਉਥੇ ਦੂਜੇ ਪਾਸੇ ਆਤਮਿਕ ਸਿਖਯਾ ਦੇ ਕੇ ਵਾਹਿਗੁਰੂ ਨਾਲੋਂ ਵਿਛੁੜੀਆਂ ਤੇ ਵਿਕਾਰਾਂ ਦੀ ਅਗਨੀ ਵਿਚ ਸੜਦੀਆਂ ਰੂਹਾਂ ਦੀ ਤਪਸ਼ ਹਰੇ।
ਇਤਿਹਾਸ ਦੱਸਦਾ ਹੈ ਕਿ ਪਿਛਲੀਆਂ ਦੋ ਸਦੀਆਂ ਵਿਚ ਖਾਲਸੇ ਨੇ ਆਪਣੇ ਫ਼ਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਨ ਪੇਸ਼ ਕਰਨ ਤੋਂ ਅਸਮ੍ਰੱਥ ਹੈ, ਪਰ ਸ਼ੋਕ ਹੈ ਕਿ ਖਾਲਸੇ ਦੀ ਦੇਸ਼ ਰਖਯਾ ਵਾਸਤੇ ਵਾਹੀ ਤੇਗ਼, ਅਨਾਥਾਂ ਦੇ ਬਚਾਉ ਲਈ ਕੀਤੀਆਂ ਕੁਰਬਾਨੀਆਂ ਤੇ ਪਰਜਾ ਦੀ ਇੱਜ਼ਤ ਤੇ ਹੁਰਮਤ ਲਈ ਵੀਟੇ ਖੂਨ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿੱਚੋਂ ਮਿਟ ਰਹੇ ਹਨ।
ਜਿਵੇਂ ਰਾਜਸੀ ਪਹਿਲੂ ਦਾ ਸਿੱਖ ਇਤਿਹਾਸ ਪੰਥਕ ਘਾਲਾਂ, ਕੁਰਬਾਨੀਆਂ ਤੇ ਮੱਲਾਂ ਮਾਰੀਆਂ ਦਾ ਰੁਲ ਰਿਹਾ ਹੈ ਤਿਵੇਂ ਸਿੱਖ ਸਾਧੂਆਂ, ਸੰਤਾਂ, ਅਭਯਾਸੀਆਂ ਅਤੇ ਗੁਰਮੁਖਾਂ ਦਾ ਬੀ ਨਹੀਂ ਲੱਝਦਾ। ਐਸੇ ਐਸੇ ਮਹਾਂ ਪੁਰਖ ਜਿਨ੍ਹਾਂ ਦੀਆਂ ਕੁਰਬਾਨੀਆਂ ਜਗ੍ਯਾਸੂਆਂ, ਅਯਾਾਸੀਆਂ ਤੇ ਸਿੱਖ ਬ੍ਰਿਧ, ਬਾਲ, ਜੁਆਨ, ਇਸਤ੍ਰੀ ਪੁਰਖ ਸਭ ਲਈ ਚਾਨਣ ਮੁਨਾਰੇ ਤੋਂ ਵਧ ਪ੍ਰਕਾਸ਼ ਪਾ ਸਕਦੀਆਂ ਹਨ, ਸਾਡੀ ਭੁੱਲ ਅਤੇ ਅਵੇਸਲੇਪਨ ਦੇ ਕਾਲੇ ਗੁਬਾਰ ਵਿਚ ਗੁੰਮ ਹੁੰਦੀਆਂ ਗਈਆਂ ਤੇ ਹੁੰਦੀਆਂ ਜਾਂਦੀਆਂ ਹਨ।
ਖਾਲਸਾ ਜੀ ਨੂੰ ਇਹ ਸਿਮਰਤੀ ਕਰਾਉਣ ਲਈ ਕਿ ਉਹ ਕਿੰਨੀ ਬਜ਼ੁਰਗ ਤੇ ਬੇਗ਼ਰਜ਼ ਪਿੱਛੇ ਵਾਲੀ ਕੌਮ ਦੇ ਅੰਗ ਹਨ ਤੇ ਇਸ
- ੧ -