ਪੰਨਾ:ਸੰਤ ਗਾਥਾ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਸੰਤਗਾਥਾ

[ਭਾਗ ੧]

੧. ਜੀਵਨ ਸੀ ਸੰਤ ਰਾਮ ਕਿਸ਼ਨ ਜੀ

ਸ਼ਾਹਪੁਰ ਦੇ ਇਲਾਕੇ ਵਿਚ ਭਾਈ ਰਾਮ ਕਿਸ਼ਨ ਜੀ ਪ੍ਰਸਿੱਧ ਕਰਨੀ ਵਾਲੇ ਮਹਾਂ ਪੁਰਖ ਹੋਏ ਹਨ।

੧. ਜਨਮ—

ਆਪ ਦਾ ਜਨਮ ਸੰਮਤ ੧੮੪੯ ਅਠਾਰਾਂ ਸੌ ਉਣੰਜਾ ਬਿਕ੍ਰਮੀ ਐਤਵਾਰ ਮਹੀਨੇ ਜੇਠ ਇਕ ਘੜੀ ਰਾਤ ਰਹਿੰਦੀ ਵੇਲੇ ਪਿਤਾ ਜਿਵਾਇਆ ਰਾਮ ਜੀ ਅਤੇ ਮਾਤਾ ਰਾਧਾਂ ਬਾਈ ਜੀ ਦੇ ਗ੍ਰਿਹ ਸ਼ਾਹਪੁਰ ਸ਼ਹਿਰ ਵਿਖੇ ਹੋਇਆ।

ਆਪ ਦਾ ਸੁਭਾਵ ਜਨਮ ਤੋਂ ਹੀ ਸ਼ਾਂਤਿ ਚਿਤ, ਸੰਤੋਖੀ, ਧੀਰਜ ਵਾਲਾ ਅਤੇ ਕੋਮਲ ਸੀ। ਆਪ ਦੇ ਪਿਤਾ ਜੀ ਦਸਾਂ ਨਵ੍ਹਾਂ ਦੀ ਕਿਰਤ ਕਰਕੇ ਅੰਨ ਛਕਦੇ ਸਨ। ਇਕ ਦਿਨ ਪਿਤਾ ਜੀ ਵਿਸਾਖ ਦੇ ਦਿਨਾਂ ਵਿਚ ਕਣਕ ਦੀ ਲਾਈ (ਵਾਢੀ) ਕਰਨ ਵਾਸਤੇ ਗਏ, ਆਪ ਭੀ ਨਾਲ ਗਏ ਤੇ ਪਿਤਾ ਜੀ ਵਲੋਂ ਵੇਖਕੇ ਕਣਕ ਕੱਪਣ ਲਗ ਪਏ। ਕੰਮ ਕਰਦਿਆਂ ਦੁਪਹਿਰ ਹੋ ਗਈ। ਜਦੋਂ ਪਿਤਾ ਜੀ ਨੇ ਇਨ੍ਹਾਂ ਦੀ ਕੱਪੀ ਹੋਈ ਕਣਕ ਨੂੰ ਵੇਖਿਆ ਤਾਂ ਕਹਿਣ ਲੱਗੇ ਕਿ ਵੇਖ ਮੈਂ ਕਿਤਨਾ ਕੰਮ ਕੀਤਾ ਹੈ? ਤੂੰ ਤਾਂ ਕੁਝ ਭੀ ਕੰਮ ਨਹੀਂ ਕੀਤਾ। ਤੇਰੀ ਕਣਕ ਤਾਂ ਮੇਰੀ ਕਣਕ ਦਾ ਦਸਵਾਂ ਹਿੱਸਾ ਭੀ ਨਹੀਂ। ਉਂਞ ਤਾਂ ਤੂੰ ਚੰਗਾ ਭਲਾ ਤਕੜਾ ਹੈਂ,

- ੩ -