ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੧੩)
੩-ਸੜਕਾਂ ਅਤੇ ਰੇਲਾਂ
੧–ਪੰਜਾਹ ਵਰਹੇ ਤੋਂ ਕੁਝ ਥੋੜਾ ਚਿਰ ਵੱਧ ਹੋਇਆ ਹੈ ਜਦ ਈਸ੍ਟ ਇੰਡੀਆ ਕੰਪਨੀ ਟੁੱਟ ਗਈ ਸੀ ਅਤੇ ਹਿੰਦੁਸਤਾਨ ਦਾ ਰਾਜ ਇੰਗਲਿਸਤਾਨ ਦੀ ਮਹਾਰਾਣੀ ਦੇ ਹੱਥ ਵਿੱਚ ਆਇਆ ਸੀ। ਓਸ ਸਮੇਂ ਤੋਂ ਲੈਕੇ ਬਹੁਤ ਸਾਰੀਆਂ ਸੜਕਾਂ ਅਤੇ ਰੇਲਾਂ ਬਣ ਗਈਆਂ ਹਨ।
੨–ਜੋ ਆਰਾਮ ਅਤੇ ਸੁਖ ਸਾਨੂੰ ਮਿਲ ਰਹੇ ਹਨ, ਬਹੁਤ ਸਾਰੀਆਂ ਵਸਤਾਂ ਜੇਹੜੀਆਂ ਨਿੱਤ ਵਰਤਦੇ ਹਾਂ, ਓਹ ਸਾਮਾਨ ਜਿਹੜਾ ਹਿੰਦੁਸਤਾਨ ਦੇ ਹੋਰ ਹਿੱਸਿਆਂ ਵਿੱਚ ਬਣਦਾ ਹੈ ਅਥਵਾ ਇੰਗਲੈਂਡ ਅਤੇ ਹੋਰ ਦੇਸ਼ਾਂ ਤੋਂ ਆਉਂਦਾ ਹੈ, ਅਰਥਾਤ ਕਈ ਪ੍ਰਕਾਰ ਦੇ ਚਾਕੂ ਅਤੇ ਕਪੜੇ, ਘੜੀਆਂ, ਤਾਲੇ, ਕਤਾਬਾਂ, ਦੀਵਾ ਸਲਾਈਆਂ ਆਦਿਕ ਹੋਰ ਅਣਗਿਣਤ ਵਸਤਾਂ ਚੰਗੀਆਂ ਸੜਕਾਂ ਅਤੇ ਰੇਲ ਬਿਨਾਂ ਸਾਨੂੰ ਕਿੱਥੋਂ ਮਿਲ ਸਕਦੀਆਂ, ਜੇਕਰ ਮਿਲ ਭੀ ਜਾਂਦੀਆਂ ਤਾਂ ਬੜੀਆਂ ਹੀ ਮਹਿੰਗੀਆਂ ਹੁੰਦੀਆਂ, ਬਪਾਰ ਦੀ ਉੱਨਤੀ, ਜੇਹੜੀ ਪ੍ਰਤੀਤ ਹੋ ਰਹੀ ਹੈ ਪੁਰਾਣੇ ਸਮਿਆਂ ਵਿੱਚ ਭੈੜੀਆਂ ਸੜਕਾਂ ਦੇ ਹੁੰਦਿਆਂ ਅਤੇ ਰੇਲਾਂ ਦੇ ਨਾ ਹੁੰਦਿਆਂ ਅਸੰਭਵ ਸੀ।
੩–ਅੰਗ੍ਰੇਜ਼ੀ ਰਾਜ ਤੋਂ ਪਹਿਲਾਂ ਅਜਿਹੀਆਂ