ਪੰਨਾ:ਸੰਤ ਗਾਥਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਨੇ ਧਰਮਸਾਲੇ ਜਾ ਰਹਿਣ ਦੀ ਆਗ੍ਯਾ ਕੀਤੀ ਸੀ, ਮੈਂ ਸਿਰ ਧਰ ਲਈ ਹੈ, ਹੁਣ ਆਪ ਆਪਣਾ ਬਚਨ ਨਾ ਮੋੜੋ ਤੇ ਮੇਰੀ ਪ੍ਰਤੱਗ੍ਯਾ ਪੂਰੀ ਹੋਣ ਦਿਓ।’ ਇਸ ਤਰ੍ਹਾਂ ਪਿਤਾ ਜੀ ਗਲਾਂ ਬਾਤਾਂ ਕਰਦੇ ਪਿਆਰ ਦੇਂਦੇ, ਕਦੇ ਝਿੜਕਦੇ, ਕਦੇ ਡਰਾਉਂਦੇ ਆਪਣੇ ਸਪੁਤ੍ਰ ਰਾਮ ਕਿਸ਼ਨ ਜੀ ਨੂੰ ਘਰ ਲੈ ਜਾਣ ਵਾਸਤੇ ਜ਼ੋਰ ਲਾਉਂਦੇ ਰਹੇ, ਪਰ ਆਪ ਘਰ ਨਾ ਹੀ ਗਏ। ਛੇਕੜ ਪਿਤਾ ਜੀ ਘਰ ਚਲੇ ਗਏ, ਪਰ ਪ੍ਰੇਰਨਾ ਕਰਨ ਦਾ ਤੇ ਘਰ ਲੈ ਜਾਣ ਦਾ ਜ਼ੋਰ ਲੱਗਣਾ ਬੰਦ ਨਾ ਹੋਇਆ। ਕਈ ਵੇਰ ਮੁੜ ਮੁੜ ਜ਼ੋਰ ਲਗੇ ਪਰ ਜਦੋਂ ਜਦੋਂ ਬੀ ਘਰ ਲੈ ਜਾਣ ਲਈ ਮਾਤਾ ਜੀ ਜਾਂ ਪਿਤਾ ਜੀ ਜ਼ੋਰ ਲਾਵਣ ਤਾਂ ਆਪ ਰੋ ਕੇ ਕਹਿਣ “ਬਾਬਾ ਮੇਰਾ ਆਵਣ ਜਾਣੁ ਰਹਿਓ॥" "ਬਾਬਾ ਮੇਰਾ ਆਵਣ ਜਾਣੁ ਰਹਿਓ॥"

ਜਦੋਂ ਲੋਕਾਂ ਨੇ ਵੇਖਣਾ ਕਿ ਰਾਮ ਕਿਸ਼ਨ ਜੀ ਦੇ ਲੈ ਜਾਣ ਵਾਸਤੇ ਪਿਤਾ ਰਾਮ ਜਿਵਾਇਆ ਜੀ ਅਤੇ ਮਾਤਾ ਰਾਧਾਂ ਬਾਈ ਜੀ ਬਹੁਤ ਤੰਗ ਕਰਦੇ ਹਨ ਤਾਂ ਸਭ ਨੇ ਇਹ ਕਹਿਣਾ ਕਿ “ਤੁਸੀਂ ਭਾਈ! ਇਸ ਨੂੰ ਕਿਉਂ ਤੰਗ ਕਰਦੇ ਹੋ? ਇਹ ਤੁਹਾਡੇ ਕੰਮ ਦਾ ਨਹੀਂ, ਇਸ ਨੂੰ ਤਾਂ ਕਿਸੇ ਉਚੇਰੇ ਕਿੱਤੇ ਨੇ ਖਿੱਚ ਲਿਆਂ ਹੈ, ਜਾਣ ਦਿਓ ਸੂ, ਜਦੋਂ ਤੁਹਾਡਾ ਜੀ ਕਰਿਆ ਕਰੇ ਇਥੇ ਹੀ ਆ ਕੇ ਮਿਲ ਜਾਇਆ ਕਰੋ। ਪਰ ਮਾਪੇ ਕੀਹ ਜਾਣਦੇ ਸਨ ਕਿ ਸਾਡੇ ਘਰ ਹਰਿ ਕਾ ਦਾਸੁ ਉਪਜਿਆ ਹੈ ਤੇ ਕੁਲ ਸਫਲ ਹੋਣੀ ਹੈ, ਜੈਸਾ ਕਿ ਸ੍ਰੀ ਕਬੀਰ ਜੀ ਕਹਿੰਦੇ ਹਨ:—

“ਕਬੀਰ ਸੋਈ ਕੁਲ ਭਲੀ ਜਾ ਕੂਲ ਹਰਿ ਕੋ ਦਾਸੁ ॥
ਜਿਸ ਕੁਲ ਦਾਸੁ ਨ ਊਪਜੇ ਸੋ ਕੁਲ ਢਾਕੁ ਪਲਾਸੁ ॥”

੩. ਘਾਲ—

ਇਕ ਸਮਾਂ ਬੀਤ ਗਿਆ ਹੈ ਕਿ ਰਾਮ ਕਿਸ਼ਨ ਜੀ ਸੇਵਾ ਵਿਚ ਲਗ ਰਹੇ ਹਨ। ਅੱਡਣਸ਼ਾਹੀ ਸੰਤ ਆਪਣੇ ਚੇਲੇ ਨੂੰ ਇਸੇ ਤਰ੍ਹਾਂ ਸਿਖਾਇਆ ਤੇ ਸੋਧਿਆ ਕਰਦੇ ਸਨ ਕਿ ਜਦੋਂ ਮਹੰਤੀ ਤੇ ਆਵੇ ਤਦੋਂ ਉਸ ਵਿਚ ‘ਹਉਮੈ’ ਤੇ ‘ਵਿਕਾਰ’ ਦਾ ਫੇਰਾ, ਕਦੇ ਨਾ ਪਵੇ। ਇਸ

-੬ -