ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯੪)

ਹੋਇਆ। ਰਾਜੇ ਨੂੰ ਗੱਦੀ ਤੋਂ ਉਤਾਰ ਕੇ ਕਾਲੇ ਪਾਣੀ ਘੱਲਿਆ ਗਿਆ ਅਤੇ ਜਿਨ੍ਹਾਂ ਅਫਸਰਾਂ ਨੇ ਧ੍ਰੋਹ ਕਮਾਇਆ ਸੀ ਓਨ੍ਹਾਂ ਨੂੰ ਫਾਹੇ ਦਿੱਤਾ ਗਿਆ। ਉੱਤ੍ਰ-ਪੱਛਮੀ ਸ੍ਰਹਦ ਵਲ ਵਧੀਕ ਧਿਆਨ ਦਿੱਤਾ ਗਿਆ ਅਤੇ ਕੌਂਸਲਾਂ ਵਿਚ ਵੀ ਕੁਝ ਸੁਧਾਰ ਕੀਤਾ ਗਿਆ॥

੯– ਲਾਰਡ ਐਲਗਿਨ ਦੂਜਾ ਸੰ: ੧੯੯੪ ਵਿਚ ਵੈਸਰਾਇ ਨੀਯਤ ਹੋ ਕੇ ਆਇਆ। ਉੱਤ੍ਰ-ਪੱਛਮੀ ਸ੍ਰਹੱਦ ਤੋਂ ਪਾਰ ਚਿਤ੍ਰਾਲ ਵਿਚ ਫਸਾਦ ਖੜਾ ਹੋ ਗਿਆ। ਇਸ ਦੇਸ ਨੂੰ ਲੈਣ ਲਈ ਬੜਾ ਖਰਚ ਕਰਕੇ ਫੌਜ ਘੱਲੀ ਗਈ। ਪਲੇਗ ਨੇ ਆ ਦਰਸ਼ਨ ਦਿੱਤੇ ਅਤੇ ਦੀ ਬੰਬਈ ਤੋਂ ਤੁਰ ਕੇ ਸਾਰੇ ਹਿੰਦੁਸਤਾਨ ਵਿਚ ਪਸਰ ਗਈ। ਮਹਾਮਾਰੀ ਦੇ ਨਾਲ ਹੀ ਬੜਾ ਭਾਰਾ ਕਾਲ ਪੈ ਗਿਆ। ਉੱਤ੍-ਪੂਰਬੀ ਹਿੰਦੁਸਤਾਨ ਵਿਚ ਭੁਚਾਲ ਆਉਣ ਨੇ ਹੋਰ ਭੀ ਬਿਪਤਾ ਵਧਾ ਦਿੱਤੀ। ਇਸ ਬਿਪਤਾ ਤੇ ਇਕ ਹੋਰ ਬਿਪਤਾ ਪੈ ਗਈ, ਭਾਵ ਉੱਤ੍ਰ-ਪੱਛਮੀ ਸ੍ਰਹੱਦ ਦੀਆਂ ਪਹਾੜੀ ਕਮਾਂ ਨੇ ਦੁਖ ਦੇਣਾ ਆਰੰਭ ਕਰ ਦਿੱਤਾ। ਏਹ ਆਪਣੇ ਪਹਾੜੀ ਘਰਾਂ ਵਿਚੋਂ ਨਿਕਲਕੇ ਮਦਾਨਾਂ ਦੇ ਵਸਨੀਕਾਂ ਨੂੰ ਲੁੱਟ ਮਾਰ ਜਾਂਦੇ ਸਨ। ਅੰਤ ਤੰਗ ਆਕੇ ਇਨ੍ਹਾਂ ਨੂੰ ਤਾੜਨਾ ਦੇਣ ਲਈ ਧਾਵੇ ਦੀ ਤਿਆਰੀ ਕੀਤੀ ਗਈ ਅਤੇ ਜਰਨੈਲ ਲਾਕਹਾਰ੍ਟ ਦੇ ਅਧੀਨ ਇਕ ਫ਼ੌਜ ਘੱਲੀ ਗਈ। ਇਸ ਧਾਵੇ ਵਿਚ ਜਿਸਨੂੰ