ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿਬ ਬੈਠੇ ਸੱਚਦੇ ਸੋਚਦੇ ਬੋਲੇ, 'ਪਤਾ ਨਹੀਂ ਹੋਰ ਕਿੰਨਾ ਚਿਰ ਇਹ - “ਦਿਲ ਵਿਚ ਆਇਆ ਕਿ ਕਹਿ ਦਿਆਂ ਪਈ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਹੈ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੀ ਹਾਂ ?" ਲੇਖਕ ਨਾਇਕਾ ਪ੍ਰਤਿ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ, ਬਿਨਾਂ ਇਸ ਗੱਲ ਨੂੰ ਧਿਆਨ ਵਿਚ ਰਖਿਆਂ ਕਿ ਆਪਣਾ ਹੈ । ਕਹਾਣੀ ਵਿਚ, ਜਿਸ ਵੇਲੇ ਸੱਤੀ ਅਜੇ ਤੰਤ-ਖੰਡਰ ਨਹੀਂ ਬਣਿਆ, ਆਪਣੀ ਭਾਬੀ ਵਲੋਂ "ਮੇਰਾ ਸਭ ਕੁਝ ਤੈਨੂੰ ਅਰਪਨ ਹੈ । ਮੇਰੇ ਪਿਆਰੇ !' ਦੀ ਪੇਸ਼ਕਸ਼ ਤੋਂ ਕਾਮੁਕ ਤਰੰਗਾਂ ਮਹਿਸੂਸ ਕਰਦੀ ਹੈ । ਫ਼ਿਲਮੀ ਅੰਦਾਜ਼ ਵਿਚ ਉਸ ਦੇ ਹੱਥ ਨੂੰ ਚੁੰਮਦੀ ਹੈ (ਯੂਰਪ ਤੋਂ ਪੰਜਾਬ ਤਕ ਪਹੁੰਚਦਿਆਂ ਐਟੀਕੇਟ ਦੇ ਰੋਲ ਇੰਜੇ ਉਲਟ ਜਾਂਦੇ ਹਨ !), ਅਤੇ ਚੋਰੀ ਚੋਰੀ ਇਸ ਦੇ ਪ੍ਰਭਾਵ ਨੂੰ ਵੇਖਦੀ ਹੈ । ਡਾਕਟਰ ਪੂਰੀ ਦੇ ਆਦੇਸ਼ -“ਜੋ ਕੁਝ ਮੰਗਦਾ ਹੈ, ਦਉ । ਉਹਦੀ ਆਤਮਾ ਡਿਪਤ ਰੱਖੋ ..." ਵਿਚ ਉਹ ਕੁਝ ਸ਼ਾਮਲ ਨਹੀਂ, ਜੋ ਕੁਝ ਭਾਬੀ ਸਮਝ ਲੈਂਦੀ ਹੈ । ਇਸ ਤੋਂ ਮਗਰੋਂ ਫ਼ਰਾਇਡੀਅਨ ਮਨੋ-ਗੁੱਥੀ ਖੁੱਲਣ ਲੱਗ ਪੈਂਦੀ ਹੈ - ਸੱਤੀ ਵਿਚ ਉਸ ਨੂੰ ਉਹ ਚਿਹਰਾ ਦੱਸਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਉਹ ਮੁਟਿਆਰ-ਵਰੇਸ ਵਿਚ ਚੋਰੀ ਚੋਰੀ ਤਰਸੇਵੇਂ 518 aye aa1 4, 31 %n gese fawr@s ag1 Azig @seel ਹੈ ਤਾਂ ਇਹ ਵੀ ਉਸ ਦੀ ਲੁਕਵੀਂ ਇੱਛਾ ਹੀ ਪੂਰੀ ਹੋ ਰਹੀ ਹੈ । (ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਕਿਵੇਂ ਲਗ ਗਿਆ ! ਫਿਰ, ਿਦਓਰ ਨਾਲ ਭੋਗ ਦਾ ਵਰਨਣ ਹਵਨ ਦੀ ਸ਼ਬਦਾਵਲੀ ਵਿਚ ਕਰਨਾ ਅਤੇ ਇਸ ਨੂੰ 'ਸ਼ਾਂਤੀ ਪਾਠ' ਨਾਲ ਤੁਲਨਾ ਦੇਣਾ (ਸਾਰੀ ਕਹਾਣੀ ਭਾਬੀ ਖ਼ੁਦ ਹੀ ਸੁਣਾ ਰਹੀ ਹੈ, ਇਹ ਸਵਾਲ ਖੁੱਲ੍ਹਾ ਛੱਡ ਦੇਂਦਾ ਹੈ ਕਿ ਭਾਬੀ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ ਜਾਂ ਉਹਨਾਂ ਤੋਂ ਲਾਭ ਉਠਾ ਰਹੀ ਹੈ ! ਕਹਾਣੀ ਵਿਚ ਮੁੜ ਮੁੜ ਕੇ ਕੀਤਾ ਜਾ ਰਿਹਾ ਸਵਾਲ - ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਪਤਨੀ ?" ਕਹਾਣੀ ਦਾ ਅਸਲੀ ਸਵਾਲ ਨਹੀਂ । ਕਹਾਣੀ ਦਾ ਅਸਲੀ ਸਵਾਲ ਇਹ ਹੈ ਕਿ ਘੋਰ ਸੰਕਟ ਦੀ ਸਥਿਤੀ ਵਿਚ ਮਨੁੱਖੀ ਵਿਹਾਰ ਕਿਵੇਂ ਉਜਾਗਰ ਹੁੰਦਾ ਹੈ ? ਅਤੇ ਇਸ ਪੱਖ ਕਹਾਣੀ ਵਿਚ ਉਹੋ ਚਾਹੁੰਦਾ ਹੈ । ਮੌਤ ਦੀ ਸੰਕਟ ਸਥਿਤੀ ਵਿਚ ਪਾ ਕੇ ਮਨੁੱਖੀ ਆਚਰਣ ਨੂੰ ਉਜਾਗਰ 124