ਸਮੱਗਰੀ 'ਤੇ ਜਾਓ

ਪੰਨਾ:ਸੱਯਦ ਰੈਹਮੇਂ ਦੀ ਬਹਾਦਰੀ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 8 )

ਦੋਹਿਰਾ-

ਘਰ ਲਿਆਕੇ ਨਾਰ ਨੂੰ ਲੈਂਦਾਂ ਪਾਸ ਬਠਾ।
ਨਾ ਬੋਲੇ ਨਾਲ ਵਕੀਲਣੀ ਰਿਹਾ ਨਾਰ ਸਮਝਾ ॥
ਰਹਿਮਾ ਆਖੇ ਨਾਰ ਨੂੰ ਛਡਦੇ ਮਾੜੇ ਕੰਮ।
ਟੋਕਾ ਚੁਕਕੇ ਆਖਦਾ ਲਾਹਦਿਆਂ ਤੇਰਾ ਚੰਮ ॥
ਨਾਰੀ ਅਗੋਂ ਬੋਲਦੀ ਬਾਤ ਸੁਣੀ ਤੂੰ ਪਤੀ।
ਮੈਨੂੰ ਆਖੇ ਲੁਚੀਏ ਤੂੰ ਨਾਂ ਦੀਦਾ ਜਤੀ ॥

(ਜੁਵਾਬ ਸੁਵਾਲ ਪਤੀ ਨਾਰ ਤਰਜ਼ ਤੇਲੂ)

ਰਹਿਮਾ ਆਖਦਾ ਨਾਰ ਨੂੰ ਬਹਿਕੇ ੨ ਸ਼ਰਮ ਕਰ ਤੂੰ ਲੁਚੀਏ ਨਾਰੇ ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ॥ ਨਾਰੀ ਅਗੇਊਂ ਜਵਾਬ ਸੁਣੀਂਦੀ ੨ ਲੋਕੀ ਲੌਣ ਲੂਤੀਆਂ ਨੂੰ ਪਤੀਆ ੨ ਸ਼ਰਮ ਕਰ ਬੈਠ ਪਰੇ ਹਟ ਜਤੀਆ ॥ ਨੀ ਮੈਂ ਠਾਣਿਓਂ ਲਿਆਂਦੀ ਜਾਕੇ ੨ ਕੂਰ ਕੂਰ ਹੋਈ ਜਗ ਤੇ ਨਾਰੇ ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ॥ ਮੈਂ ਤਾਂ ਨਾਟਿਕ ਦੇਖਣ ਜਾਂਦੀ ੨ ਫੜਾਈ ਤੇਰੇ ਵੈਰੀਆਂ ਨੇ ਪਤੀਆ ੨ ਸ਼ਰਮ ਕਰ ਬੈਠ ਪਰੇ ਹਟ ਜਤੀਆ॥ ਮੈਨੂੰ ਲਗ ਗਈ ਖਬਰ ਹੈ ਸਾਰੀ ੨ ਫੜ ਲਈ ਹਟੀ ਦੇ ਅੰਦਰੋਂ ਨਾਰੇ ੨ ਟੁਕੜੇ ਤਿੰਨ ਕਰ ਦੇਉਂ ਬਦਕਾਰੇ ॥ ਅੱਜ ਤਾਈਂ ਨਾ ਕਿਸੇ ਦੀ ਹਟ ਦੇਖੀ ੨ ਫੜ ਲਈ ਪਸ਼ਾਬ ਕਰਦੀ ਪਤੀਆ ੨ ਸ਼ਰਮ ਕਰ ਬੈਠ ਪਰੇ ਹਟ ਜੜੀਆ॥ ਮੈਨੂੰ ਦਿਸਦੀ ਅਜਿਲ ਤੇਰੀ ਆਈ ੨ ਬੈਠਕੇ ਤੂਫਾਨ ਤੋਲਦੀ ਨਾਰੇ ੨ ਟੁਕੜੇ ਤਿੰਨ ਕਰ ਦੇਊਂ ਬਦਕਾਰੇ ॥ ਕਰ ਡਕਰੇ ਆਪ ਮਰ ਜਾਵੇਂ ੨ ਰਾਜ ਅੰਗਰੇਜ਼ਾਂ ਦਾ ਪਤੀਆ ੨ ਸ਼ਰਮ ਕਰ ਬੈਠ ਪਰੇ ਹਟ ਜਡੀਆ ॥ ਤੈਨੂੰ ਵਢਕੇ ਆਪ ਮਰ ਜਾਣਾ ੨ ਦੁਨੀਆਂ ਯਾਦ ਕਰੁ ਨਾਰੇ ੨ ਟੁਕੜੇ ਤਿੰਨ ਕਰ ਦੇਉਂ ਬਦਕਾਰੇ ॥ ਤੇਰੀ ਜਦ ਨੂੰ ਦਾਗ ਲੱਗ ਜਾਵੇ ੨ ਸਯਦ ਹੋਕੇ ਖੂਨ ਕਰੇ ਪਤੀਆਂ ੨. ਸ਼ਰਮ ਕਰ ਬੈਠ ਪਰੇ ਹਟ ਜਾਤੀਆਂ॥ ਸਾਡੀ ਸ਼ਰਾ ਨੇ ਦੁਆਇਆ ਪੜ੍ਹਦਾ