ਪੰਨਾ:ਹਮ ਹਿੰਦੂ ਨਹੀ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੫)



ਆਪ ਨੂੰ ਏਹ ਭੀ ਮਾਲੂਮ ਹੋਣਾ ਚਾਹੀਂਦਾਹੈ ਕਿ ਹਿੰਦੂ
ਈਸਾਈ ਮੁਸਲਮਾਨ ਆਦਿਕਾਂ ਨੇ ਆਪਣਾ ਆਪਣਾ
ਧਰਮ ਥਾਪਦੇ ਹੀ ਬਿਵਹਾਰਿਕ ਕਾਨੂਨ ਨਹੀਂ ਬਣਾ
ਲਏ ਸੇ, ਬਲਕਿ ਇਨ੍ਹਾਂ ਮਤਾਂ ਦੀਆਂ ਧਰਮਪੁਸਤਕਾਂ
ਭੀ ਚਿਰ ਪਿੱਛੋਂ ਲਿਖੀਆਂ ਗਈਆਂ ਹਨ.[1]
ਜ੍ਯੋਂ ਜ੍ਯੋਂ ਸਮੇਂ ਅਨੁਸਾਰ ਕਾਨੂੰਨ ਦੀ ਲੋੜ ਪਈ,
ਤ੍ਯੋਂ ਤ੍ਯੋਂ ਬੁੱਧੀਵਾਨਾਂ ਨੇ ਨੀਤੀ ਦੇ ਪ੍ਰਬੰਧ ਸਥਾਪਨ
ਕਰਦਿੱਤੇ, ਜਿਸ ਦਾ ਨਾਉਂ ਉਸ ਮਤ ਦਾ
ਕਾਨੂਨ ਬਣ ਗਯਾ. ਇਸੀ ਤਰਾਂ ਸਿੱਖਾਂ ਦਾ ਕਾਨੂਨ
(Sikh Law) ਭੀ ਵਾਹਿਗੁਰੂ ਦੀ ਦਯਾ ਕਰਕੇ ਛੇਤੀ ਹੀ
ਤਯਾਰ ਹੋ ਜਾਊਗਾ. ਜੇਹਾ ਕਿ ਮਾਲਵੇੇਂਦ੍ਰ ਬਹਾਦੁਰ
ਮਹਾਰਾਜਾ ਰਿਪੁਦਮਨ ਸਿੰਘ ਸਾਹਿਬ ਨਾਭਾਪਤੀ
ਜੀ ਦੇ ਪੁਰਸ਼ਾਰਥ ਨਾਲ “ਆਨੰਦ ਮੈਰਿਜ ਐਕਟ"
( Anand Marriage Act ) ਬਣਗਯਾ ਹੈ. ਗੁਰੁਬਾਣੀ
ਅਰ ਰਹਿਤਨਾਮਿਆਂ ਵਿੱਚ ਸੂਤ੍ਰਰੂਪ ਕਰਕੇ ਸਿੱਖੀ
ਦਾ ਕਾਨੂਨ ਪਹਿਲਾਂ ਹੀ ਲਿਖਿਆਗਯਾ ਹੈ, ਹੁਣ



  1. ਹਜ਼ਰਤ ਈਸਾ ਦੇ ਮਰਣ ਪਿੱਛੋਂ ਦੂਸਰੀ ਸਦੀ ਦੇ ਅੰਤ
    ਵਿੱਚ ਅੰਜੀਲ ਲਿਖੀ ਗਈ ਹੈ, ਬਲਕਿ ਯੂਹੰਨਾ ਦੀ ਅੰਜੀਲ
    ਤੀਸਰੀ ਸਦੀ ਵਿਚ ਤਯਾਰ ਹੋਈਹੈ. ਦੇਖੋ (supernatural
    Religion ) ਔਰ ਕੁਰਾਨ ਭੀ ਮੁਹੰਮਦ ਸਾਹਿਬ ਦੇ ਪਿੱਛੋਂ
    ਹਾਫ਼ਿਜ਼ਾਂ ਨੂੰ ਕੱਠੇ ਕਰਕੇ ਖ਼ਲੀਫ਼ਾ "ਉਮਰ" ਨੇ ਲਿਖਵਾਯਾ ਹੈ.