ਪੰਨਾ:ਹਮ ਹਿੰਦੂ ਨਹੀ.pdf/212

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੦)


ਜਾਵੇ ਸੋ ਥੋੜੀਹੈ, ਔਰ ਸਿੱਖ ਇਸ ਦਾ ਪ੍ਰਾਣਾਂ ਜੇਹਾ
ਪ੍ਯਾਰ ਕਰਦੇ ਹਨ, ਪਰ ਗੁਰੂਮਤ ਵਿੱਚ ਗਊ ਦੀ
ਕਦਰ ਔਰ ਬੇਕਦਰੀ ਹਿੰਦੂਆਂ ਜੇਹੀ ਨਹੀਂ, ਅਰਥਾਤ
ਨਾ ਗਊ ਦਾ ਗੋਹਾ ਔਰ ਮੂਤ ਖਾਂਦੇ ਪੀਂਦੇ
ਹਨ ਔਰ ਨਾ ਗੋਬਰ ਦਾ ਚੌਂਕਾ ਦਿੰਦੇ ਹਨ, ਔਰ
ਨਾ ਵੇਦਵਿਧੀ ਅਨੁਸਾਰ ਗੋਮੇਧ ਯੱਗ ਕਰਣ ਨੂੰ
ਤ੍ਯਾਰ ਹਨ, ਔਰ ਨਾ ਪਰਾਹੁਣਿਆਂ ਨੂੰ “ਗੋਘਨ”
ਨਾਉਂ ਲੈਕੇ ਬੁਲਾਉਂਦੇ ਹਨ.[1]

(ਖ) ਛੂਤਛਾਤ ਦਾ ਭਰਮ ਸਿੱਖਾਂ ਵਿੱਚ ਮੁੱਢੋੋਂ
ਨਹੀਂ ਹੈ, ਦੇਖੋ ਇਸ ਪੁਸਤਕ ਦਾ ਅੰਕ ਅੱਠ.
ਪ੍ਯਾਰੇ ਹਿੰਦੂ ਜੀ ! ਆਪ ਦਾ ਇਨ੍ਹਾਂ ਨਿਯਮਾਂ ਨੂੰ
ਆਲਮਗੀਰ ਆਖਣਾ ਕੇਵਲ ਅਗ੍ਯਾਨ ਹੈ.
ਜੇ ਵਿਚਾਰਕੇ ਦੇਖਿਆ ਜਾਵੇ ਤਾਂ ਹਿੰਦੂਧਰਮ ਦਾ
ਕੋਈ ਨਿਯਮ ਅਜੇਹਾ ਨਹੀਂ ਜੋ ਅਤੀਵ੍ਯਾਪਤੀ,
ਅਵ੍ਯਾਪਤੀ ਅਰ ਅਸੰਭਵ, ਇਨ੍ਹਾਂ ਤਿਹੁੰ ਦੂਸ਼ਣਾ
ਤੋਂ ਰਹਿਤ ਹੋਵੇ. ਜਿਸਤਰਾਂ ਹਿੰਦੂਆਂ ਦੇ ਦੇਵਤੇ ਔਰ
ਧਰਮਪੁਸਤਕ ਅਨੰਤ ਹਨ, ਇਸੀ ਤਰਾਂ ਧਰਮ ਦੇ
ਨਿਯਮ ਭੀ ਬੇਅੰਤ ਹਨ.


  1. ਬ੍ਰਾਹਮਣ ਅਥਵਾ ਛਤ੍ਰੀ ਦੇ ਅਭ੍ਯਾਗਤ ਹੋਣ ਪਰ ਬਡਾ
    ਬੈਲ ਜਾਂ ਬਡਾ ਬਕਰਾ ਪਕਾਵੇ. (ਵਸ਼ਿਸ਼ਟ ਸਿਮ੍ਰਤੀ,ਅ,੪)