ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮੪)

ਫੜਿਆ ਗਿਆ ਅਤੇ ਦੇਸ ਨਿਕਲੀ ਦੇਕੇ ਬਰਮਾਂ ਨੂੰ ਘੱਲਿਆ ਗਿਆ ਅਰ ਉਥੇ ਹੀ ਕਾਲ ਦਾ ਸ਼ਿਕਾਰ ਹੋਇਆ। ਉਸਦੇ ਦੋ ਪੁੱਤ੍ਰ ਅਤੇ ਇੱਕ ਪੋਤ੍ਰਾ ਗੋਲੀ ਨਾਲ ਮਾਰੇ ਗਏ। ਵੈਰੀਆਂ ਦੇ ਹੋਰ ਸਰਦਾਰਾਂ ਦਾ ਭੀ ਇਹੋ ਹਾਲ ਹੋਇਆ, ਜਾਂ ਗੋਲੀ ਨਾਲ ਮਾਰੇ ਗਏ ਜਾਂ ਫਾਹੇ ਦਿੱਤੇ ਗਏ। ਅੱਵਧ ਦੇ ਤੱਲਕੇਦਾਰਾਂ ਦੀ ਭੋਂ ਖੋਹ ਲਈ ਗਈ ਅਤੇ ਜਿਨ੍ਹਾਂ ਨੇ ਗ਼ਦਰ ਵਿਚ ਹਿੱਸਾ ਲਿਆ ਸੀ ਉਨ੍ਹਾਂ ਦਾ ਕੋਈ ਲਿਹਾਜ਼ ਨਾਂ ਕੀਤਾ ਗਿਆ। ਜਿਨ੍ਹਾਂ ਨੇ ਸਰਕਾਰ ਦੀ ਸਹਾਇਤਾ ਕੀਤੀ ਸੀ, ਉਨ੍ਹਾਂ ਨੂੰ ਖਿਤਾਬ, ਜਗੀਰਾਂ ਅਤੇ ਪਿਨਸ਼ਨਾਂ ਦਿੱਤੀਆਂ ਗਈਆਂ।।

—:o:—

੮੭-ਹਿੰਦ ਦੀ ਦਸ਼ਾ ਇੰਗਲੈਂਡ ਦੀ ਰਾਣੀ ਵਿਕਟੋਰੀਆ ਦੇ ਸਮੇਂ ਵਿੱਚ

[ਪਹਿਲੇ ਪੰਜ ਵੈਸਰਾਇ]

[ਸੰ: ੧੯੫੮ ਤੋਂ ੧੮੭੭ ਈ: ਤੀਕ]

੧–ਗ਼ਦਰ ਦੇ ਮਗਰੋਂ ਇੰਗਲੈਂਡ ਦੀ ਪਾਰਲੀਮਿੰਟ ਨੇ ਡਿੱਠਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਿੰਦੁਸਤਾਨ ਦੀ ਹਕੂਮਤ ਵਿਚ ਕੁਛ ਅਦਲਾ ਬਦਲੀ ਕੀਤੀ ਜਾਵੇ। ਈਸ੍ਟ ਇੰਡੀਆ ਕੰਪਨੀ ਦਾ ਸਮਾਂ ਪੂਰਾ ਹੋ ਗਿਆ ਤੇ ਸ੍ਰੀ ਵਿਕਟੋਰੀਆ