ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤਾਂ ਵੀ ਸਿਰਫ਼ ਨਿੱਕੇ ਆਕਾਰ ਵਾਲੀ ਵਾਰਤਕ ਵਿਚ ਲਿਖੀ ਹੋਰ ਕਹਾਣੀ ਨੂੰ ਅਸੀਂ ਨਿੱਕੀ ਕਹਾਣੀ ਕਹਿ ਦੇਈਏ, ਇਹ ਵੀ ਗੱਲ ਨਹੀਂ ਬਣਦੀ। ਇਥੇ ਪੱਛਮੀ ਸਾਹਿਤ-ਸ਼ਾਸਤਰੀ ਇਕ ਤੀਜਾ ਅੰਸ਼ ਲੈ ਆਉਂਦੇ ਹਨ, ਜਿਸ ਨੂੰ ਉਹ ਬਝਵੇਂ ਪ੍ਰਭਾਵ ਦਾ ਨਾਂ ਦੇਂਦੇ ਹਨ, ਜੋ ਕਿ ਆਪਣੇ ਆਪ ਵਿਚ ਹੋਰ ਵੀ ਜ਼ਿਆਦਾ ਵਿਸ਼ਾਲ ਅਰਥਾਂ ਵਿਚ ਅਤੇ ਵਿਸ਼ਾਲ ਪੈਮਾਨੇ ਉਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਵਖੋ ਵਖਰੇ ਸਾਹਿਤਰੂਪਾਂ ਦੇ ਨਿਖੇੜ ਵਿਚ ਮਾਤਰਾ ਦੇ ਪੱਖ ਤਾਂ ਇਹ ਫ਼ਰਕ ਪਾ ਸਕਦਾ ਹੈ, ਗੁਣ ਦੇ ਪੱਖ ਨਹੀਂ ਪਰ ਤਾਂ ਵੀ ਅਸੀਂ ਮਹਿਸੂਸ ਜ਼ਰੂਰ ਕਰ ਲੈਂਦੇ ਹਾਂ ਕਿ ਕੋਈ ਰਚਨਾ ਨਿੱਕੀ ਕਹਾਣੀ ਹੈ ਜਾਂ ਨਹੀਂ। ਤਾਂ ਫਿਰ ਕਿਉਂ ਨਾ ਇਸ ਅਹਿਸਾਸ ਨੂੰ ਹੀ ਅਸੀਂ ਨਿੱਕੀ ਕਹਾਣੀ ਦੇ ਕਾਵਿ-ਸ਼ਾਸਤਰ ਦਾ ਤੀਜਾ ਨਿਖੇੜਵਾਂ ਲੱਛਣ ਮੰਨ ਲਈਏ ? ਆਖ਼ਰ ਹਜ਼ਾਰਾਂ ਸਾਲਾਂ ਦੀ ਕਾਵਿ-ਸ਼ਾਸਤਰ ਦੀ ਹੋਂਦ ਤੋਂ ਮਗਰੋਂ ਵੀ ਅਸੀਂ ਰ ਕੇ ਹੀ ਪਛਾਣਦੇ ਹਾਂ ਕਿ ਕੋਈ ਰਚਨਾ ਕਵਿਤਾ ਹੈ ਜਾਂ ਨਹੀਂ। ਕਿਸੇ ਵੀ ਸਾਹਿਤ-ਰੂਪ ਦੀ ਹੱਦ ਉਸ ਦੇ ਬਾਹਰਲੇ ਗੁਣਾਂ ਉਤੇ ਹੀ ਆਧਾਰਤ ਨਹੀਂ ਹੁੰਦੀ, ਸਗੋ' ਪਹਿਲੀ ਥਾਂ ਉਸ ਦੇ ਅੰਦਰਲੇ ਪ੍ਰਭਾਵ ਦੀ ਵਿਲੱਖਣਤਾ ਉਤੇ ਆਧਾਰਿਤ ਹੁੰਦੀ ਹੈ ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਇਸ ਵਿਲੱਖਣ ਪ੍ਰਭਾਵ ਨੂੰ ਪਛਾਣਦੇ ਹੋਏ ਵੀ ਇਸ ਨੂੰ ਕੋਈ ਨਿਸ਼ਚਿਤ ਨਾਂ ਦੇ ਸਕੀਏ । ਇਹ ਅੰਦਰਲੇ ਪ੍ਰਭਾਵ ਨੂੰ ਮਹਿਸੂਸ ਕਰ ਸਕਣ ਦੀ ਸ਼ਕਤੀ ਜਦੋਂ ਸਾਹਿਤ ਦਾ ਰੂਪ ਨਿਰਧਾਰਿਤ ਕਰਨ ਵਿਚ ਨਿਰਣੇਈ ਅੰਸ਼ ਵਜੋਂ ਆਉਂਦੀ ਹੈ, ਤਾਂ ਇਹ ਭਾਵਵਾਚੀ, ਅੰਤਰਮੁਖੀ, ਵਿਅਕਤੀਗਤ ਨਹੀਂ ਹੋ ਸਕਦੀ । ਇਸ ਦਾ ਆਧਾਰ ਬੇਸ਼ਕ ਵਿਸ਼ਾਲ ਤੋਂ ਵਿਸ਼ਾਲ ਤਜਰਬੇ ਅਤੇ ਗਿਆਨ, ਨਿਖੇੜ ਕਰ ਸਕਣ ਵਾਲੀ ਸੂਝ ਅਤੇ ਸਾਂਝੇ ਆਧਾਰ ਉਤੇ ਆਮਿਆਉਣ ਦੀ ਸਮਰਥਾ ਰਖਦੀ ਵਿਵੇਕ ਬੁੱਧੀ ਉਤੇ ਹੀ ਹੋਵੇਗਾ। ਇਹ ਤਿੰਨੇ ਚੀਜ਼ਾਂ ਕਿਸੇ ਵੀ ਵਿਗਿਆਨੀ ਦੇ ਲਾਜ਼ਮੀ ਸੰਦ ਹਨ - ਇਤਿਹਾਸਕਾਰ ਦੇ ਵੀ, ਨਿੱਕੀ ਕਹਾਣੀ ਦੇ ਇਤਿਹਾਸਕਾਰ ਦੇ ਵੀ । ਇਸ ਨਾਲ ਨਿੱਕੀ ਕਹਾਣੀ ਦੀ ਇਤਿਹਾਸਕਾਰਾਂ ਵਿਚ ਅੰਤਰਮੁਖੀ ਪ੍ਰਨਾਵਾਂ ਅਤੇ ਕਰਮਾਂ ਦੇ ਵਧਣ ਦਾ ਖ਼ਤਰਾ ਹੋ ਸਕਦਾ ਹੈ । ਪਰ ਜੇ ਆਧਾਰ ਵਸਤੂ ਅਤੇ ਰੂਪ ਦੇ ਤਾਰਕਿਕ ਵਿਸ਼ਲੇਸ਼ਣ ਨੂੰ ਬਣਾਇਆ ਜਾਏ ਤਾਂ ਇਸ ਖ਼ਤਰੇ ਨੂੰ ਕਾਫ਼ੀ ਹੱਦ ਤਕ ਟਾਲਿਆ ਜਾ ਸਕਦਾ ਹੈ । ਪੰਜਾਬੀ ਕਹਾਣੀ ਦਾ ਨਿਕਾਸ ਉਲੀਕਣ ਵਿਚ ਸਾਡੇ ਇਤਿਹਾਸਕਾਰ ਪੱਛਮੀ