ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦੦)

ਲਾਰਡ ਹਾਰਡਿੰਗ ਵੈਸਰਾਇ ਹੋਕੇ ਹਿੰਦੁਸਤਾਨ ਵਿਚ ਆਏ।।

੧੬–ਸੰ: ੧੯੧੧ ਵਿਚ ਸ਼ਹਿਨਸ਼ਾਹ ਜਾਰਜ ਆਪਣੀ ਮਲਕਾਂ ਮੇਰੀ ਸਮੇਤ ਹਿੰਦੁਸਤਾਨ ਵਿਚ ਆਏ, ਆਪ ਨੇ ਐਡਵਰਡ ਸਪਤਮ ਦੇ ਸਮੇਂ, ਜਿਸਤਰਾਂ ਉੱਤੇ ਵਰਨਣ ਹੋ ਚੁੱਕਿਆ ਹੈ, ਹਿੰਦੁਸਤਾਨ ਵਿਚ ਵਿਚਰਕੇ ਵਸਨੀਕਾਂ ਨੂੰ ਮਾਨ ਬਖਸ਼ਿਆ ਸੀ। ੧੨ ਦਸੰਬਰ ੧੯੧੧ ਨੂੰ ਦਿੱਲੀ ਸ਼ਹਿਰ ਵਿਖੇ ਬੜੀ ਸਜ ਧਜ ਨਾਲ ਤਾਜ ਪੋਸ਼ੀ ਦਾ ਦਰਬਾਰ ਹੋਇਆ, ਅਤੇ ਸ੍ਰੀ ਜੀ ਨੇ ਪਵਿੱਤ੍ਰ ਰਸਨਾ ਨਾਲ ਫੁਰਮਾਇਆ ਕਿ ਹੁਣ ਤੋਂ ਦਿੱਲੀ ਅੱਗੇ ਵਾਂਗ ਹਿੰਦੁਸਤਾਨ ਦੀ ਰਾਜਧਾਨੀ ਹੋਵੇਗੀ॥

੧੭–ਓਸੇ ਸਮੇਂ ਇਹ ਭੀ ਪ੍ਰਗਟ ਕੀਤਾ ਗਿਆ ਕਿ ਬਿਹਾਰ, ਓੜੀਸਾ ਅਤੇ ਛੋਟਾ ਨਾਗਰ ਨੂੰ ਰਲਾਕੇ ਇੱਕ ਸੂਬਾ ਬਣਾਇਆ ਜਾਵੇਗਾ, ਜਿਸਦੀ ਰਾਜਯਨੀ ਪਟਨਾ ਹੋਵੇਗੀ । ਇਹ ਉਹੀ ਸ਼ਹਿਰ ਹੈ ਜੋ ਦੋ ਹਜ਼ਾਰ ਵਰ੍ਹੇ ਪਹਿਲਾਂ ਪਾਟਲੀ ਪੁਤ੍ਰ ਕਰਕੇ ਮਗਧ ਦੇਸ ਦੀ ਰਾਜਧਾਨੀ ਸੀ, ਅਤੇ ਜਿੱਥੇ ੩੦੦ ਮ: ੫: ਮੋਰੀਆ ਘਰਾਣੇ ਦਾ ਚੰਦਰ ਗੁਪਤ ਰਾਜਾ ਸਜ ਧਜ ਨਾਲ ਰਾਜ ਕਰਦਾ ਸੀ। ਨਾਲ ਹੀ ਇਹ ਭੀ ਦੱਸਿਆ ਗਿਆ ਕਿ ਪੂਰਬੀ ਬੰਗਲ. ਅਤੇ ਆਸਾਮ ਦਾ ਸੂਬਾ ਤੋੜਕੇ ਇਸ ਦਾ ਦੱਖਣੀ ਹਿੱਸਾ ਢਾਕਾ ਸਮੇਤ ਫਿਰ ਦੂਜੀ ਵਾਰ ਆਦੀ ਬੰਗਾਲ