ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਡੀ ਵਿੱਚੋਂ ਹਰ ਸ਼ੈ ਲੱਭਦੀ ਨਾ ਬਾਬਲ ਨਾ ਮਾਂ ਮਿਲਦੀ ਹੈ।
ਰਿਸ਼ਤਿਆਂ ਦੇ ਜੰਗਲ ਚੋਂ ਲੱਭੋ, ਕਿੱਥੇ ਐਸੀ ਛਾਂ ਮਿਲਦੀ ਹੈ।
ਮਾਪੇ ਜਾਣ ਤੋਂ ਬਾਅਦ ਏਸ ਦੀ ਕੀਮਤ ਦਾ ਅਹਿਸਾਸ ਜਾਗਦਾ,
ਤਖ਼ਤਪੋਸ਼ ਬੇ ਰੌਣਕ ਸੁੰਨੀ ਮੰਜੀ ਵਾਲੀ ਥਾਂ ਦਿਸਦੀ ਹੈ।


ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨ ਫੁੱਲ ਸੁਰਖ਼ ਗੁਲਾਬ ਜਹੇ ਨੇ।
ਇੱਕ ਮੌਸਮ ਵਿੱਚ ਉਗਮੇ, ਪੱਲ੍ਹਾਰੇ ਸਭ ਅਣਖੀਲੇ ਖ਼ਵਾਬ ਜਹੇ ਨੇ।
ਗੁਲਦਸਤੇ ਚੋਂ ਮਨਮਤੀਏ ਕਿਓ ਆਪਣੇ ਰੰਗ ਨਿਖੇੜ ਰਹੇ ਜੀ,
ਇਹ ਤਾਂ ਪੰਜ ਦਰਿਆਈ ਸੁਪਨੇ, ਸਾਬਤ ਦੇਸ ਪੰਜਾਬ ਜਹੇ ਨੇ।


ਭਗਤ ਸਿੰਘ ਜੂਝਦੀ ਹੋਈ ਜ਼ਿੰਦਗੀ ਦਾ ਨਾਮ ਹੈ ਯਾਰੋ।
ਇਹ ਤਖ਼ਤੇ ਫਾਂਸੀਆਂ ਰੱਸੇ ,ਜ਼ੁਲਮ ਦੀ ਸ਼ਾਮ ਹੈ ਯਾਰੋ।
ਉਹਦੀ ਬਾਰਾਤ ਵਿੱਚ ਸਰਬਾਲਿਆਂ ਦਾ ਇੱਕ ਜੋੜਾ ਸੀ ,
ਛਬੀਲੇ ਰਾਜਗੁਰ ਸੁਖਦੇਵ ਸੁਣ ਲਓ ਨਾਮ ਸੀ ਯਾਰੋ।

ਸੰਧੂਰਦਾਨੀ / 19