ਪੰਨਾ:ਸੰਤ ਗਾਥਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਹੁਕਮ ਸੁਨਾਵਣਾ ਸੀ ਭਾਈ ਹਰੀ ਸਿੰਘ ਨੇ ਭਾਈ ਸਾਹਿਬ ਜੀ ਪਾਸ ਬੇਨਤੀ ਕਰ ਭੇਜੀ। ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਦੀ ਚਰਨ ਧੂੜਿ ਦਿਤੀ ਕਿ ਪਾਸ ਰੱਖਣੀ ਤੇ ਸ਼ਬਦ ਦਾ ਪਾਠ ਕਰਨਾ, "ਐਥੇ ਓਥੈ ਰਖਵਾਲਾ॥ ਪ੍ਰਭ ਸਤਿਗੁਰ ਦੀਨ ਦਇਆਲਾ।" ਹਾਕਮ ਜਿਸ ਵੇਲੇ ਹੁਕਮ ਲਿਖਣ ਲਗੇ ਕਲਮ ਨਾ ਚਲੇ। ਜਦ ਹੁਕਮ ਲਿਖਣ ਲਗੇ ਵਿਰੁਧ ਸਤਰਾਂ ਤੋਂ ਕਲਮ ਰੁਕੇ ਤੇ ਕੋਈ ਨਾ ਕੋਈ ਹਰਫ ਦਿਲ ਦੇ ਖ੍ਯਾਲ ਤੋਂ ਉਲਟ ਪੈ ਜਾਵੇ ਤੇ ਮਨ ਸੋਚੀਂ ਡੁਬ ਜਾਵੇ। ਕੁਛ ਦੇਰ ਇਸ ਤਰ੍ਹਾਂ ਦੇ ਘਬਰਾ ਵਿਚ ਰਹਿਕੇ ਹਾਕਮ (ਜੋ ਮੁਸਲਮਾਨ ਸੀ) ਕਹਿਣ ਲਗਾ, ‘ਸੱਚ ਦਸ ਓਇ ਕੀ ਤੇਰਾ ਕੋਈ ਪੀਰ ਕਾਮਲ ਹੈ? ਜੋ ਮੈਨੂੰ ਲਿਖਣ ਨਹੀਂ ਦੇਂਦਾ, ਸੱਚ ਦੱਸ'। ਭਾਈ ਹਰੀ ਸਿੰਘ ਨੇ ਕਿਹਾ: ‘ਜੀ ਠੀਕ ਹੈ, ਸ਼ਾਹ ਪੁਰ ਸ਼ਹਿਰ ਵਿਚ ਕਾਮਲ ਸੰਤ ਹੱਬ ਦੇ ਪਿਆਰੇ ਰਹਿੰਦੇ ਹਨ ਭਾਈ ਰਾਮਕਿਸ਼ਨ ਜੀ ਉਹਨਾਂ ਮੈਨੂੰ ਥਾਪੀ ਦਿਤੀ ਤੇ ਵਰ ਦਿਤਾ ਹੈ ਤੇ ਆਖਿਆ ਹੈ ਕਿ "ਬਾਬਾ ਨਾਨਕ ਜੀ ਨੇ ਤੈਨੂੰ ਬਖਸ਼ਿਆ ਹੈ" ਸੋ ਹਾਕਮ ਜੀ ਮੇਰੇ ਤੇ ਸਭ ਉਹਨਾਂ ਦੀ ਕ੍ਰਿਪਾ ਹੈ।' ਹਾਕਮ ਸੁਣਕੇ ਅਸਚਰਜ ਰਹਿ ਗਿਆ। ਅਦਾਲਤੋਂ ਹਾਕਮ ਉਠ ਕੇ ਸੰਤਾਂ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਉਨ੍ਹਾਂ ਦੇ ਉੱਚ ਜੀਵਨ ਦਾ ਕਾਇਲ ਹੋ ਗਿਆ। ਉਸ ਦਿਨ ਤੋਂ ਬਾਦ ਅੱਠੀ ਦਿਨੀ ਆਪ ਦੇ ਦਰਸ਼ਨ ਕਰਨ ਨੂੰ ਆਉਂਦਾ ਰਿਹਾ ਤੇ ਕ੍ਰਿਤਾਰਥ ਹੁੰਦਾ ਰਿਹਾ। ਭਾਈ ਹਰੀ ਸਿੰਘ ਬਰੀ ਹੋਕੇ ਬਹੁਤ ਚੰਗਾ ਪੁਰਖ ਹੋ ਗਿਆ। ਸੰਤਾਂ ਦੇ ਹੁਕਮ ਅਨੁਸਾਰ ਸੁਖਮਨੀ ਸਾਹਿਬ ਦਾ ਨੇਮੀ ਤੇ ਪ੍ਰੇਮੀ ਹੋ ਗਿਆ ਤੇ ਸੇਵਾ ਵਿਚ ਲਗ ਗਿਆ ਤੇ ਐਉਂ ਜੀਵਨ ਸੁਫਲ ਕਰ ਲਿਓਸੁ।

੧੬, ਜੀਵ ਦਇਆ-

ਸਿਖ ਸੰਤਾਂ ਵਿਚ ਕਿਤੇ ਕਿਤੇ ਕਦੇ ਕਦੇ ਇਕ ਪਰਉਪਕਾਰ ਦੀ ਗਲ ਵੇਖਣ ਵਿਚ ਆਉਂਦੀ ਹੈ ਜੋ ਜਾਪਦਾ ਹੈ ਕਿ ਬੁਧ ਤੇ ਜੈਨ ਮਤ ਦੇ ਸਮੇਂ ਤੋਂ ਪਰਮਾਰਥੀ ਲੋਕਾਂ ਵਿਚ ਅਨਭੋਲ ਟੁਰੀ ਆਈ ਹੈ। ਉਹ ਹੈ

-੩੮-