ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਮੇਰੀ ਰੂਹ ਦਾ ਚੰਬਾ ਖਿੜ ਕੇ ਜੱਗ ਮਹਿ ਸਕਦਾ ਹੈ।
ਧਰਤੀ ਬੁੱਕਲ ਬਣ ਸਕਦੀ ਹੈ, ਸੂਰਜ ਨੇੜੇ ਆ ਸਕਦਾ ਹੈ।
ਪੀਂਘ ਪਈ ਅਸਮਾਨੀ ਵਿਚਲੇ ਸੱਤੇ ਰੰਗ ਮੁਸਕਾਨ ਚ ਭਰ ਲੈ,
ਕੋਸ਼ਿਸ਼ ਕਰਕੇ ਵੇਖ ਜ਼ਰਾ ਤੂੰ , ਇਹ ਪਲ ਜੀਣ ਸਿਖਾ ਸਕਦਾ ਹੈ।


ਇਹ ਵਰਕਾ ਤੂੰ ਕਿੱਥੋਂ ਪੜ੍ਹਿਆ,ਹਰ ਵੇਲੇ ਹੀ ਝੂਰਦੇ ਰਹਿਣਾ।
ਸਾਬਣ ਦੀ ਚਾਕੀ ਦੇ ਵਾਂਗੂੰ, ਕਿਣ ਮਿਣ ਥੱਲੇ ਖ਼ੁਰਦੇ ਰਹਿਣਾ।
ਸਾਬਤ ਸਿਦਕ ਸਰੂਪ ਸੁਤੰਤਰ ਸਿਰੜ ਸਮਰਪਣ ਸਾਂਭ ਲਵੇਂ ਜੇ,
ਮੰਜ਼ਿਲ ਨੇੜੇ ਆ ਜਾ ਜਾਵੇਗੀ, ਭੁੱਲੇ ਨਾ ਜੇ ਤੁਰਦੇ ਰਹਿਣਾ।


ਹਰ ਬੰਦੇ ਨੂੰ ਸਫ਼ਰ ਉਡੀਕੇ, ਤੁਰ ਪਓ ਹਿੰਮਤ ਨਾਲ।
ਬੈਠੇ ਬੈਠੇ ਲੰਘ ਜਾਣੇ ਨੇ, ਦਿਵਸ, ਮਹੀਨੇ ਸਾਲ।
ਕਿਹੜਾ ਰੱਖਦੈ ਜੇਬ ਚ ਪਹਿਲਾਂ ਮੰਜ਼ਿਲ ਦਾ ਸਿਰਨਾਵਾਂ,
ਬਹੁਤੀ ਵਾਰੀ ਸਮਝ ਪਵੇ ਨਾ ਸਾਨੂੰ ਸਰਲ ਸਵਾਲ।

ਸੰਧੂਰਦਾਨੀ / 17