ਸਮੱਗਰੀ 'ਤੇ ਜਾਓ

ਪੰਨਾ:ਹਾਏ ਕੁਰਸੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਏ ਕੁਰਸੀ ਪ੍ਰੋਫੈਸਰ ਸ਼ੰਕਰ ਸਟਾਫ ਰੂਮ ਦੀ ਚਿਕ ਚੁਕ ਕੇ ਅੰਦਰ ਵੜਿਆ 1 ਅੰਦਰ ਬੈਠਿਆਂ ਨੇ ਉਹਦੇ ਚੇਹਰੇ ਦੇ ਭਾਵ ਪੜ੍ਹਣ ਦੀ ਕੋਸ਼ਿਸ਼ ਕਰਦੇ ਹੋਏ ਅਨੇਕ ਤਰ੍ਹਾਂ ਦੀ ਤੱਕਣੀ ਨਾਲ ਉਸ ਵਲ ਵੇਖਿਆ! ਹਰੇਕ ਦੀ ਤੱਕਣੀ ਦਾ ਇਕ ਹੀ ਭਾਵ ਸੀ, “ਕੀ ਫੈਸਲਾ ਹੋਇਆ ਹੈ? ਪ੍ਰੋਫੈਸਰ ਸ਼ੰਕਰ ਨੇ ਬੈਠਦੇ ਸਾਰ ਹੀ ਬੁਲ੍ਹਾਂ ਵਿਚ ਮੁਸਕੜੀ ਦਬਾ ਕੇ ਆਖਿਆ, “ਦੋਸਤੋਂ ਪ੍ਰਿੰਸੀਪਲ ਨੇ ਆਖ ਦਿਤਾ ਹੈ ਕਿ ਕੁਰਸੀ ਤੇ ਬੈਠਣ ਲਈ ਪਰਚੀਆਂ ਪਾ ਲਉ। ਕੀ ਪੰਜ ਦੀਆਂ ਪੰਜ ਪਰਚੀਆਂ ਪੈਣਗੀਆਂ?? ਪ੍ਰੋਫੈਸਰ ਦੁਰਗਾ ਬੋਲਿਆ। “ਨਹੀਂ, ਪਰਚੀਆਂ ਕੇਵਲ ਦੋ ਕੁਰਸੀਆਂ ਲਈ ਪੈਣਗੀਆਂ। ਫੋਟੋ ਗਰਾਫਰ ਆਖਦਾ ਹੈ ਕਿ ਪੰਦਰਾਂ ਆਦਮੀਆਂ ਦੇ ਗਰੁਪ ਵਿਚ ਕੇਵਲ ਪੰਜ ਕੁਰਸੀਆਂ ਬੜੀਆਂ ਹਨ ਤੇ ਪ੍ਰਿੰਸੀਪਲ ਆਖਦਾ ਹੈ ਕਿ ਇਕ ਕੁਰਸੀ ਉਸਦੀ ਹੋਵੇਗੀ ਤੇ ਦੋ ਕੁਰਸੀਆਂ ਉਹਨਾਂ ਦੋਹਾਂ ਪ੍ਰੋਫੈਸਰਾਂ ਦੀਆਂ ਜਿਹੜੇ ਗੌਰਮਿੰਟ ਕਾਲਜਾਂ ਤਾਂ ਪੀ. ਈ. ਐਸ. ਲੈ ਕੇ ਰੀਟਾਇਰ ਹੋਏ ਹਨ ਤੇ ਇਥੇ ਨੌਕਰੀ ਕਰਦੇ ਹਨ। “ਪਰ ਹੈਨ ਤੇ ਸਾਡੇ ਨਾਲ ਦੇ ਹੀ ਨਾਂ! ਪ੍ਰੋਫੈਸਰ ਮਧੂ ਨੇ ਆਖਿਆ! ਪਰ ਉਮਰ ਵਿਚ ਵਡੇਰਾ ਹੋਣ ਦੇ ਕਾਰਨ, ਸਾਨੂੰ ਉਹਨਾਂ ਦਾ ਸ਼ਤਕਾਰ ਜ਼ਰੂਰੀ ਹੋਣਾ ਚਾਹੀਦਾ ਹੈ? ਪ੍ਰੋਫੈਸਰ ਵਿਨਾਇਕ ਨੇ ਆਖਿਆ। ‘ਫਿਰ ਪ੍ਰਿੰਸੀਪਲ ਦਾ ਆਖਾ ਵੀ ਮੰਨਣਾ ਜ਼ਰੂਰੀ ਹੈ, ਬਸ ਦੋ ਕੁਰਸੀਆਂ ਰਹਿ ਗਈਆਂ, ਉਹਨਾਂ ਲਈ ਪਰਚੀਆਂ ਪਾ ਲਉ।' ਸ਼ੰਕਰ ਨੇ ਪ੍ਰਿੰਸੀਪਲ ਦੇ ਫੈਸਲੇ ਨੂੰ ਦੁਹਰਾਇਆ।

ਪਰ ਸੀਨੀਆਰਿਟੀ ਦਾ ਹਿਸਾਬ ਕਿਉਂ ਨਾ ਰਖਿਆ ਜਾਵੇ।

੫੧