ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੫)

ਨਾਲ ਗੋਂਦ ਗੁੰਦ ਰਿਹਾ ਸੀ। ਜਦ ਉਸਨੇ ਸੁਣਿਆਂ ਕਿ ਪੇਸ਼ਵਾ ਬਾਜੀਰਾਓ ਨੇ ਕਿਰਕੀ ਉੱਤੇ ਹੱਲਾਕਰ ਦਿੱਤਾ ਹੈ, ਇਸ ਨੇ ਵੀ ਸੰ:੧੯੧੭ਈ: ਵਿੱਚ ਅੰਗ੍ਰੇਜ਼ਾਂ ਦੇ ਰੈਜ਼ੀਡੰਟ ਉਤੇ ਜੇਹੜਾ ਨਾਗਪੁਰ ਦੇ ਪਾਸ ਸੀ ਤਾ ਬਲਦੀ ਪਹਾੜੀ ਉਤੇ ਰਹਿੰਦਾ ਸੀ ਧਾਵਾਕਰ ਦਿੱਤਾ। ਰੈਜ਼ੀਡੰਟ ਜੈਨਕਿਨਸ ਦੇ ਪਾਸ ਗੋਰਿਆਂ ਦੀ ਫੌਜ ਉੱਕੀ ਨਹੀਂ ਸੀ, ਕੇਵਲ ੧੪ ਸੌ ਹਿੰਦੀ ਸਿਪਾਹੀ ਅੰਗ੍ਰੇਜ਼ੀ ਅਫਸਰਾਂ ਦੀ ਕਮਾਨ ਵਿੱਚ ਇਸ ਦੇ ਪਾਸ ਸਨ। ਆਪਾ ਸਾਹਿਬ ਦੇ ਪਾਸ ੧੮ ਹਜ਼ਾਰ ਫ਼ੌਜ ਸੀ ਅਤੇ ਓਹ ਸਮਝਦਾ ਸੀ ਕਿ ਅੰਗ੍ਰੇਜ਼ਾਂ ਦੇ ਇਨ੍ਹਾਂ ਥੋੜੇ ਜਿਹੇ ਸਿਪਾਹੀਆਂ ਦਾ ਹੁਣ ਭੜਥਾ ਕਰ ਸੁੱਟਾਂਗਾ। ਰਾਤ ਨੂੰ ਲੜਾਈ ਅਰੰਭ ਹੋਈ ਤੇ ਦੂਜੇ ਦਿਨ ਸਾਰਾ ਦਿਨ ਹੁੰਦੀ ਰਹੀ। ਅੰਤ ਨੂੰ ਆਪਾ ਸਾਹਿਬ ਦੀ ਫ਼ੌਜ ਹਾਰ ਗਈ ਤੇ ਓਹ ਆਪ ਨੱਸ ਕੇ ਰਾਜਪੂਤਾਨੇ ਚਲਿਆ ਗਿਆ ਅਰ ਉੱਥੇ ਹੀ ਮਰ ਗਿਆ, ਅੰਗ੍ਰੇਜ਼ਾਂ ਨੇ ਰਾਘੋ ਜੀ ਭੋਂਸਲੇ ਦੇ ਇੱਕ ਦੁੱਧ ਚੁੰਘਦੇ ਪੋਤ੍ਰੇ ਨੂੰ ਨਾਗਪੁਰ ਦਾ ਰਾਜਾ ਬਣਾ ਦਿੱਤਾ।

੩–ਜਸਵੰਤ ਰਾਉ ਹੁਲਕਰ ਮਰ ਗਿਆ ਸੀ, ਅਰ ਉਸਦੀ ਰਾਣੀ ਤੁਲਸੀ ਬਾਈ ਰਾਜ ਕਰਦੀ ਸੀ। ਜਦ ਰਾਣੀ ਨੇ ਸੁਣਿਆਂ ਕਿ ਬਾਜੀ ਰਾਓ ਅੰਗ੍ਰੇਜ਼ਾਂ ਨਾਲ ਲੜ ਰਿਹਾ ਹੈ, ਤਾਂ ਓਹ ਭੀ ਆਪਣੀ ਸੈਨਾ ਲੈ ਕੇ ਉਸਦੀ ਹਿਮੈਤ ਲਈ ਦੱਖਣ ਵਲ ਤੁਰ ਪਈ। ਉਧਰੋਂ ਸਰ ਜਾਨ ਮੈਲਕਮ ਦੀ ਕਮਾਨ ਵਿੱਚ