ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

- 12 - ਹਰ ਸਾਹਿਤ-ਰੂਪ ਦੀ ਸੰਬਾਦਕਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਇਹ ਆਪਣੇ ਸਮਾਜਕ-ਸਭਿਆਚਾਰਕ ਮਾਹੌਲ ਦੀ ਉਪਜ ਹੁੰਦਾ ਹੈ, ਅਤੇ ਇਸ ਮਾਹੌਲ ਵਿਚੋਂ ਉਪਜ ਕੇ ਇਹ ਇਸ ਉਤੇ ਅਸਰ ਵੀ ਪਾਉਂਦਾ ਹੈ । ਇਸ ਗੱਲ ਬਾਰੇ ਵੀ ਅਜੇ ਪੰਜਾਬੀ ਵਿਚ ਕੋਈ ਬਹੁਤੀ ਸਪਸ਼ਟਤਾ ਨਹੀਂ ਕਿ ਆਧੁਨਿਕ ਸਾਹਿਤ-ਰੂਪਾਂ ਦੇ ਜਨਮ ਅਤੇ ਵਿਕਾਸ ਵਿਚ ਸਮਾਜਕ-ਸਭਿਆਚਾਰਕ ਮਾਹੌਲ ਦੇ ਕਿਹੜੇ ਕਿਹੜੇ ਅੰਸ਼ਾਂ ਦੀ ਹੋਂਦ ਜਾਂ ਅਣਹੋਦ ਨੇ ਕੀ ਕੀ ਪ੍ਰਭਾਵ ਪਾਇਆ ਹੈ । ਇਹਨਾਂ ਨੂੰ ਨਿਸਚਿਤ ਕਰਨਾ ਅਤੇ ਕਹਾਣੀ ਦੇ ਖੇਤਰ ਵਿਚ ਵਾਪਰਦੀਆਂ ਘਟਨਾਵਾਂ ਨਾਲ ਇਹਨਾਂ ਨੂੰ ਜੋੜਣਾ, ਸ਼ੁਰੂ ਤੋਂ ਲੈ ਕੇ ਹਰ ਪੜਾਅ ਉਤੇ ਸਾਡੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਹੈ । ਇਸ ਸਮੱਸਿਆ ਦਾ ਸਮਾਧਾਨ ਹੀ ਸਾਨੂੰ ਸਾਹਿਤ ਵਿਚ ਨਿਰੰਤਰਤਾ ਦਾ ਅੰਸ਼ ਉਭਾਰਨ ਵਿਚ ਸਹਾਇਤਾ ਕਰ ਸਕਦਾ ਹੈ, ਜੋ ਕਿ ਆਪਣੇ ਆਪ ਵਿਚ ਇਕ ਜ਼ਰੂਰੀ ਮਸਲਾ ਹੈ । - 3 - ਇਸੇ ਗੱਲ ਦਾ ਦੂਜਾ ਪੱਖ ਇਹ ਹੈ ਕਿ ਕਿਸੇ ਸਾਹਿਤ-ਰੂਪ ਨੇ ਹੋਂਦ ਵਿਚ ਆ ਕੇ ਆਪਣੇ ਸਾਹਿਤਕ, ਸਭਿਆਚਾਰਕ ਅਤੇ ਸਮਾਜਕ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਨਹੀਂ। ਜਾਂ ਕਿਥੋਂ ਤਕ ਕੀਤਾ ਹੈ ? ਦੂਜੇ ਸਾਹਿਤ-ਰੂਪ ਬਾਰੇ ਤਾਂ ਕੁਝ ਕਿਹਾ ਜਾ ਸਕੇ ਜਾਂ ਨਾ, ਪਰ ਨਿੱਕੀ ਕਹਾਣੀ ਦੇ ਵਿਕਾਸ ਨੇ ਸਾਡੇ ਸਾਹਿਤਕ ਵਿਕਾਸ, ਸੋਚਣੀ ਅਤੇ ਮਾਨਸਿਕਤਾ ਉਤੇ ਪ੍ਰਭਾਵ ਜ਼ਰੂਰ ਪਾਇਆ ਲੱਗਦਾ ਹੈ । ਸਾਡੇ ਲਈ ਨਿੱਕੀ ਕਹਾਣੀ ਪੜਾਅ ਨਹੀਂ, ਟੀਚਾ ਬਣ ਗਈ ਲਗਦੀ ਹੈ। ਨਿੱਕੀ ਕਹਾਣੀ ਵਿਚ ਪ੍ਰਾਪਤ ਨਿਪੁੰਣਤਾ ਨੇ ਸਾਡੇ ਲੇਖਕਾਂ ਨੂੰ ਵਡੇਰੇ ਸਾਹਿਤਰੂਪ ਵਿਚ ਨਿਤਾ ਪ੍ਰਾਪਤ ਕਰਨ ਵਲ ਨਹੀਂ ਖੜਿਆ। ਜਿਥੇ ਕਈ ਯਤਨ ਹੋਏ ਵੀ ਹਨ ਉਥੇ ਬਹੁਤੀ ਸਫਲਤਾ ਨਹੀਂ ਮਿਲੀ । | ਇਸੇ ਦੇ ਸਮਾਨਾਂਤਰ ਚੱਲ ਰਿਹਾ ਇਕ ਹੋਰ ਸਾਹਿਤਕ ਅਮਲ ਇਹ ਹੈ ਕੇ ਸਾਡੀ ਵਿਕਾਸ ਨਾਵਲ ਤੋਂ ਨਿੱਕੇ ਨਾਵਲ ਵੱਲ, ਕਹਾਣੀ ਤੋਂ ਨਿੱਕੀ ਕਹਾਣੀ ਤੇ ਫਿਰ ਮਿੰਨੀ ਕਹਾਣੀ ਵੱਲ, ਨਿਬੰਧ ਤੋਂ ਲਲਿਤ ਨਿਬੰਧ ਵੱਲ ਚਲ ਰਿਹਾ ਹੈ। ਬੇਸ਼ਕ fਪਿਛਲੇ ਕੁਝ ਸਮੇਂ ਤੋਂ ਕੁਝ ਲੰਮੀਆਂ ਕਹਾਣੀਆਂ ਵੀ ਲਿਖੀਆਂ ਜਾਣ ਲੱਗ ਪਈਆਂ ਹਨ, ਪਰ ਇਹਨਾਂ ਬਾਰੇ ਇਹ ਨਿਰਣਾ ਹੋਣਾ ਅਜੇ ਰਹਿੰਦਾ ਹੈ ਕਿ ਇਹ ਨਿੱਕੀ ਕਹਾਣੀ ਦਾ ਵਿਸਥਾਰ ਹਨ, ਜਾਂ ਨਾਵਲ ਦਾ ਸੁੰਗੇੜ । ਇਸੇ ਨਾਲ ਸੰਬੰਧਤ ਗੱਲ ਇਹ ਹੈ ਕਿ ਵਖੋ ਵਖਰੇ ਲੇਖਕਾਂ ਵਲੋਂ ਵਖ ਵਖ 64