ਪੰਨਾ:ਹਾਏ ਕੁਰਸੀ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਵਕਤ ਤੋਂ ਵਾਧੂ ਕੰਮ ਕਰਨ ਦਾ ਤੇ ਛੁਟੀਆਂ ਦਫ਼ਤਰ ਦੇ ਕੰਮ ਦੇ ਅਰਥ ਲਾ ਦੇਣ ਦਾ ਉਸ ਨੂੰ ਇਵਜ਼ਾਨਾ ਕੁਝ ਨਹੀਂ ਸੀ ਮਿਲਦਾ । ਉਸ ਨੂੰ ਫਿਰ ਵੀ ਤੀਹ ਰੁਪੈ ਵਿਚ ਜਾਨ ਮਾਰਨੀ ਪੈਂਦੀ ਸੀ । ਉਹ ਬੜਾ ਰੋਇਆ । ਤੀਹ ਰੁਪੈ ਤਨਖ਼ਾਹ, ਇਕ ਪੜ੍ਹੇ ਲਿਖੇ ਲਈ ਤੀਹ ਰੁਪੈ, ਇਕ ਮਜ਼ਦੂਰ ਦੀ ਆਮਦਨ ਨਾਲੋਂ ਵੀ ਘਟ । ਮਜ਼ਦੂਰ ਵੀ ਪੰਜਾਹ ਸਠ ਰੁਪੈ ਦੇ ਨੇੜੇ ਕਮਾ ਲੈਂਦਾ ਸੀ, ਫਰਕ ਤੇ ਕੇਵਲ ਇਹ ਹੀ ਸੀ ਨਾ ਕਿ ਉਹ ਬਾਊ ਅਖਵਾਉਂਦਾ ਸੀ ਤੇ ਦੂਜਾ ਮਜ਼ਦੂਰ । ਪਰ ਬਾਉ ਮਜ਼ਦੂਰ ਨਾਲੋਂ ਵਧੇਰੇ ਚੱਕੀ ਝੋਦਾ ਸੀ ਤੇ ਵਧੇਰੇ ਮਗ਼ਜ਼ ਪਚੀ ਕਰਦਾ ਸੀ । ਉਹ ਜ਼ੁਲਮ ਸੀ ਤੇ ਇਸ ਜੁਲਮ ਖ਼ਿਲਾਫ਼ ਉਸ ਦਾ ਮਨ ਬਗ਼ਾਵਤ ਕਰ ਉਠਿਆ । ਉਹ ਰੋਇਆ ਤੇ ਮਿੱਤਰਾਂ ਨੂੰ ਜਾਂਦਾ ਵੇਖ ਕੇ ਉਸ ਦਾ ਰੋਣ ਵਧੇਰੇ ਹੀ ਨਿਕਲ ਗਿਆ । ਉਸ ਰੋਣ ਪਿਛੋਂ ਉਸ ਦਾ ਮਨ ਕੁਝ ਹੌਲਾ ਹੋ ਗਿਆ ਪ੍ਰਤੀਤ ਹੁੰਦਾ ਸੀ । ਉਸ ਨੇ ਹੰਭਲਾ ਮਾਰ ਕੇ ਆਪਣਾ ਜੀਵਨ ਸੁਧਾਰਨ ਦਾ ਫੈਸਲਾ ਕੀਤਾ ਤੇ ਪ੍ਰਾਈਵੇਟ ਇਮਤਿਹਾਨਾਂ ਦੀ ਤਿਆਰੀ ਕਰ ਕੇ ਅਫ. ਏ., ਫਿਰ ਬੀ. ਏ. ਤੇ ਆਖਰ ਐਮ. ਏ. ਪਾਸ ਕਰ ਲਿਆ । ਦਫ਼ਤਰ ਦੀ ਕਲਰਕ ਛੱਡ ਕੇ ਉਹ ਕਾਲਜ ਵਿਚ ਪ੍ਰੋਫੈਸਰ ਲਗ ਗਿਆ । ਹੁਣ ਉਸ ਦੀ ਤਲਬ ਵੱਧ ਗਈ ਸੀ, ਪਰ ਖਾਣ ਵਾਲੇ ਵੀ ਉਹ ਇਕ ਦੇ ਥਾਂ ਤਿੰਨ ਹੋ ਗਏ ਸਨ ।
ਕਾਲਜ ਦੀ ਨੌਕਰੀ ਕਰਦੇ ਉਸ ਨੂੰ ਦੋ ਸਾਲ ਹੋ ਗਏ । ਤਨਖ਼ਾਹ ਵਧ ਸੀ , ਕੰਮ ਕਾਫ਼ੀ ਸੀ, ਪਰ ਇਥੇ ਐਤਵਾਰ ਤੇ ਛੁਟੀ ਵਾਲੇ ਦਿਨ ਕੰਮ ਕਰਨ ਦੀ ਕੋਈ ਗੱਲ ਵੀ ਨਹੀਂ ਸੀ । ਕਾਲਜ ਪ੍ਰਾਈਵੇਟ ਸੰਸਥਾ ਸੀ । ਪ੍ਰਾਈਵੇਟ ਸੰਸਥਾਵਾਂ ਕਈਆਂ ਕਾਰਨਾਂ ਕਰ ਕੇ ਖੋਹਲੀਆਂ ਜਾਂਦੀਆਂ ਹਨ । ਜਾਂ ਤੇ ਆਪਣੀ ਕੌਮ ਤੇ ਧਰਮ ਦਾ ਪਰਾ ਕਰਨ ਲਈ ਜਾਂ ਹੋਰਨਾਂ ਕੌਮਾਂ ਤੇ ਧਰਮਾਂ ਦੇ ਪਰਚਾਰ ਨੂੰ ਰੋਕਣ ਲਈ । ਇਹਨਾਂ ਸੰਸਥਾਵਾਂ ਵਿਚ ਤਨਖ਼ਾਹ ਘਟ ਦਿੱਤੀ ਜਾਂਦੀ ਹੈ ਤੇ ਰਸ਼ੀਦ ਵਧੇਰੀ ਤਨਖ਼ਾਹ ਦੀ ਲਈ ਜਾਂਦੀ ਹੈ ਤਾਂ ਜੋ ਗੌਰਮਿੰਟ ਕੋਲੋਂ ਗਰਾਂਟ ਵਧੇਰੀ ਲਈ ਜਾਵੇ ।
ਉਹ ਇਹੋ ਜਹੇ ਕਾਲਜ ਵਿਚ ਹੀ ਸੀ, ਜਿਥੇ ਤਨਖਾਹ ਦਿੱਤੀ ਘਟ ਜਾਂਦੀ ਸੀ, ਪਰ ਰਸ਼ੀਦ ਗੌਰਮੰਦ ਗਰੇਡ ਦੀ ਤਨਖ਼ਾਹ ਦੀ ਲੀਤੀ ਜਾਂਦੀ ਸੀ । ਇਸ ਕਾਲਜ 'ਚ ਤਨਖ਼ਾਹ ਕਦੇ ਮਹੀਨੇ ਦੇ ਮਹੀਨੇ ਨਹੀਂ ਸੀ ਮਿਲੀ । ਜਦ ਕਦੇ ਸਟਾਫ ਤਨਖ਼ਾਹ ਦਾ ਚੀਕ ਪੁਕਾਰ ਕਰਦਾ । ਉਸ ਨੂੰ ਤੀਹ ਤੀਹ ਰੁਪੈ ਦਾ ਚੈਕ ਦੇ ਦਿੱਤਾ ਜਾਂਦਾ । ਕਦੇ

੧੧o