ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

’ਚ ਗ਼ਰੀਬੀ ਦੇ ਦੁਖ ਦੇ ਨਾਲ ਔਰਤ ਹੋਣ ਦਾ ਆਪਣਾ ਵੱਖਰਾ ਦੁਖ ਵੀ ਹੈ । ਇਸਤਰੀ ਦੋਹਰੀ ਚੱਕੀ 'ਚ ਪਿਸਦੀ ਹੈ, “ਕਾਮਰੇਡਾਂ ਦੇ ਘਰਾਂ 'ਚ ਵੀ !" ਪਰ, ਕਾਸ਼ ਕਿ ਕਹਾਣੀ ਇਹਨਾਂ ਸ਼ਬਦਾਂ ਦੀ ਹਮਾਇਤ ਕਰਦੀ ਹੁੰਦੀ ਅਤੇ ਇਹ ਸ਼ਬਦ ਕਹਾਣੀ ਦਾ ਮੰਤਕੀ ਸਿਖਰ ਹੁੰਦੇ । ਅਸਲ ਵਿਚ ਇਹ ਗਿਆਨ ਉਸ ਨੂੰ ਜੇਲ ਵਿਚ ਹੋਇਆ ਹੈ ਅਤੇ ਜੇਲ੍ਹ ਵਿਚਲਾ ਜੀਵਨ ਕਹਾਣੀ ਵਿਚੋਂ ਗੁੰਮ ਹੈ ! | ਕਲਾ ਦੇ ਪੱਖ ਮੈਂ ਤੁਹਾਡੇ ਵਿਚੋਂ ਹਾਂ ਕਹਾਣੀ ਵਿਅੰਗ ਨਹੀਂ, ਮਜ਼ਾਕ ਹੈ। ਲੱਛਮੀ ਕਹਾਣੀ ਵਿਚ ਆਮ ਗਿਆਨ ਵਿਚਲੇ ਅਤੇ ਚਿਰਾਂ ਤੋਂ ਚਰਚਿਤ ਵਿਸ਼ੇ ਨੂੰ ਦੁਹਰਾਅ ਦਿੱਤਾ ਗਿਆ ਹੈ । ਇਹੋ ਜਿਹੀਆਂ ਕਹਾਣੀਆਂ ਨਾ ਤਾਂ ਪਾਠਕ ਨੂੰ ਯਥਾਰਥ ਬਾਰੇ ਕੋਈ ਨਵੀਂ ਅੰਤਰ-ਦ੍ਰਿਸ਼ਟੀ ਦੇਦੀਆਂ ਹਨ, ਨਾ ਹੀ ਉਸ ਦੀ ਸੰਵੇਦਨਸ਼ੀਲਤਾ ਵਿਚ ਵਾਧਾ ਕਰਦੀਆਂ ਹਨ । ਗੋਈਂ ਸਾਈਕਲ ਦੀਆਂ ਕਹਾਣੀਆਂ (“ਗੋਈ, “ਬੰਗਲਾ”, “ਘਰ) ਵਿਚ ਪ੍ਰੇਮ ਪ੍ਰਕਾਸ਼ ਨਵੀਂ ਦਿਸ਼ਾ ਫੜਦਾ ਹੈ, ਜੋ ਸੱਚਮੁੱਚ ਹੀ ਸਾਡੇ ਅਜੋਕੇ ਜੀਵਨ ਦੀ ਭਖਵੀਂ ਸਮੱਸਿਆ ਨੂੰ ਛੂੰਹਦੀ ਹੈ । ਬਾਵਜੂਦ ਦੁਹਰਾਅ ਦੇ, ਇਹ ਕਹਾਣੀਆਂ ਸਾਡੇ ਜੀਵਨ ਵਿਚਲੇ ਵੱਖ ਵੱਖ ਤਣਾਵਾਂ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਦੀ ਬੁਨਿਆਦ ਅੰਤਰ-ਜਾਤੀ, ਅੰਤਰ-ਧਰਮ ਅਤੇ ਉਪ-ਸਭਿਆਚਾਰਕ ਤਣਾਵਾਂ ਵਿਚ ਹੈ । ਇਹਨਾਂ ਵਿਚ ਵਾਪਰਦਾ ਦੁਖਾਂਤ ਸਮਾਂ ਵਿਹਾਅ ਚੁੱਕੀਆਂ ਕੀਮਤਾਂ ਨੂੰ ਚੰਬੜੇ ਰਹਿਣ ਕਰਕੇ ਹੈ, ਜਾਂ ਨਵੀਆਂ ਪ੍ਰਸਥਿਤੀਆਂ ਨੂੰ ਨਾ ਸਮਝਣ ਕਰਕੇ । ਕਈ ਸਾਲਾਂ ਦੀ ਵਿੱਥ ਵੀ 'ਘਰ ਦੀ ਨਾਇਕਾ ਨੂੰ ਏਨੀ ਸੂਝ ਨਹੀਂ ਬਖ਼ਸ਼ਦੀ ਕਿ ਉਸ ਨੇ ਜ਼ਿੰਦਗੀ ਵਿਚ ਕੀ ਕੀਤਾ ਹੈ ਅਤੇ ਉਸ ਦੀ ਕੀ ਮਹੱਤਾ ਹੈ । ਤੇ ਲਿਖਿਆ ਹੈ ਕਿ ਤੂੰ ਦੁਖੀ ਐ। ਤੂੰ ਜੋ ਕੁਝ ਚਾਹੁੰਦੀ ਸੀ, ਉਹ ਮਿਲ ਨਹੀਂ ਸਕਿਆ । ਪਰ ਮੈਂ ਇਸ ਲਈ ਦੁਖੀ ਹਾਂ ਕਿ ਮੈਂ ਜੋ ਚਾਹਿਆ ਸੀ, ਉਹ ਮਿਲ ਗਿਆ। ਹੁਣ ਪਛਤਾਂਦੀ ਹਾਂ ਕਿ ਮੈਂ ਉਹ ਕਿਉਂ ਚਾਹਿਆ ।" ਇਸ ਤਰਾਂ ਦੇ ਫ਼ਿਲਮੀ ਵਾਰਤਾਲਾਪ ਨਾਇਕਾ ਦੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ । ਇਹਨਾਂ ਤੋਂ ਹੀ ਲੱਗਦਾ ਹੈ ਕਿ ਅੰਤਰਜਾਤੀ, ਅੰਤਰ-ਧਰਮ ਵਿਆਹ ਕਿਸੇ ਆਦਰਸ਼ ਦਾ ਜਾਂ ਸੋਚੇ-ਸਮਝੇ ਚੇਤੰਨ ਫ਼ੈਸਲੇ ਦਾ ਸਿੱਟਾ ਨਹੀਂ ਸੀ, ਸਗੋਂ ਜ਼ਿੰਦਗੀ ਵਿਚ ਫ਼ਿਲਮੀ ਤਰ੍ਹਾਂ ਦੀ ਉਤਸੁਕਤਾ ਜਗਾਈ ਰਖਣ ਦਾ ਸਿੱਟਾ ਸੀ । ਉਸ ਨੂੰ ਇਹ ਵੀ ਇਤਰਾਜ਼ ਹੈ ਕਿ "ਮੋਰਾ ਵਰਤਮਾਨ ਬੜਾ ਸੌਖਾ ਹੈ ।" ਪਰ ਇਸ ਫ਼ਿਲਮੀ ਸੌਚ ਦੀ ਵੀ ਸਮਾਜਕ ਸਾਪੇਖਤਾ ਹੈ, ਭਾਵੇਂ ਲੇਖਕ ਦਾ ਮੰਤਵ ਰੀਟਾ ਦੇ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਨਾ ਨਹੀਂ। "ਗ" ਅਤੇ "ਬੰਗਲਾ ਕਹਾਣੀਆਂ ਦੇ ਬਣਤਰ ਅੰਸ਼ ਭਾਵੇਂ 'ਘਰ ਵਾਲੇ ਹੀ ਹਨ, ਪਰ ਫ਼ਿਲਮੀ ਵਿਰੋਧਾਭਾਸਾਂ ਉਤੇ ਜ਼ੋਰ ਨਾ ਹੋਣ ਕਰਕੇ 'ਘਰ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ । ਇਹਨਾਂ ਵਿਚ ਮੁੱਖ ਵਿਰੋਧ ਅੰਤਰਜਾਤੀ ਉਪ-ਸਭਿਆਚਰਕ ਵਿਰੋਧ ਹਨ, ਅਤੇ ਇਹਨਾਂ ਨੂੰ ਵਧੇਰੇ ਯਥਾਰਥਕ ਢੰਗ ਨਾਲ 125