(੪੮)
- ਅਹਿ ਮੁਖ ਅਮੀ ਚੁਆਇ. (ਰਹਿਤਨਾਮਾ ਭਾਈ ਦਯਾ ਸਿੰਘ )
(੩)
ਕੰਨਯਾਂ ਦੇਵੈ ਸਿੱਖ ਕੋ ਲੇਵੈ ਨਹਿ ਕੁਛ ਦਾਮ,
ਸੋਈ ਮੇਰਾ ਸਿੱਖ ਹੈ ਪਹੁੰਚੇਗੋ ਮਮਧਾਮ. (ਗੁਰਪ੍ਰਤਾਪ ਸੂਰਯ]
(੪)
ਕੰਨਯਾ ਜਬ ਵਰਪ੍ਰਾਪਤ ਹੋਵੇ ਤਬ ਸੰਯੋਗ ਕਰੇ, ਛੋਟੀ
ਬਾਲਕੀ ਕਾ ਸੰਯੋਗ ਨਾ ਕਰੇ, ਔਰ ਸੰਯੋਗ ਐਸੀ ਕੁਲ ਵਿਖੇ ਕਰੇ
ਜਿੱਥੇ ਸਿੱਖੀ ਅਕਾਲਪੁਰਖ ਦੀ ਹੋਵੇ. (ਪ੍ਰੇਮ ਸੁਮਾਰਗ)
(ਸ)
ਜੇ ਹਿੰਦੋਸਤਾਨ ਵਿੱਚ ਰਹਿਣ ਕਾਰਣ ਸਿੱਖਾਂ
ਨੂੰ ਹਿੰਦੂ ਸਮਝਦੇਹੋਂ ਤਾਂ ਈਸਾਈ ਮੁਸਲਮਾਨ
ਆਦਿਕਾਂ ਨੂੰ ਭੀ ਆਪ ਹਿੰਦੂ ਜਾਣੋ, ਜੇ ਦੇਸ਼ ਦੇ ਰਹਿਣ
ਕਰਕੇ ਓਹ ਹਿੰਦੂ ਹਨ ਤਾਂ ਸਾਨੂੰ ਭੀ “ਹਿੰਦੁ"
ਅਰਥਾਤ “ਇੰਡੀਅਨ" ਕਹਾਉਂਣ ਵਿੱਚ ਕੋਈ
ਇਤਰਾਜ਼ ਨਹੀਂ
-ਗੁਰੂ ਦੇ ਸਹਿਜਧਾਰੀ ਸਿੱਖ ਭੀ ਮ੍ਰਿਤਕਕਰਮ ਕਰਣ ਲਈਂ
ਨਾਈ ਅੱਗੇ ਸਿਰ ਝੁਕਾਕੇ ਨਹੀਂ ਬੈਠਦੇ ਸੇ. ਇਸ ਵਿਸ਼ਯ ਪਰ
ਦੇਖੋ ਭਗਤਰਤਨਾਵਲੀ.
- ਅਸਿੱਖ ਨੂੰ ਪੁਤ੍ਰੀ ਦੇਣੀ ਐਸੀ ਹੈ,ਜੈਸਾ ਸੱਪ ਨੂੰ ਦੁੱਧ (ਅਮ੍ਰਿਤ)
ਪਿਆਉਣਾ ਹੈ, ਭਾਵ ਏਹ ਹੈ ਕਿ ਇਸ਼ਟ ਇੱਕ ਨਾ ਹੋਣ ਕਰਕੇ
ਪਤੀ ਔਰ ਇਸਤ੍ਰੀ ਦਾ ਪਰਸਪਰ ਪੂਰਣ ਪ੍ਰੇਮ ਨਹੀਂ ਹੁੰਦਾ,
ਜੋ ਗ੍ਰਿਹਸਥ ਦੇ ਨਿਰਵਾਹ ਵਿੱਚ ਮਹਾਂ ਵਿਘਨਕਾਰੀ ਹੈ. ਔਰ
ਅਸਿੱਖ, ਸਿਖਕੰਨਯਾ ਨੂੰ ਭੀ ਧਰਮ ਤੋਂ ਪਤਿਤ ਕਰਦਿੰਦਾ ਹੈ.
ਇਸ ਵਿਸ਼ਯ ਬਹੁਤ ਦੁਖਦਾਈ ਪ੍ਰਸੰਗ ਸਾਨੂੰ ਐਸੇ ਮਾਲੂਮ ਹੈਨ
ਜਿਨ੍ਹਾਂ ਦੇ ਲਿਖਣੋਂ ਕਲਮ ਕੰਬਦੀ ਹੈ.